ਚੀਫ ਸੈਨੇਟਰੀ ਇੰਸਪੈਕਟਰ ਦੀ ਅਗਵਾਈ ਵਿੱਚ ਵੱਖ ਵੱਖ ਰੈਸਟੋਰੈਟਾ ਦੀਆਂ ਰਸੋਈਆ ਕੀਤੀਆਂ ਚੈੱਕ

0
23

ਅੰਮ੍ਰਿਤਸਰ 5 ਜੁਲਾਈ (ਪਵਿੱਤਰ ਜੋਤ ) : ਮਾਨਯੋਗ ਡਿਪਟੀ ਕਮਿਸ਼ਨਰ ਕਮ ਕਮਿਸ਼ਨਰ ਨਗਰ ਨਿਗਮ ਅੰਮ੍ਰਿਤਸਰ ਜੀ ਦੇ ਹੁਕਮਾ ਅਤੇ ਸਿਹਤ ਅਫਸਰ ਡਾ ਯੋਗੇਸ਼ ਅਰੋੜਾ ਦੀਆਂ ਹਦਾਇਤਾ ਅਨੁਸਾਰ ਨਗਰ ਨਿਗਮ ਦੇ ਜ਼ੋਨ ਨੋਰਥ ਵਿੱਚ ਮਲਕੀਤ ਸਿੰਘ ਖਹਿਰਾ ਚੀਫ ਸੈਨੇਟਰੀ ਇੰਸਪੈਕਟਰ ਦੀ ਅਗਵਾਈ ਵਿੱਚ ਵੱਖ ਵੱਖ ਰੈਸਟੋਰੈਟਾ ਦੀਆਂ ਰਸੋਈਆ ਚੈੱਕ ਕੀਤੀਆਂ ਗਈਆ , ਤਾਂ ਜੋ ਪਬਲਿਕ ਨੂ ਸਾਫ਼ ਸੁਥਰਾ ਅਤੇ ਪੋਸਟਿਕ ਭੋਜਨ ਮੁਹੱਈਆ ਕਰਵਾਇਆ ਜਾ ਸਕੇ ਅਤੇ ਪਬਲਿਕ ਦੀ ਸਿਹਤ ਨਾਲ ਖਿਲਵਾੜ ਨਾ ਹੋ ਸਕੇ । ਇਸ ਤੋਂ ਇਲਾਵਾ ਵਨ ਟਾਈਮ ਵਰਤੋ ਵਾਲੀਆ ਪਲਾਸਟਿਕ ਦੀਆਂ ਪਾਬੰਦੀ ਸ਼ੁਦਾ ਆਈਟਮਾ ਨੂੰ ਚੈੱਕ ਕੀਤਾ ਗਿਆ ਅਤੇ ਪਾਬੰਦੀ ਸ਼ੁਦਾ ਪਲਾਸਟਿਕ ਆਈਟਮਾ ਨੂੰ ਨਾ ਵਰਤਣ ਦੇ ਲਈ ਜਾਗਰੁਕ ਕੀਤਾ ਗਿਆ ਅਤੇ ਤਾੜਨਾ ਕੀਤੀ ਗਈ ਕਿ ਜੇਕਰ ਪਾਬੰਦੀ ਸ਼ੁਦਾ ਪਲਾਸਟਿਕ ਦੀ ਵਰਤੋ ਕੀਤੀ ਜਾਂਦੀ ਹੈ ਤਾਂ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ । ਰੈਸਟੋਰੈਟਾਂ ਦੇ ਸਟਾਫ਼ ਨੂੰ ਹਦਾਇਤਾ ਕੀਤੀਆਂ ਗਈਆਂ ਕਿ ਆਪਣੀਆਂ ਰਸੋਈਆ ਨੂੰ ਪੂਰਾ ਹਾਈਜੀਨ ਰੱਖਿਆ ਜਾਵੇ ਅਤੇ ਵਰਤੋ ਵਿੱਚ ਆਉਣ ਵਾਲੀਆਂ ਸਬਜ਼ੀਆਂ ਅਤੇ ਹੋਰ ਖਾਣ-ਪੀਣ ਵਾਲਾ ਸਮਾਨ ਵਧੀਆ ਕਿਸਮ ਦਾ ਵਰਤਿਆ ਜਾਵੇ । ਮਲਕੀਤ ਸਿੰਘ ਚੀਫ ਸੈਨੇਟਰੀ ਇੰਸਪੈਕਟਰ ਤੋਂ ਇਲਾਵਾ ਹਰਿੰਦਰਪਾਲ ਸਿੰਘ , ਵਿਜੈ ਸ਼ਰਮਾ , ਸਤਿਨਾਮ ਸਿੰਘ , ਸੰਜੀਵ ਦੀਵਾਨ , ਅਮਰੀਕ ਸਿੰਘ ਸਾਰੇ ਸੈਨੇਟਰੀ ਇੰਸਪੈਕਟਰ ਹਾਜ਼ਰ ਸਨ ।

NO COMMENTS

LEAVE A REPLY