ਭਾਰਤ ਨੇ 881 ਅਰਜੁਨਾ ਐਵਾਰਡੀ ਪੈਦਾ ਕੀਤੇ : ਮੱਟੂ

0
17

ਅੰਮ੍ਰਿਤਸਰ 5 ਜੁਲਾਈ (ਰਾਜਿੰਦਰ ਧਾਨਿਕ ) : ਪੰਜਾਬ ਦੀ ਨਾਮਵਰ ਖੇਡ ਸੰਸਥਾ ਸਰਹੱਦ-ਏ-ਪੰਜਾਬ ਸਪੋਰਟਸ ਕਲੱਬ (ਰਜਿ) ਅੰਮ੍ਰਿਤਸਰ ਦੇ ਪ੍ਰਧਾਨ ਅਤੇ ਖੇਡ ਪ੍ਰੋਮੋਟਰ ਗੁਰਿੰਦਰ ਸਿੰਘ ਮੱਟੂ ਨੇ ਅੱਜ ਅਰਜੁਨਾ ਐਵਾਰਡ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕੇ ਅਰਜੁਨਾ ਐਵਾਰਡ ਭਾਰਤ ਦਾ ਸਰਵਉੱਚ ਖੇਡ ਐਵਾਰਡ ਹੈ ਜੋ ਭਾਰਤ ਸਰਕਾਰ (ਯੁਵਾ ਮਾਮਲੇ ਅਤੇ ਖੇਡ ਮੰਤਰਾਲੇ) ਦੁਆਰਾ ਖਿਡਾਰੀਆਂ ਨੂੰ ਕੌਮਾਂਤਰੀ ਅਤੇ ਕੌਂਮੀ ਖੇਡ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਅਤੇ ਚੰਗੇ ਨੈਤਿਕਤਾ ਦੇ ਨਾਲ ਲੀਡਰਸ਼ਿਪ ਗੁਣ ਰੱਖਣ ਲਈ ਦਿੱਤਾ ਜਾਂਦਾ ਹੈ।ਇਹ ਐਵਾਰਡ ਇਕ ਟਰਾਫੀ ਦੀ ਸ਼ਕਲ ਵਿਚ ਹੁੰਦਾ ਹੈ ।1961 ਨੂੰ ਸ਼ੁਰੂ ਹੋਏ ਇਸ ਐਵਾਰਡ ਨੂੰ ਸਭ ਤੋਂ ਪਹਿਲਾਂ ਅੰਮ੍ਰਿਤਸਰ ਦੇ ਜੰਮਪਲ ਅੰਤਰਰਾਸ਼ਟਰੀ ਐਥਲੀਟ ਗੁਰਬਚਨ ਸਿੰਘ ਰੰਧਾਵਾ ਨੂੰ ਮਿਲਿਆ l ਇਹ ਐਵਾਰਡ ਹਰ ਸਾਲ ਅਰਜੁਨ ਦੀ ਕਾਂਸੀ ਦੀ ਮੂਰਤੀ, ਇੱਕ ਸਕਰੋਲ ਅਤੇ 15 ਲੱਖ ਰੁਪਏ ਦੀ ਨਕਦ ਰਾਸ਼ੀ ਨਾਲ ਸਨਮਾਨਿਤ ਕੀਤਾ ਜਾਂਦਾ ਹੈ l ਭਾਰਤ ਦੇ ਰਾਸ਼ਟਰਪਤੀ ਦੁਆਰਾ ਹਰ ਸਾਲ ਵੱਖ-ਵੱਖ ਸ਼੍ਰੇਣੀਆਂ ਦੇ ਖਿਡਾਰੀਆਂ ਨੂੰ ਭੇਂਟ ਕੀਤੇ ਜਾਣ ਵਾਲਾ ਇਹ ਸਨਮਾਨ ਭਾਰਤੀ ਮਹਾਂਕਾਵਿ “ਮਹਾਭਾਰਤ” ਦੇ ਨਾਇਕ ਰਾਜਕੁਮਾਰ “ਅਰਜੁਨ” ਦੇ ਨਾਮ ‘ਤੇ ਰੱਖਿਆ ਗਿਆ ਹੈ। ਅੱਜ ਤੱਕ 1961 ਤੋਂ 2020 ਤੱਕ ਭਾਰਤ ਦਾ ਨਾਂਅ ਕੌਮਾਂਤਰੀ ਖੇਡ ਨਕਸ਼ੇ ਉੱਪਰ ਚਮਕੌਣ ਵਾਲੇ 881 ਖਿਡਾਰੀਆਂ ਨੂੰ ਅਰਜੁਨਾ ਐਵਾਰਡ ਪ੍ਰਾਪਤ ਹੋ ਚੁੱਕਾ ਹੈ l ਅੰਮ੍ਰਿਤਸਰ ਦੀ ਜੰਮਪਲ ਕੌਮਾਂਤਰੀ ਪੈਦਲ ਚਾਲਕ ਖ਼ੁਸ਼ਬੀਰ ਕੌਰ ਨੇ ਸੱਬ ਤੋਂ ਛੋਟੀ ਉਮਰ ਵਿੱਚ ਇਹ ਅਰਜੁਨ ਐਵਾਰਡ ਪ੍ਰਾਪਤ ਕੀਤਾ ਹੈ l

ਫੋਟੋ ਕੈਪਸਨ
ਭਾਰਤ ਦੇ ਰਾਸ਼ਟਰਪਤੀ ਸ਼੍ਰੀ ਰਾਮ ਨਾਥ ਕੋਵਿੰਦ ਕੋਲੋਂ ਅਰਜੁਨਾ ਐਵਾਰਡ ਪ੍ਰਾਪਤ ਕਰਦੀ ਖੁਸਬੀਰ ਕੌਰ l

NO COMMENTS

LEAVE A REPLY