ਸਰਕਾਰ ਨੂੰ ਵਾਅਦੇ ਤੋਂ ਭੱਜਣ ਨਹੀਂ ਦਿਆਂਗੇ- ਗਗਨਦੀਪ ਖਾਲਸਾ
ਅੰਮਿ੍ਤਸਰ 05, ਜੁਲਾਈ (ਰਾਜਿੰਦਰ ਧਾਨਿਕ) : ਪੁਰਾਣੀ ਪੈਨਸ਼ਨ ਪ੍ਰਾਪਤੀ ਮੋਰਚਾ ਦੇ ਸੂਬਾਈ ਸੱਦੇ ਉਤੇ ਅੱਜ ਇਥੇ ਸਥਾਨਕ ਪੀ ਡਬਲਯੂ ਡੀ ਦਫਤਰ ਬਟਾਲਾ ਰੋਡ ਦੇ ਮੂਹਰੇ ਵੱਖ ਵੱਖ ਵਿਭਾਗਾਂ ਦੇ ਇਕੱਤਰ ਹੋਏ ਮੁਲਾਜ਼ਮਾਂ ਨੇ ਵਿੱਤ ਮੰਤਰੀ ਪੰਜਾਬ ਹਰਪਾਲ ਸਿੰਘ ਚੀਮਾ ਦੀ ਅਰਥੀ ਫੂਕੀ। ਵੱਡੀ ਗਿਣਤੀ ਵਿਚ ਇਕੱਠੇ ਹੋਏ ਮੁਲਾਜ਼ਮਾਂ ਨੂੰ ਸੰਬੋਧਨ ਕਰਦਿਆਂ ਪੁਰਾਣੀ ਪੈਨਸ਼ਨ ਪ੍ਰਾਪਤੀ ਮੋਰਚਾ ਜ਼ਿਲ੍ਹਾ ਕਨਵੀਨਰ ਰਣਬੀਰ ਸਿੰਘ ਖ਼ਾਲਸਾ, ਪੰਜਾਬ ਸੁਬਾਰਡੀਨੇਟ ਸਰਫੈ ਫੈਡਰੇਸ਼ਨ ਦੇ ਜ਼ਿਲ੍ਹਾ ਪ੍ਰਧਾਨ ਅਜੇ ਕੁਮਾਰ ਸਨੋਤਰਾ, ਸੀਨੀਅਰ ਮੀਤ ਪ੍ਰਧਾਨ ਪ੍ਰਭਜੀਤ ਸਿੰਘ ਉੱਪਲ, ਵਿੱਤ ਸਕੱਤਰ ਤਰਲੋਕ ਸਿੰਘ, ਟੀਚਰਜ਼ ਯੂਨੀਅਨ ਦੇ ਆਗੂ ਰਕੇਸ਼ ਕੁਮਾਰ ਧਵਨ, ਏਟਕ ਆਗੂ ਮਨਜੀਤ ਸਿੰਘ ਬਾਸਰਕੇ,ਪੈਨਸ਼ਨਰ ਆਗੂ ਬਲਦੇਵ ਰਾਜ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਨੇ ਮੁਲਾਜ਼ਮਾਂ ਨਾਲ ਵਾਅਦਾ ਕੀਤਾ ਸੀ ਕੇ 2004 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਲਈ ਪੁਰਾਣੇ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇਗੀ ਇਸ ਸਬੰਧੀ ਮੌਜੂਦਾ ਖਜਾਨਾ ਮੰਤਰੀ ਹਰਪਾਲ ਸਿੰਘ ਚੀਮਾ ਮੁਲਾਜ਼ਮਾਂ ਦੀਆਂ ਰੋਸ ਧਰਨਿਆਂ ਵਿੱਚ ਵੀ ਸ਼ਾਮਲ ਹੋਏ ਅਤੇ ਅਤੇ ਸਰਕਾਰ ਬਣਨ ਤੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨਾ ਦਾ ਵਾਅਦਾ ਕਰਦੇ ਰਹੇ । ਪਰ ਹੁਣ ਸਰਕਾਰ ਬਣ ਜਾਣ ਤੇ ਏਸ ਵਾਅਦੇ ਤੋਂ ਮੁਕਰ ਰਹੇ ਹਨ, ਇਸ ਕਰਕੇ ਪੁਰਾਣੀ ਪੈਨਸ਼ਨ ਪ੍ਰਾਪਤੀ ਮੋਰਚੇ ਵੱਲੋਂ ਸਾਰੇ ਪੰਜਾਬ ਵਿਚ ਵਿੱਤ ਮੰਤਰੀ ਦੀਆਂ ਅਰਥੀਆਂ ਫੂਕੀਆਂ ਜਾ ਰਹੀਆਂ ਹਨ ਤਾਂ ਕਿ ਇਨ੍ਹਾਂ ਨੂੰ ਵਾਅਦਾ ਚੇਤੇ ਕਰਾਇਆ ਜਾ ਸਕੇ। ਇਸ ਮੌਕੇ ਮੁਲਾਜ਼ਮਾਂ ਨੇ ਇਹ ਵੀ ਕਿਹਾ ਕੇ ਸਰਕਾਰ ਨੂੰ ਵਾਅਦੇ ਤੋਂ ਭੱਜਣ ਨਹੀਂ ਦਿਆਂਗੇ। ਇਸ ਮੌਕੇ ਆਗੂ ਨੇ ਵੀ ਮੰਗ ਕੀਤੀ ਕੇ ਬੰਦ ਕੀਤਾ ਸਰਹੱਦੀ ਭੱਤਾ ਅਤੇ ਪੇਂਡੂ ਭੱਤਾ ਮੁੜ ਚਾਲੂ ਕੀਤਾ ਜਾਵੇ, ਕਿਉਂਕਿ ਬਾਰਡਰ ਏਰੀਆ ਅਤੇ ਪਿੰਡਾਂ ਵਿਚ ਕੰਮ ਕਰਨ ਵਾਲੇ ਮੁਲਾਜ਼ਮਾਂ ਨੂੰ ਵਿੱਤੀ ਤੌਰ ਤੇ ਵੱਡਾ ਨੁਕਸਾਨ ਹੋ ਰਿਹਾ ਹੈ । ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਹਿਬ ਸੋਨੂੰ, ਬਲਜਿੰਦਰ ਸਿੰਘ ਵਡਾਲੀ,ਕਨਵੀਨਰ ਗਗਨ ਖ਼ਾਲਸਾ ਕਨਵੀਨਰ ਅੰਮ੍ਰਿਤਸਰ ,ਬਿਕਰਮ ਮਾਨਾਂਵਾਲਾ ,ਬਲਜਿੰਦਰ ਸਿੰਘ ਭਟੀ,ਤਰਲੋਕ ਸਿੰਘ ,ਕੁਲਦੀਪ ਸਿੰਘ ,