ਰਵਦੀਪ ਸਿੰਘ ਨੇ ਅੰਡਰ-9 ਓਪਨ ਸ਼ਤਰੰਜ ਚੈਂਪੀਅਨਸ਼ਿਪ ਮਾਰੀ ਬਾਜ਼ੀ

0
33

ਅੰਮ੍ਰਿਤਸਰ 8 ਜੂਨ (ਰਾਜਿੰਦਰ ਧਾਨਿਕ) : ਰਾਯਨ ਇੰਟਰਨੈਸ਼ਨਲ ਇੰਟਰਨੈਸ਼ਨਲ ਸਕੂਲ ਅੰਮ੍ਰਿਤਸਰ ਦੇ ਮਾਣਯੋਗ ਚੇਅਰਮੈਨ ਡਾਕਟਰ ਏ ਐੱਫ ਪਿੰਟੋ ਅਤੇ ਐਮ ਡੀ ਮੈਡਮ ਡਾਕਟਰ ਗ੍ਰੇਸ ਪਿੰਟੋ ਦੀ ਅਗਵਾਈ ਹੇਠ ਜਮਾਤ ਤੀਜੀ ਬੀ ਦੇ ਵਿਦਿਆਰਥੀ ਰਵਦੀਪ ਸਿੰਘ ਨੇ ਅੰਮ੍ਰਿਤਸਰ ਡਿਸਟਿਕ ਚੈੱਸ ਮੁਕਾਬਲੇ ਵਿੱਚ ਭਾਗ ਲਿਆ। ਇਹ ਪੰਜਾਬ ਰਾਜ ਸ਼ਤਰੰਜ ਸੰਘ ਨਾਲ ਮਾਨਤਾ ਪ੍ਰਾਪਤ ਹੈ ਅਤੇ ਆਲ ਇੰਡੀਆ ਚੈੱਸ ਫੈਡਰੇਸ਼ਨ ਦੁਆਰਾ ਮਾਨਤਾ ਪ੍ਰਾਪਤ ਹੈ। ਰਵਦੀਪ ਸਿੰਘ ਨੇ ਹਿੰਦੂ ਸਭਾ ਸੀਨੀਅਰ ਸਕੈਂਡਰੀ ਸਕੂਲ ਵਿਖੇ ਹੋਈ ਅੰਡਰ-9 ਓਪਨ ਅੰਮ੍ਰਿਤਸਰ ਜਿਲ੍ਹਾ ਸ਼ਤਰੰਜ ਚੈਂਪਿਅਨਸ਼ਿਪ ਵਿੱਚ ਭਾਗ ਲਿਆ। ਉਸ ਨੇ ਚਾਰ ਰਾਊਂਡ ਵਿਚ 4 ਅੰਕ ਪ੍ਰਾਪਤ ਕਰਕੇ ਮੈਰਿਟ ਸੂਚੀ ਵਿਚ ਪਹਿਲਾ ਸਥਾਨ ਹਾਸਲ ਕੀਤਾ। ਇਸ ਮੁਕਾਬਲੇ ਵਿਚ ਕੁੱਲ 13 ਪ੍ਰਤੀਯੋਗੀਆਂ ਨੇ ਭਾਗ ਲਿਆ। ਸਕੂਲ ਦੀ ਮੁੱਖ ਅਧਿਆਪਕਾ ਕੰਚਨ ਮਲਹੋਤਰਾ ਨੇ ਰਵਦੀਪ ਸਿੰਘ ਨੂੰ ਅਤੇ ਉਸ ਦੇ ਮਾਤਾ-ਪਿਤਾ ਨੂੰ ਵਧਾਈ ਦਿੱਤੀ ਅਤੇ ਭਵਿੱਖ ਵਿਚ ਹਰ ਖੇਤਰ ਵਿੱਚ ਆਪਣਾ ਨਾਂ ਰੌਸ਼ਨ ਕਰਨ ਦਾ ਸੁਨੇਹਾ ਦਿੱਤਾ।

NO COMMENTS

LEAVE A REPLY