ਨਗਰ ਨਿਗਮ ਅੰਮ੍ਰਿਤਸਰ ਦੇ ਹਲਾਤ,ਬਿਨਾਂ ਬਾਪ ਦੇ ਪਰਿਵਾਰ ਵਰਗੇ

0
57

ਹੱਦ ਹੋ ਗਈ ਯਾਰ……

_____________
ਸਵਾ ਮਹੀਨੇ ਤੋਂ ਖਾਲੀ ਪਈ ਹੈ ਨਿਗਮ ਕਮਿਸ਼ਨਰ ਦੀ ਕੁਰਸੀ
___________
ਅੰਮ੍ਰਿਤਸਰ,8 ਜੂਨ (ਪਵਿੱਤਰ ਜੋਤ)- ਪਿਛਲੇ ਕਰੀਬ ਸਵਾ ਮਹੀਨੇ ਤੋਂ ਨਗਰ ਨਿਗਮ ਕਮਿਸ਼ਨਰ ਦੀ ਕੁਰਸੀ ਖਾਲੀ ਪਈ ਹੋਣ ਦੇ ਚੱਲਦਿਆਂ ਨਗਰ ਨਿਗਮ ਅੰਮ੍ਰਿਤਸਰ ਦੇ ਹਾਲਾਤ ਬਿਨਾਂ ਬਾਪ ਦੇ ਪਰਿਵਾਰ ਦੀ ਤਰ੍ਹਾਂ ਨਜ਼ਰ ਆ ਰਹੇ ਹਨ। ਨਗਰ ਨਿਗਮ ਅਤੇ ਕੁਰਸੀ ਤੇ ਬੈਠਣ ਤੋਂ ਪਹਿਲਾਂ ਅਧਿਕਾਰੀ ਸੋ ਵਾਰੀ ਸੋਚਦੇ ਹਨ। ਕਿਉਂਕਿ ਇਸ ਕੁਰਸੀ ਤੇ ਬੈਠਣ ਵਾਲੇ ਦੇ ਸਿਰ ਤੇ ਸੱਜਣ ਵਾਲਾ ਤਾਜ ਕੰਡਿਆਂ ਦੇ ਤਾਜ ਤੋਂ ਘੱਟ ਨਹੀਂ ਹੈ। 2 ਮਈ 2022 ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਰਲੀਵ ਹੋਣ ਤੋਂ ਬਾਅਦ ਪੰਜਾਬ ਸਰਕਾਰ ਦੇ ਨੇਤਾਵਾਂ ਅਤੇ ਸਥਾਨਕ ਸਰਕਾਰਾਂ ਵਿਭਾਗ ਉੱਚ ਅਧਿਕਾਰੀਆਂ ਵੱਲੋਂ ਕੋਈ ਨਵਾਂ ਕਮਿਸ਼ਨਰ ਤੈਨਾਤ ਨਹੀਂ ਕੀਤਾ ਗਿਆ ਹੈ। ਕੁਝ ਦਿਨ ਪਹਿਲਾਂ ਜਲੰਧਰ ਤੋਂ ਉੱਚ ਅਧਿਕਾਰੀ ਕਰਨੈਲ ਸਿੰਘ ਦੇ ਕਮਿਸ਼ਨਰ ਤੈਨਾਤ ਕਰਨ ਦੀ ਚਰਚਾ ਰਹੀ,ਪਰ ਕਿਸੇ ਕਾਰਨਾਂ ਦੇ ਚੱਲਦਿਆਂ ਕਰਨੈਲ ਸਿੰਘ ਸ਼ਾਇਦ ਅੰਮ੍ਰਿਤਸਰ ਆਉਣ ਲਈ ਰਾਜ਼ੀ ਨਹੀਂ ਹੋਏ। ਨਵੇਂ ਕਮਿਸ਼ਨਰ ਦੇ ਨਾ ਆਉਣ ਕਰਕੇ ਕਮਿਸ਼ਨਰ ਵੱਲੋਂ ਕੀਤੇ ਜਾ ਰਹੇ ਵੱਡੇ ਕੰਮ ਅਤੇ ਫ਼ੈਸਲੇ ਪੈਂਡਿੰਗ ਹੋ ਰਹੇ ਹਨ। ਕਿਉਂਕਿ ਫਾਇਨਾਂਸ ਪਾਵਰਾਂ, ਸਮਾਨ ਦੀ ਸੇਲ ਪਰਚੇਜ, ਪਾਲਸੀ ਮੈਟਲ ਕੋਈ ਵੀ ਹੋਵੇ ਕਮਿਸ਼ਨਰ ਦੁਆਰਾ ਹੀ ਕੰਮ ਹੁੰਦੇ ਹਨ। ਹਾਲਾਂਕਿ ਕੁਝ ਜ਼ਰੂਰੀ ਫਾਈਲਾਂ ਤੇ ਜਾਇੰਟ ਕਮਿਸ਼ਨਰ ਹਰਦੀਪ ਸਿੰਘ ਵੱਲੋਂ ਕੰਮ ਨਿਪਟਾਇਆ ਜਾ ਰਿਹਾ ਹੈ ਪਰ ਕਾਫ਼ੀ ਫਾਈਲਾਂ ਅਤੇ ਕਾਗਜਾਤ ਦੇ ਜ਼ਰੂਰੀ ਕੰਮ ਅਜਿਹੇ ਹੁੰਦੇ ਹਨ। ਜੋ ਕਮਿਸ਼ਨਰ ਵੱਲੋਂ ਹੀ ਕੀਤੇ ਜਾਣੇ ਹੁੰਦੇ ਹਨ। ਮਹਾਂਨਗਰ ਦੇ ਵਿੱਚ ਅਨੇਕਾਂ ਮੁਸ਼ਕਿਲਾਂ ਨੂੰ ਲੈ ਕੇ ਲੋਕ ਜਦੋਂ ਕਮਿਸ਼ਨਰ ਦਫ਼ਤਰ ਪਹੁੰਚਦੇ ਹਨ ਤਾਂ ਓਥੇ ਕਮਿਸ਼ਨਰ ਦੀ ਖਾਲੀ ਕੁਰਸੀ ਹੋਣ ਦੇ ਕਰਕੇ ਪਰੇਸ਼ਾਨ ਲੋਕਾਂ ਨੂੰ ਬੇਰੰਗ ਵਾਪਿਸ ਜਾਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਕਈ ਲੋਕ ਬੇਰੰਗ ਵਾਪਸ ਜਾਂਦੇ ਹੋਏ, ਕਾਰ ਨੂੰ ਵੀ ਕੋਸਦੇ ਹਨ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲੋਕਾਂ ਨੂੰ ਸਹੂਲਤਾਂ ਦੇਣ ਦੇ ਵਾਅਦੇ ਕੀਤੇ ਹਨ,ਪਰ ਕਮਿਸ਼ਨਰ ਦੀ ਕੁਰਸੀ ਖਾਲੀ ਹੋਣ ਕਰਕੇ ਸਰਕਾਰ ਦੇ ਕਈ ਦਾਅਵੇ ਅਤੇ ਵਾਅਦਿਆਂ ਦੀ ਪੋਲ ਵੀ ਖੁੱਲ੍ਹ ਰਹੀ ਹੈ।

ਲੰਬੇ ਸਮੇਂ ਤੱਕ ਕਮਿਸ਼ਨਰ ਦਾ ਤੈਨਾਤ ਨਾ ਹੋਣਾ ਮੰਦਭਾਗਾ-ਵਿਨੋਦ ਬਿੱਟਾ
__________
ਸਫ਼ਾਈ ਮਜ਼ਦੂਰ ਫੈਡਰੇਸ਼ਨ ਪੰਜਾਬ (ਇੰਟਕ) ਦੇ ਪ੍ਰਧਾਨ ਵਿਨੋਦ ਬਿੱਟਾ ਨੇ ਕਿਹਾ ਕਿ ਮਹੀਨੇ ਤੋਂ ਵੱਧ ਲੰਬੇ ਸਮੇਂ ਤੱਕ ਕਮਿਸ਼ਨਰ ਦੀ ਖਾਲੀ ਕੁਰਸੀ ਰਹਿਣਾ ਚਿੰਤਾ ਦਾ ਵਿਸ਼ਾ ਅਤੇ ਮੰਦਭਾਗਾ ਹੈ। ਨਗਰ ਨਿਗਮ ਦੀਆਂ ਬਹੁਤ ਸਾਰੇ ਅਜਿਹੇ ਕੰਮ ਹੁੰਦੇ ਹਨ ਜਿਨ੍ਹਾਂ ਦਾ ਹੱਲ ਕਮਿਸ਼ਨਰ ਵੱਲੋਂ ਹੀ ਕੀਤਾ ਜਾਂਦਾ ਹੈ। ਪੰਜਾਬ ਸਰਕਾਰ ਦੇ ਨੇਤਾਵਾਂ ਅਤੇ ਸਥਾਨਕ ਸਰਕਾਰਾਂ ਵਿਭਾਗ ਨੂੰ ਚਾਹੀਦਾ ਹੈ ਕਿ ਵਿਸ਼ਵ ਪ੍ਰਸਿੱਧ ਗੁਰੂ ਨਗਰੀ ਵਿਖੇ ਛੇਤੀ ਤੋਂ ਛੇਤੀ ਸੂਝਵਾਨ ਅਧਿਕਾਰੀ ਨੂੰ ਕਮਿਸ਼ਨਰ ਤੈਨਾਤ ਕੀਤਾ ਜਾਵੇ।

ਬਿਨਾਂ ਕਮਿਸ਼ਨਰ ਤੋਂ ਅਫਸਰ ਹੋਏ ਬੇਲਗਾਮ-ਰਮਨ ਬਖਸ਼ੀ
_________
ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਰਮਨ ਬਖਸ਼ੀ ਨੇ ਆਪ ਦੀ ਸਰਕਾਰ ਤੇ ਸਵਾਲੀਆ ਨਿਸ਼ਾਨ ਖੜੇ ਕਰਦੇ ਹੋਏ ਕਿਹਾ ਕਿ ਲੰਬੇ ਸਮੇਂ ਤੱਕ ਨਗਰ ਨਿਗਮ ਦੇ ਕਮਿਸ਼ਨਰ ਤੈਨਾਤ ਨਾ ਹੋਣਾ ਸ਼ਰਮਨਾਕ ਗੱਲ ਹੈ। ਨਿਗਮ ਕਮਿਸ਼ਨਰ ਦੀ ਕੁਰਸੀ ਖਾਲੀ ਹੋਣ ਦੇ ਚੱਲਦਿਆਂ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਬੇਲਗਾਮ ਨਜ਼ਰ ਆ ਰਹੇ ਹਨ। ਉਹਨਾਂ ਨੂੰ ਕੋਈ ਵੀ ਪੁੱਛਗਿਛ ਕਰਨ ਵਾਲਾ ਨਹੀਂ ਹੈ। ਦਫ਼ਤਰਾਂ ਵਿੱਚ ਆਪ ਹੁਦਰੀਆਂ ਵਾਲਾ ਮਾਹੌਲ ਚੱਲ ਰਿਹਾ ਹੈ। 24 ਘੰਟੇ ਲੋਕਾਂ ਨੂੰ ਸੇਵਾਵਾਂ ਦੇਣ ਵਾਲਾ ਨਗਰ ਨਿਗਮ ਦਫਤਰ ਦੇ ਵਿਚ ਮੁਸ਼ਕਲਾਂ ਦਾ ਹੱਲ ਕਰਵਾਉਣ ਵਿੱਚ ਸ਼ਹਿਰਵਾਸੀ ਦੀ ਪਰੇਸ਼ਾਨ ਹੋ ਰਹੇ ਹਨ। ਨਗਰ ਨਿਗਮ ਦੇ ਵਿਗੜੇ ਹੋਏ ਹਾਲਾਤਾਂ ਤੇ ਕਾਬੂ ਪਾਉਣ ਲਈ ਇਮਾਨਦਾਰ ਮਿਹਨਤੀ ਅਤੇ ਸੂਝਵਾਨ ਅਧਿਕਾਰੀ ਦੀ ਤੈਨਾਤੀ ਹੋਣਾ ਬਹੁਤ ਜ਼ਰੂਰੀ ਹੈ।

NO COMMENTS

LEAVE A REPLY