ਅੰਮ੍ਰਿਤਸਰ 1 ਜੁਲਾਈ ( ਰਾਜਿੰਦਰ ਧਾਨਿਕ) : ਨਗਰ ਨਿਗਮ ਵਾਟਰ ਸਪਲਾਈ ਵਿਭਾਗ ਵਿੱਚ ਨੌਕਰੀ ਤੋਂ ਸੇਵਾ ਮੁੱਕਤ ਸ੍ਰੀ ਬਲਕਾਰ ਨੂੰ ਨਗਰ ਨਿਗਮ ਜਲ ਸਪਲਾਈ ਟੈਕਨੀਕਲ ਯੁਨੀਅਨ ਅੰਮ੍ਰਿਤਸਰ ਵੱਲੋਂ ਰਿਟਾਇਰਮੈਂਟ ਪਾਰਟੀ ਰਣਜੀਤ ਐਵੀਨਿਊ ਵਿਖੇ ਦਿੱਤੀ ਗਈ। ਸੇਵਾ ਮੁੱਕਤੀ ਸਮਾਗਮ ਦੌਰਾਨ ਸਰਵ ਸ਼੍ਰੀ ਹਰਦੀਪ ਸਿੰਘ ਜਾਇੰਟ ਕਮਿਸ਼ਨਰ, ਕਰਮਜੀਤ ਸਿੰਘ ਕੇ ਪੀ ਪ੍ਰਧਾਨ ਟੈਕਨੀਕਲ ਯੂਨੀਅਨ, ਸਤਿੰਦਰ ਕੁਮਾਰ ਐੱਸ ਈ, ਬਲਜੀਤ ਸਿੰਘ ਐਕਸੀਅਨ, ਰਜਿੰਦਰ ਸ਼ਰਮਾਂ ਸੈਕਟਰੀ, ਦਵਿੰਦਰ ਬੱਬਰ ਨੇ ਸੇਵਾ ਮੁੱਕਤੀ ਤੇ ਆਪਣੀਆਂ ਸ਼ੁਭਕਾਮਨਾਵਾਂ ਦਿੰਦਿਆ ਬਲਕਾਰ ਨੂੰ ਇਮਾਨਦਾਰ ਅਤੇ ਡਿਊਟੀ ਪ੍ਰਤੀ ਵਫਾਦਾਰ ਕਮਰਚਾਰੀ ਦੱਸਿਆ। 35 ਸਾਲ ਦੀ ਨੌਕਰੀ ਦੌਰਾਨ ਕੰਮ ਕਰਨ ਤੋਂ ਕਦੀਂ ਵੀ ਇਨਕਾਰ ਨਹੀਂ ਕੀਤਾ।
ਯੂਨੀਅਨ ਵੱਲੋਂ ਸਨਮਾਨ ਚਿੰਨ੍ਹ, ਧਾਰਮਿਕ ਫੋਟੋ ਆਦਿ ਦੇ ਕੇ ਸਨਮਾਨਿਤ ਕੀਤਾ ਗਿਆ। ਇਨ੍ਹਾ ਨਾਲ ਲਖਵਿੰਦਰ ਸਿੰਘ ਨਾਗ, ਚਰਨਜੀਤ ਸਿੰਘ ਫਤਿਹਗੜ੍ਹ, ਦਲਜੀਤ ਸਿੰਘ ਜਿਜੇਆਣੀ,ਵਰਿੰਦਰ ਸਿੰਘ ਰੂਪੋਵਾਲੀ,ਗੁਰਬਚਨ ਸਿੰਘ, ਮੁਲਖ ਰਾਜ, ਬਿਕਰਮਜੀਤ ਸਿੰਘ, ਮਨਜੀਤ ਸਿੰਘ, ਸੁਖਜੀਤ ਸਿੰਘ, ਸੁਖਵਿੰਦਰ ਸਿੰਘ, ਸੁਖਜਿੰਦਰ ਸਿੰਘ, ਮਲਕੀਤ ਸਿੰਘ, ਸਰਬਜੀਤ ਸੈਣੀ, ਮਨਦੀਪ ਸਿੰਘ, ਪ੍ਰਦੀਪ ਸਿੰਘ, ਜਸਵਿੰਦਰ ਕੌਰ ਕੇਵਲ ਕੁਮਾਰ, ਜਸਵੰਤ ਕੁਮਾਰ, ਗੁਰਵਿੰਦਰ ਸਿੰਘ, ਲਖਵਿੰਦਰ ਸਿੰਘ ਆਦਿ ਨੇ ਨਿੱਘੀ ਵਿਦਾਇਗੀ ਦਿੱਤੀ।