ਕੈਪਟਨ ਅਮਰਿੰਦਰ ਸਿੰਘ ਦਾ ਭਵਿੱਖ ਹੋ ਸਕਦਾ ਹੈ ਸੁਨਹਿਰੀ

0
66

ਕੈਪਟਨ ਉਪ ਰਾਸ਼ਟਰਪਤੀ ਦੇ ਹੋਣਗੇ ਉਮੀਦਵਾਰ,ਆਸਾਰ
______

ਅੰਮ੍ਰਿਤਸਰ,2 ਜੁਲਾਈ (ਪਵਿੱਤਰ ਜੋਤ)- ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿਣ ਤੋਂ ਬਾਅਦ ਭਾਜਪਾ ਨਾਲ ਹੱਥ ਮਿਲਾਉਣ ਦੇ ਨਾਲ ਸਾਬਕਾ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇਸ਼ ਦੀ ਸਨਮਾਨਜਨਕ ਕੁਰਸੀ ਤੇ ਬਿਰਾਜਮਾਨ ਹੋ ਸਕਦੇ ਹਨ। ਉਹਨਾਂ ਦੇ ਭਵਿੱਖ ਦੇ ਸੁਨਹਿਰੀ ਹੋਣ ਦੇ ਆਸਾਰ ਬਣ ਗਏ ਹਨ। ਭਰੋਸੇਯੋਗ ਸੂਤਰਾਂ ਦੇ ਮੁਤਾਬਿਕ ਭਾਜਪਾ ਵੱਲੋਂ ਉਹਨਾਂ ਨੂੰ ਉਪ ਰਾਸ਼ਟਰਪਤੀ ਦੀ ਚੋਣ ਵਜੋਂ ਉਮੀਦਵਾਰ ਐਲਾਨਿਆ ਜਾ ਸਕਦਾ ਹੈ। ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਅਗਰ ਉਹ ਚੋਣ ਜਿੱਤਦੇ ਹਨ ਵੈਂਕਈਆ ਨਾਇਡੂ ਦੀ ਜਗ੍ਹਾ ਤੇ ਬਿਰਾਜਮਾਨ ਹੋਣਗੇ। ਯਾਦ ਰਹੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਾਂਗਰਸ ਪਾਰਟੀ ਛੱਡਣ ਤੋਂ ਬਾਅਦ ਉਨ੍ਹਾਂ ਵੱਲੋਂ ਪੰਜਾਬ ਲੋਕ ਕਾਂਗਰਸ ਪਾਰਟੀ ਬਣਾਈ ਗਈ ਸੀ। ਇਸ ਪਾਰਟੀ ਨੂੰ ਉਹ ਭਾਜਪਾ ਵਿੱਚ ਮਰਜ ਕਰ ਸਕਦੇ ਹਨ। ਵਿਧਾਨਸਭਾ 2022 ਦੀਆਂ ਚੋਣਾਂ ਦੇ ਦੌਰਾਨ ਕੈਪਟਨ ਨੇ ਆਪਣੀ ਨਵੀਂ ਪਾਰਟੀ ਅਤੇ ਭਾਜਪਾ ਦੇ ਨਾਲ ਮਿਲ ਕੇ ਚੋਣ ਲੜੀ ਸੀ। ਹਾਲਾਂ ਕਿ ਉਹਨਾਂ ਦੀ ਪਾਰਟੀ ਦਾ ਕੋਈ ਵੀ ਉਮੀਦਵਾਰ ਚੋਣ ਨਹੀਂ ਜਿੱਤ ਸਕਿਆ ਸੀ। ਕੈਪਟਨ ਅਮਰਿੰਦਰ ਸਿੰਘ ਇਕ ਤਜ਼ਰਬੇਕਾਰ ਰਾਜਨੀਤਿਕ ਹੋਣ ਦੇ ਚੱਲਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਨ੍ਹਾਂ ਨੂੰ ਸਤਿਕਾਰ ਵਜੋਂ ਜਾਣਦੇ ਹਨ। ਜਿਸ ਦੇ ਚਲਦਿਆਂ ਕੈਪਟਨ ਉਪਰਾਸ਼ਟਰਪਤੀ ਦੀ ਚੋਣ ਵਜੋਂ ਉਮੀਦਵਾਰ ਐਲਾਨੇ ਜਾ ਸਕਦੇ ਹਨ ਅਤੇ ਉੱਪ ਰਾਸ਼ਟਰਪਤੀ ਦੇ ਤੌਰ ਤੇ ਪੂਰੀ ਦੁਨੀਆ ਦੇ ਸਾਹਮਣੇ ਸਿੱਖ ਚਿਹਰਾ ਲਿਆਂਦਾ ਜਾ ਸਕਦਾ ਹੈ।

NO COMMENTS

LEAVE A REPLY