100 ਪ੍ਰਤੀਸ਼ਤ ਟੀਕਾਕਰਨ ਯਕੀਨੀਂ ਬਨਾਉਣ ਸਾਰੇ ਸਿਹਤ ਕਰਮਚਾਰੀ : ਸਿਵਲ ਸਰਜਨ ਅੰਮ੍ਰਿਤਸਰ ਡਾ ਚਰਨਜੀਤ ਸਿੰਘ
12 ਤੋਂ 14 ਸਾਲਾਂ ਤੱਕ ਦੇ ਬਚਿਆਂ ਲਈ ਕੋਵਿਡ ਵੈਕਸਿਨ ਦੀ ਕੀਤੀ ਗਈ ਸ਼ਿਰੂਆਤ
ਅੰਮ੍ਰਿਤਸਰ 16 ਮਾਰਚ (ਰਾਜਿੰਦਰ ਧਾਨਿਕ) : ਸਿਵਲ ਸਰਜਨ ਅੰਮ੍ਰਿਤਸਰ ਡਾ ਚਰਨਜੀਤ ਸਿਘ ਜੀ ਵਲੋਂ ਸੀ.ਐਚ.ਸੀ. ਮਨਾਂਵਾਲਾ ਵਿਖੇ ਇਕ ਜਿਲਾ ਪੱਧਰੀ ਸਮਾਗਮ ਦੌਰਾਣ 75ਵਾਂ ਆਜਾਦੀ ਅੰਮ੍ਰਿਤ ਮਹੋਸਤਵ ਤਹਿਤ ਜਿਲਾ ਪੱਧਰੀ ਰਾਸ਼ਟਰੀ ਟੀਕਾਕਰਨ ਦਿਵਸ ਮਨਾਇਆ ਗਿਆ।ਜਿਸ ਦੌਰਾਣ ਉਹਨਾਂ ਵਲੋਂ ਵਧੀਆਂ ਕਾਰਗੁਜਾਰੀ ਕਰਨ ਵਾਲੇ ਸਿਹਤ ਕਰਮਚਾਰੀਆ ਨੂੰ ਪ੍ਰਸੰਸ਼ਾਂ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ।ਜਿਸ ਦੌਰਾਣ ਸਿਵਲ ਸਰਜਨ ਅੰਮ੍ਰਿਤਸਰ ਡਾ ਚਰਨਜੀਤ ਸਿੰਘ ਨੇ ਕਿਹਾ ਕਿ ਵੈਕਸੀਨੇਸ਼ਨ ਨਾਲ ਬਹੁਤ ਸਾਰੀਆਂ ਮਾਰੂ ਬੀਮਾਰੀਆਂ ਤੋਂ ਅਸੀ ਆਪਣੇ ਸਮਾਜ ਵਿਚ ਬੱਚਿਆਂ ਅਤੇ ਗਰਭਵਤੀ ਮਾਵਾ ਨੂੰ ਸੁੱਰਖਿਅਤ ਕਰ ਸਕਦੇ ਹਾਂ, ਇਸ ਲਈ ਸਾਰੇ ਸਿਹਤ ਕਰਮਚਾਰੀ 100 ਪ੍ਰਤੀਸ਼ਤ ਟੀਕਾਕਰਨ ਯਕੀਨੀਂ ਬਨਾਉਣ।ਉਹਨਾਂ ਨੇ ਕਿਹਾ ਕਿ ਕੋਵਿਡ ਕਾਲ ਵਿਚ ਸਾਰੇ ਹੀ ਸਿਹਤ ਕਰਮਚਾਰੀਆਂ ਨੇ ਤਨਦੇਹੀ ਨਾਲ ਕੰਮ ਕਰਕੇ ਆਪੀਆਂ ਵਧੀਆ ਸੇਵਾਵਾਂ ਦਿੱਤੀਆਂ ਹਨ ।ਇਸ ਮੌਕੇ ਤੇ ਡਾ ਚਰਨਜੀਤ ਸਿੰਘ ਵਲੋਂ 12 ਤੋਂ 14 ਸਾਲਾਂ ਤੱਕ ਦੇ ਬਚਿਆਂ ਲਈ ਕੋਵਿਡ ਵੈਕਸਿਨ (ਕੋਰਬੀਵੈਕਸ) ਰਸਮੀਂ ਦੀ ਵੀ ਸ਼ਿਰੂਆਤ ਕੀਤੀ ਗਈ। ਇਹ ਵੈਕਸਿਨ ੳੱਜ ਤੋਂ ਸਾਰੇ ਸਿਹਤ ਕੇਂਦਰਾਂ ਵਿਚ ਉਪਲੱਬਧ ਹੋਵੇਗੀ। ਇਸ ਅਵਸਰ ਤੇ ਜਿਲਾ੍ਹ ਟੀਕਾਕਰਨ ਅਫਸਰ ਡਾ ਕੰਵਲਜੀਤ ਸਿੰਘ ਨੇ ਕਿਹਾ ਕਿ ਵੈਕਸੀਨੇਸ਼ਨ ਸਦਕਾ ਹੀ ਅੱਜ ਦੁਨੀਆ ਭਰ ਵਿਚ ਵੱਖ-ਵੱਖ ਬੀਮਾਰੀਆਂ ਅਤੇ ਮਹਾਂਮਾਰੀਆਂ ਤੋ ਬਚਾਉਣ ਲਈ ਸਿਹਤ ਵਿਭਾਗ ਕਾਮਯਾਬ ਰਿਹਾ ਹੈ, ਇਸ ਲਈ ਵੈਕਸਿਨ ਦਾ ਸਾਡੀ ਬੀਮਾਰੀਆਂ ਵਿਰੁੱਧ ਲੜਣ ਵਾਲੀ ਸ਼ਕਤੀ ਨੂੰ ਵਧਾਉਣ ਲਈ ਅਤਿ ਜਰੂਰੀ ਹੈ।ਇਸ ਮੌਕੇ ਤੇ ਐਸ.ਐਮ.ਉ ਡਾ ਸੁਮੀਤ ਸਿੰਘ ਨੁੇ ਵੈਕਸਿਨ ਦੇ ਸੁਰੱਖਿਆ ਚੱਕਰ ਬਾਰੇ ਬੜੇ ਵਿਸਥਾਰ ਵਿਚ ਜਾਣਕਾਰੀ ਦਿੱਤੀ ਅਤੇ ਵਧੀਆ ਕੰਮ ਕਰਨ ਵਾਲੇ ਸਿਹਤ ਕਰਮਚਾਰੀਆਂ ਦੀੂ ਸ਼ਲਾਘਾ ਕੀਤੀ। ਇਸ ਮੌਕੇ ਤੇ ਡਿਪਟੀ ਐਮ.ਈ.ਆਈ.ਉ ਅਮਰਦੀਪ ਸਿੰਘ, ਡਾ ਰਜਨੀਸ਼ ਕੁਮਾਰ, ਡਾ ਸ਼ੁਭਪ੍ਰੀਿਤ ਸਿੰਘ, ਬੀ.ਈ.ਈ ਸੋਰਵ ਸ਼ਰਮਾਂ ਅਤੇ ਸਮੂਹ ਸਟਾਫ ਹਾਜਰ ਸੀ।