ਮਾਈ ਭਾਗੋ ਸਰਕਾਰੀ ਬਹੁਤਕਨੀਕੀ ਕਾਲਜ ਅੰਮ੍ਰਿਤਸਰ ਵਿਖੇ ਅੱਠ ਰੋਜ਼ਾ ਐਨ.ਸੀ.ਸੀ ਕੈਂਪ ਲਗਾਇਆ ਗਿਆ

0
14

 

ਅੰਮ੍ਰਿਤਸਰ 26 ਨਵੰਬਰ (ਪਵਿੱਤਰ ਜੋਤ) :  ਲੜਕੀਆਂ ਦੀ ਐਨ.ਸੀ.ਸੀ. ਫਸਟ ਪੰਜਾਬ ਬਟਾਲੀਅਨ ਦਾ 40ਵਾਂ ਅੱਠ ਰੋਜ਼ਾ ਕੈਂਪ ਜੋ ਸਥਾਨਕ ਮਾਈ ਭਾਗੋ ਸਰਕਾਰੀ ਬਹੁਤਕਨੀਕੀ ਕਾਲਜ ਅੰਮ੍ਰਿਤਸਰ ਵਿਖੇ 18 ਨਵੰਬਰ 2022 ਨੂੰ ਆਰੰਭ ਹੋਇਆ ਸੀ ਮਿਤੀ 25 ਨਵੰਬਰ 2022 ਨੂੰ ਇਨਾਮ ਵੰਡ ਸਮਾਰੋਹ ਉਪਰੰਤ ਸੰਪੰਨ ਹੋਇਆ।ਅੱਠ ਦਿਨ ਚੱਲੇ ਇਸ ਕੈਂਪ ਵਿੱਚ ਅੰਮ੍ਰਿਤਸਰ, ਤਰਨ ਤਾਰਨ ਅਤੇ ਅਜਨਾਲਾ ਤੋਂ ਵੱਖ ਵੱਖ ਸਕੂਲਾਂ ਅਤੇ ਕਾਲਜਾਂ ਦੇ ਕੈਡੇਟਾਂ ਨੇ ਹਿੱਸਾ ਲਿਆ। ਇਸ ਕੈਂਪ ਦੌਰਾਨ ਵਿਭਿੰਨ ਵਿਭਿੰਨ ਪ੍ਰਤੀਯੋਗਤਾਵਾਂ ਦਾ ਵੀ ਆਯੋਜਨ ਕੀਤਾ ਗਿਆ। ਕੈਂਪ ਕਮਾਂਡੈਂਟ ਕਰਨਲ ਏ. ਡੀ. ਸ਼ਰਮਾ ਨੇ ਕੈਡੇਟਾਂ ਦੇ ਬੁਲੰਦ ਹੌਸਲੇ ਅਤੇ ਦ੍ਰਿੜ ਨਿਸਚੇ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਓਹਨਾ ਨੂੰ ਹਮੇਸ਼ਾ ਅੱਗੇ ਵਧਣ ਲਈ ਪ੍ਰੇਰਿਤ ਕੀਤਾ।ਇਸ ਦੌਰਾਨ ਕਾਲਜ ਦੇ ਪ੍ਰਿੰਸੀਪਲ ਸ੍ਰੀ ਪਰਮਬੀਰ ਸਿੰਘ ਮੱਤੇਵਾਲ ਨੇ ਵਿਦਿਆਰਥੀਆਂ ਨੂੰ ਅਜਿਹੇ ਕੈਂਪਾਂ ਦੀ ਮਹਤੱਤਾ ਦਰਸਾਉਂਦੇ ਹੋਏ ਇਹਨਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਕਿਹਾ ਅਤੇ ਭਵਿੱਖ ਵਿਚ ਵੀ ਕੈਂਪ ਆਯੋਜਨ ਕਰਨ ਲਈ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਇਹ ਕੈਂਪ ਆਯੋਜਨ ਕਰਨ ਵਿੱਚ ਸੀ੍ ਮਤੀ ਰੇਨੂਕਾ ਡੋਗਰਾ ਅਤੇ ਸੀ੍ ਅਮੋਲਕ ਸਿੰਘ ਦੁਆਰਾ ਆਪਣ ਪੂਰਾ ਯੌਗਦਾਨ ਦਿੱਤਾ ਗਿਆ ਹੈ।

NO COMMENTS

LEAVE A REPLY