ਰਾਯਨ ਇੰਟਰਨੈਸ਼ਨਲ ਸਕੂਲ ਅੰਮ੍ਰਿਤਸਰ ਵਿਖੇ ਕੋਵਿਡ-ਟੀਕਾਕਰਨ ਕੈਂਪ ਲਗਾਇਆ ਗਿਆ

0
19

 

ਅੰਮ੍ਰਿਤਸਰ 10 ਸਤੰਬਰ (ਰਾਜਿੰਦਰ ਧਾਨਿਕ) : ਮਾਨਯੋਗ ਚੇਅਰਮੈਨ ਸਰ ਡਾ. ਏ. ਐੱਫ. ਪਿੰਟੋ ਅਤੇ ਐਮ.ਡੀ. ਮੈਡਮ ਡਾ. ਗ੍ਰੇਸ ਪਿੰਟੋ ਦੀ ਸਰਵਉੱਚ ਅਗਵਾਈ ਹੇਠ ਲੋਕਾਂ ਨੂੰ ਕੋਰੋਨਾ ਤੋਂ ਬਚਾਅ ਲਈ ਟੀਕਾਕਰਨ ਕਰਨ ਨਲੀ ਰਾਯਨ ਇੰਟਰਨੈਸ਼ਨਲ ਸਕੂਲ ਅੰਮ੍ਰਿਤਸਰ ਵਿਖੇ ਕੋਵਿਡ-ਟੀਕਾਕਰਨ ਕੈਂਪ ਲਗਾਇਆ ਗਿਆ। 12-14+ ਅਤੇ 15 ਤੋਂ18 ਸਾਲ ਦੀ ਉਮਰ ਸਮੂਹ ਦੇ ਬਹੁਤ ਸਾਰੇ ਵਿਦਿਆਰਥੀਆਂ ਦਾ ਮੁੱਖ ਤੌਰ ‘ਤੇ ਟੀਕਾਕਰਨ ਕੀਤਾ ਗਿਆ ਸੀ। ਆਪਣੇ ਆਸ-ਪਾਸ ਦੇ ਇਲਾਕੇ ਦੇ ਮਾਪਿਆਂ ਨੇ ਵੀ ਆਪਣੇ ਆਸ-ਪਾਸ ਦੇ ਇਲਾਕੇ ਵਿਚ ਲਗਾਏ ਕੈਂਪ ਦਾ ਲਾਹਾ ਲੈਂਦਿਆਂ ਖੁਦ ਟੀਕਾਕਰਨ ਕਰਵਾਇਆ। ਸਕੂਲੀ ਵਿਦਿਆਰਥੀਆਂ ਦੇ ਮਾਪਿਆਂ ਅਤੇ ਹੋਰ ਲਾਭਪਾਤਰੀਆਂ ਨੇ 100% ਟੀਕਾਕਰਨ ਪ੍ਰਾਪਤ ਕਰਨ ਲਈ ਸਕੂਲ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ। ਇਹ ਟੀਕਾਕਰਨ ਕੈਂਪ ਸਕੂਲ ਪ੍ਰਿੰਸੀਪਲ ਕੰਚਨ ਮਲਹੋਤਰਾ ਦੀ ਅਗਵਾਈ ਹੇਠ ਲਗਾਇਆ ਗਿਆ |

NO COMMENTS

LEAVE A REPLY