ਅੰਮ੍ਰਿਤਸਰ 10 ਸਤੰਬਰ (ਪਵਿੱਤਰ ਜੋਤ) : ਪੰਜਾਬ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਸੁਰਿੰਦਰ ਦੁੱਗਲ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਅਤੇ ਡਰੱਗ ਕੰਟਰੋਲਰ ਪੰਜਾਬ ਸੰਜੀਵ ਗਰਗ ਨੂੰ ਪੱਤਰ ਲਿਖ ਡਰੱਗ ਪਾਲਿਸੀ ਦੀ ਖਾਮੀਆਂ ਨੂੰ ਦੂਰ ਕਰਨ, ਅੰਧਾਧੁੰਦ ਕਾਰਪੋਰੇਟਾਂ ਨੂੰ ਡਰੱਗ ਲਾਇਸੰਸ ਦੇਣਾ ਪੰਜਾਬ ਦੇ 27 ਹਜ਼ਾਰ ਕੈਮਿਸਟ ਦਾ ਹੱਕ ਖੋਹਣਾ ਅਤੇ ਧੋਖਾ ਦੇਣਾ ਹੈ।
ਸੁਰਿੰਦਰ ਦੁੱਗਲ ਦੇ ਅਨੁਸਾਰ ਡਰੱਗ ਫਲਸਤੀਨ ਦੇ ਅਨੁਸਾਰ ਪੁਆਇੰਟ 3 (1) (2) (3) ਦੇ ਅਨੁਸਾਰ ਉਹ ਵਿਅਕਤੀ ਹੀ ਦਵਾਈ ਦਾ ਰਿਟੇਲ ਕਾਰੋਬਾਰ ਕਰ ਸਕਦਾ ਹੈ ਜੋ ਆਪ ਡੀ ਫਾਰਮਾ, ਬੀ ਫਾਰਮਾ ਅਤੇ ਐੱਮ ਫਾਰਮਾ ਹੋਵੇ, ਪਰ ਦੂਜੇ ਪਾਸੇ ਕਾਰਪੋਰੇਟਾਂ ਹਾਊਸਾਂ ਨੂੰ ਅੰਧਾਧੁੰਧ ਲਾਈਸੰਸ ਦਿੱਤੇ ਜਾ ਰਹੇ ਹਨ ਜੋ ਕਿ ਆਮ ਆਦਮੀ ਦੀ ਪਾਲਿਸੀ ਦੇ ਵਿਪਰੀਤ ਹੈ। ਉਨ੍ਹਾਂ ਕਿਹਾ ਕਿ ਸਾਰੇ ਦਵਾਈ ਵਪਾਰੀਆਂ ਤੇ ਇਸ ਦਾ ਬੁਰਾ ਅਸਰ ਪਵੇਗਾ ਜੋ ਕਰੋੜਾਂ ਦਾ ਟੈਕਸ ਪੰਜਾਬ ਨੂੰ ਦੇ ਰਹੇ ਹਨ ਉਹ ਬੰਦ ਹੋ ਜਾਣਗੇ।
ਲਾਇਸੰਸ ਦੇਣ ਤੋਂ ਬਾਅਦ ਵੀ ਕੈਮਿਸਟਾਂ ਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜੇਕਰ ਇਨ੍ਹਾਂ ਸਮੱਸਿਆਵਾਂ ਨੂੰ ਹੱਲ ਨਾ ਕੀਤਾ ਗਿਆ ਤਾਂ ਇਹ ਵਿਕਰਾਲ ਰੂਪ ਧਾਰਨ ਕਰ ਸਕਦਾ ਹੈ। ਜੇਕਰ ਸਿਹਤ ਮੰਤਰੀ ਜਾਂ ਵਿਭਾਗ ਨੇ 20 ਸਤੰਬਰ ਤੱਕ ਪੰਜਾਬ ਕੈਮਿਸਟ ਐਸੋਸੀਏਸ਼ਨ ਦੀ ਮੀਟਿੰਗ ਨਹੀਂ ਬੁਲਾਈ ਤਾਂ ਰਣਨੀਤੀ ਤੈਅ ਕੀਤੀ ਜਾਵੇਗੀ। ਜਿਸ ਵਿਚ ਪੰਜਾਬ ਬੰਦ, ਡਰਾਗ ਆਫਿਸ ਦੇ ਬਾਹਰ ਧਰਨਾ ਅਤੇ ਸਾਰੇ ਵਿਧਾਇਕਾਂ ਨੂੰ ਮੰਗ ਪੱਤਰ ਦੇਣਾ ਅਤੇ ਪੰਜਾਬ ਦੇ 23 ਜ਼ਿਲਿਆਂ ਵਿੱਚ ਦਿਨ-ਰਾਤ ਦਵਾਈ ਦੀ ਸਪਲਾਈ ਬੰਦ ਕੀਤੀ ਜਾਵੇਗੀ