ਕੈਮਿਸਟਾਂ ਨੂੰ ਆ ਰਹੀਆਂ ਮੁਸ਼ਕਿਲਾਂ ਸਬੰਧੀ ਵਿਧਾਯਕ ਜੀਵਨਜੋਤ ਕੌਰ ਨੂੰ ਮੰਗ ਪੱਤਰ ਦੀ ਕਾਪੀ ਦਿੱਤੀ

0
20

ਅੰਮ੍ਰਿਤਸਰ 10 ਸਤੰਬਰ (ਪਵਿੱਤਰ ਜੋਤ) : ਪੰਜਾਬ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਸੁਰਿੰਦਰ ਦੁੱਗਲ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਅਤੇ ਡਰੱਗ ਕੰਟਰੋਲਰ ਪੰਜਾਬ ਸੰਜੀਵ ਗਰਗ ਨੂੰ ਪੱਤਰ ਲਿਖ ਕੇ ਪੰਜਾਬ ਦੇ ਕੈਮਿਸਟਾਂ ਨੂੰ ਆ ਰਹੀਆਂ ਮੁਸ਼ਕਿਲਾਂ ਬਾਰੇ ਪੱਤਰ ਲਿਖਿਆ ਸੀ। ਉਹਨਾਂ ਇਹ ਵੀ ਫੈਸਲਾ ਲਿਆ ਸੀ ਕਿ ਪੰਜਾਬ ਦੇ ਸਾਰੇ 118 ਵਿਧਾਇਕਾਂ ਨੂੰ ਮੰਗ ਪੱਤਰ ਦਿੱਤਾ ਜਾਵੇਗਾ ਅਤੇ ਉਸੇ ਕੜੀ ਵਿੱਚ ਅੱਜ ਅੰਮ੍ਰਿਤਸਰ ਈਸਟ ਦੀ ਵਿਧਾਯਕ ਮੈਡਮ ਜੀਵਨਜੋਤ ਕੌਰ ਨੂੰ ਮੰਗ ਪੱਤਰ ਦੀ ਕਾਪੀ ਦਿੱਤੀ ਗਈ ਅਤੇ ਵਿਸਥਾਰ ਨਾਲ ਚਰਚਾ ਕੀਤੀ ਗਈ। ਵਿਧਾਇਕ ਜੀਵਨਜੋਤ ਕੌਰ ਨੇ ਸਮੱਸਿਆਵਾਂ ਨੂੰ ਧਿਆਨ ਨਾਲ ਸੁਣਿਆ ਅਤੇ ਹੈਰਾਨਗੀ ਹੋਈ ਕਿ ਡਰੱਗ ਵਿਭਾਗ ਕਿਵੇਂ ਕੰਮ ਕਰ ਰਿਹਾ ਹੈ ਜੋ ਕਿ ਪੰਜਾਬ ਵਿੱਚ ਆਪ ਸਰਕਾਰ ਦੀ ਪਾਲਸੀ ਦੇ ਵਿਪਰੀਤ ਹੈ। ਮੈਡਮ ਜੀਵਨਜੋਤ ਕੌਰ ਨੇ ਭਰੋਸਾ ਦਿੱਤਾ ਕਿ ਜਲਦੀ ਹੀ ਮੁੱਖ ਮੰਤਰੀ ਅਤੇ ਸਿਹਤ ਮੰਤਰੀ ਨਾਲ ਗੱਲਬਾਤ ਕੀਤੀ ਜਾਵੇਗੀ ਅਤੇ ਪੰਜਾਬ ਕੈਮਿਸਟ ਐਸੋਸੀਏਸ਼ਨ ਦੀ ਮੀਟਿੰਗ ਵੀ ਕਰਵਾਈ ਜਾਏਗੀ ਤਾਂ ਕਿ 27 ਹਜ਼ਾਰ ਕੈਮਿਸਟ 14 ਭਵਿੱਖ ਨਾ ਖਰਾਬ ਹੋਵੇ। ਇਸ ਮੌਕੇ ਕਪਿਲ ਚੱਢਾ, ਕਸ਼ਯਪ ਚੱਢਾ, ਕਮਲ ਨਈਅਰ ਮੌਜੂਦ ਸਨ।

NO COMMENTS

LEAVE A REPLY