ਵਧੀਕ ਡਿਪਟੀ ਕਮਿਸ਼ਨਰ ਨੇ ਬਲਾਕ ਬੁਢਲਾਡਾ ਅਤੇ ਸਰਦੂਲਗੜ੍ਹ ਅਧੀਨ ਪਿੰਡਾਂ ਦੇ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ

0
30

 

ਬੁਢਲਾਡਾ, 10 ਸਤੰਬਰ :-(ਦਵਿੰਦਰ ਸਿੰਘ ਕੋਹਲੀ) : ਜਿਲ੍ਹੇ ਦੇ ਵੱਖ—ਵੱਖ ਪਿੰਡਾਂ ਵਿੱਚ ਚੱਲ ਰਹੇ ਕੰਮਾਂ ਦਾ ਜਾਇਜ਼ਾ ਲੈਣ ਦੇ ਮੰਤਵ ਨਾਲ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ/ਵਿਕਾਸ) ਸ਼੍ਰੀ ਟੀ. ਬੈਨਿਥ, ਆਈ.ਏ.ਐਸ. ਵੱਲੋਂ ਬਲਾਕ ਬੁਢਲਾਡਾ ਦੇ ਪਿੰਡ ਬੋੜਾਵਾਲ ਵਿਖੇ ਬਾਸਕਟਬਾਲ, ਪਾਰਕ, ਪਿੰਡ ਦਾਤੇਵਾਸ ਵਿਖੇ ਸਟੇਡੀਅਮ, ਪਾਰਕ, ਸਕੂਲ ਦੀ ਚਾਰਦੀਵਾਰੀ, ਪਿੰਡ ਦੋਦੜਾ ਅਤੇ ਪਿੰਡ ਧਰਮਪੁਰਾ ਵਿਖੇ ਮੀਆਂਵਾਕੀ ਦੇ ਕੰਮਾਂ ਦੀ ਚੈਕਿੰਗ ਕੀਤੀ ਗਈ।
ਇਸ ਤੋਂ ਇਲਾਵਾ ਉਨ੍ਹਾਂ ਬਲਾਕ ਸਰਦੂਲਗੜ ਦੇ ਪਿੰਡ ਹੀਰਕੇ ਵਿਖੇ ਕੈਟਲ ਸ਼ੈੱਡ, ਗਲੀਆਂ ਨਾਲੀਆਂ ਦੇ ਕੰਮਾਂ ਦਾ ਜਾਇਜ਼ਾ ਲਿਆ। ਉਨ੍ਹਾਂ ਹਾਜਰ ਸਟਾਫ ਨੂੰ ਹਦਾਇਤ ਕੀਤੀ ਕਿ ਪਿੰਡਾਂ ਵਿੱਚ ਚੱਲ ਰਹੇ ਕੰਮਾਂ ਦੀ ਚੈਕਿੰਗ ਯਕੀਨੀ ਬਣਾਈ ਜਾਵੇ ਅਤੇ ਪੈਂਡਿੰਗ ਮਟੀਰੀਅਲ ਅਦਾਇਗੀ ਸਬੰਧੀ ਪ੍ਰਪੋਜ਼ਲਾਂ ਹਦਾਇਤਾਂ ਅਨੁਸਾਰ ਭੇਜੀਆਂ ਜਾਣ ਤਾਂ ਜੋ ਪਿੰਡਾਂ ਦਾ ਸਮੁੱਚਾ ਵਿਕਾਸ ਕੀਤਾ ਜਾ ਸਕੇ।
ਇਸ ਮੌਕੇ ਉਹਨਾਂ ਨਾਲ ਸ਼੍ਰੀ ਮਨਦੀਪ ਸਿੰਘ, ਜ਼ਿਲ੍ਹਾ ਨੋਡਲ ਅਫ਼ਸਰ ਮਗਨਰੇਗਾ, ਸ਼੍ਰੀ ਉਮੇਸ਼ ਕੁਮਾਰ, ਤਕਨੀਕੀ ਸਹਾਇਕ ਮਗਨਰੇਗਾ, ਸ਼੍ਰੀ ਅਭੀ ਸਿੰਗਲਾ ਤਕਨੀਕੀ ਸਹਾਇਕ ਮਗਨਰੇਗਾ ਅਤੇ ਹੋਰ ਅਧਿਕਾਰੀ ਹਾਜ਼ਰ ਸਨ।

NO COMMENTS

LEAVE A REPLY