ਤਾਲਮੇਲ ਕਮੇਟੀ ਪੈਰਾਮੈਡੀਕਲ ਅਤੇ ਸਿਹਤ ਕਰਮਚਾਰੀ ਯੂਨੀਅਨ ਵੱਲੋਂ ਭਾਰਤ ਸਰਕਾਰ ਦੇ ਖ਼ਿਲਾਫ਼ ਰੋਸ ਰੈਲੀ ਕੀਤੀ

0
12

 

ਅੰਮ੍ਰਿਤਸਰ 28 ਮਾਰਚ (ਰਾਜਿੰਦਰ ਧਾਨਿਕ) : ਤਾਲਮੇਲ ਕਮੇਟੀ ਪੈਰਾਮੈਡੀਕਲ ਅਤੇ ਸਿਹਤ ਕਰਮਚਾਰੀ ਯੂਨੀਅਨ ਅਤੇ ਠੇਕੇ ਆਧਾਰ ਤੇ ਕੰਮ ਕਰਦੇ ਕਰਮਚਾਰੀ ਇਲੈਕਟ੍ਰੀਕਲ ਪੀਡਬਲਿੳੂਡੀ ਸਮੂਹ ਕਰਮਚਾਰੀਆਂ ਨੂੰ ਵੱਲੋਂ ਮਿਤੀ 28/03/2022 ਦਿਨ ਸੋਮਵਾਰ ਨੂੰ ਦੇਸ਼ ਵਿਆਪੀ ਹੜਤਾਲ ਵਿਚ ਸ਼ਾਮਲ ਹੋਣ ਲਈ OPD ਗੁਰੂ ਨਾਨਕ ਦੇਵ ਹਸਪਤਾਲ ਤੋਂ ਮੈਡੀਕਲ ਸੁਪਰੀਡੈਂਟ ਦਫਤਰ ਤੱਕ ਭਾਰਤ ਸਰਕਾਰ ਦੇ ਖ਼ਿਲਾਫ਼ ਰੋਸ ਰੈਲੀ ਕੀਤੀ ਗਈ ਜਿਸ ਵਿੱਚ ਮੁੱਖ ਮੰਗਾਂ:- (1)ਹਰ ਤਰ੍ਹਾਂ ਦਾ ਕੱਚਾ ਕਰਮਚਾਰੀ / ਆਊਟਸੋਰਸਿਜ਼ ਕਰਮਚਾਰੀ ਪੱਕਾ ਕੀਤਾ ਜਾਵੇ (2)ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ (3)ਵਿਭਾਗਾਂ ਦਾ ਨਿੱਜੀਕਰਨ ਕਰਨਾ ਬੰਦ ਕੀਤਾ ਜਾਵੇ (4)ਨਵੀਂ ਰੈਗੂਲਰ ਭਰਤੀ ਕੀਤੀ ਜਾਵੇ(5)ਮੁਲਾਜ਼ਮ -ਮਜ਼ਦੂਰ ਵਿਰੋਧੀ ਕਾਨੂੰਨ ਵਾਪਸ ਕਰਵਾਉਣ ਲੈ ਜਾਨ ਇਸ ਰੈਲੀ ਵਿਚ ਹੋਰਨਾਂ ਤੋਂ ਇਲਾਵਾ ਨਰਿੰਦਰ ਸਿੰਘ ,ਪ੍ਰੇਮ ਚੰਦ, ਮੰਗਲ ਸਿੰਘ ਟਾਂਡਾ ਕਰਮਜੀਤ ਕੇਪੀ ਸਤਵੰਤ ਕੌਰ ਸੁਮਿੱਤਰਾ ਦੇਵੀ ਕੁਲਦੀਪ ਕੰਵਲ ਰਾਜ ਕੁਮਾਰ ਪਹਿਲਵਾਨ ਜਸਪਾਲ ਸਿੰਘ,ਜਤਿਨ ਸ਼ਰਮਾ, ਸੰਜੀਵ ਕੁਮਾਰ, ਸਵਿੰਦਰ ਸਿੰਘ ਭੱਟੀ, ਕਮਲ ਕਨੌਜੀਆ ਰਾਮ ਕੁਮਾਰ ਹਰਵਿੰਦਰ ਸਿੰਘ ਜਸਵਿੰਦਰ ਸਿੰਘ ਝੰਡੇਰ ਵਿੱਕੀ ਮਨਦੀਪ ਨਰੇਸ਼ ਕੁਮਾਰ ਰਵੀ ਕੁਮਾਰ ,ਗੁਰਦੀਪ ਸਿੰਘ, ਰਵੀ ਕੁਮਾਰ, ਅਰਜੁਨ ਸਿੰਘ , ਅਤੇ ਸਮੂਹ ਤਾਲਮੇਲ ਕਮੇਟੀ ਪੈਰਾਮੈਡੀਕਲ ਅਤੇ ਸਿਹਤ ਕਰਮਚਾਰੀ ਯੂਨੀਅਨ ਗੁਰੂ ਨਾਨਕ ਦੇਵ ਹਸਪਤਾਲ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਮੌਜੂਦ ਸਨ।

NO COMMENTS

LEAVE A REPLY