ਬੁਫਲਾਡਾ:-(ਦਵਿੰਦਰ ਸਿੰਘ ਕੋਹਲੀ)-ਬਲਾਕ ਬੁੱਢਲਾਡਾ ਦੇ ਕਲੱਸਟਰ ਗੁਡੱਦੀ ਦੀਆਂ ਖੇਡਾਂ ਸ਼ਾਨੋ ਸ਼ੌਕਤ ਨਾਲ ਸੰਪੰਨ ਹੋਈਆਂ।ਇਨਾ ਖੇਡਾਂ ਵਿਚ ਜਿਥੇ 8 ਪ੍ਰਾਇਮਰੀ ਸਕੂਲਾਂ ਨੇ ਪੂਰੇ ਜੋਸ਼ੋ ਖਰੋਸ਼ ਨਾਲ ਹਿੱਸਾ ਲਿਆ।ਉੱਥੇ ਹੀ 18 ਤੋਂ ਵੱਧ ਮੇਜਰ ਅਤੇ ਐਥਲੈਟਿਕ ਖੇਡਾਂ ਵਿਚ 65 ਤੋਂ ਵੱਧ ਮੈਡਲ ਲੈਕੇ ਸਰਕਾਰੀ ਪ੍ਰਾਇਮਰੀ ਸਕੂਲ ਗੁਡੱਦੀ ਨੇ ਉਵਰਆਲ ਟਰਾਫੀ ਆਪਣੇ ਨਾਮ ਕੀਤੀ।ਸਰਕਾਰੀ ਪ੍ਰਾਇਮਰੀ ਸਕੂਲ ਗੁਡੱਦੀ ਦੇ ਬੱਚਿਆ ਨੇ ਨਾ ਸਿਰਫ ਕਬੱਡੀ, ਕੁਸ਼ਤੀਆਂ ,ਬੈਡਮਿੰਟਨ ਵਰਗੀਆ ਮੇਜਰ ਖੇਡਾਂ ਵਿਚ ਆਪਣਾ ਸਿੱਕਾ ਮੰਨਵਾਇਆ ਅਤੇ ਐਥਲੈਟਿਕਸ ਦੇ ਤਕਰੀਬਨ ਹਰੇਕ ਈਵੈਂਟ ਵਿਚ ਮੈਡਲ ਆਪਣੇ ਨਾਮ ਕੀਤਾ।2 ਦਿਨ ਚੱਲਣ ਵਾਲੀਆਂ ਇਨ੍ਹਾਂ ਖੇਡਾਂ ਵਿਚ ਗੁਡੱਦੀ ਸਕੂਲ ਦੇ 40 ਤੋਂ ਵੱਧ ਬੱਚਿਆ ਸਮੇਤ 8 ਪ੍ਰਾਇਮਰੀ ਸਕੂਲਾਂ ਦੇ 150 ਤੋਂ ਵੱਧ ਬੱਚਿਆ ਨੇ ਭਾਗ ਲਿਆ।ਇਨਾ ਖੇਡਾਂ ਦੇ ਪਹਿਲੇ ਦਿਨ ਦਾ ਉਦਘਾਟਨ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਸ਼੍ਰੀ ਅਮਨਦੀਪ ਸਿੰਘ ਜੀ ਨੇ ਕੀਤਾ। ਓਵਰਆਲ ਟਰਾਫੀ ਦਾ ਨਤੀਜਾ ਜਾਰੀ ਕਰਦਿਆਂ ਬਲਾਕ ਖੇਡ ਅਫ਼ਸਰ ਸ਼੍ਰੀ ਬੁੱਧ ਸਿੰਘ ਅਤੇ ਸੈਂਟਰ ਹੈਡ ਟੀਚਰ ਸ਼੍ਰੀ ਰਾਮਪਾਲ ਸਿੰਘ ਨੇ ਉਵਰਆਲ ਟਰਾਫੀ ਜਿੱਤਣ ਤੇ ਸਰਕਾਰੀ ਪ੍ਰਾਇਮਰੀ ਸਕੂਲ ਗੁਡੱਦੀ ਦੇ ਸਟਾਫ਼ ਅਤੇ ਬੱਚਿਆ ਨੂੰ ਮੁਬਾਰਕਬਾਦ ਦਿੱਤੀ।ਇਸ ਮੌਕੇ ਵੱਖੋ ਵੱਖ ਸਕੂਲਾਂ ਦੇ ਮੁਖੀਆਂ ਸਮੇਤ ਗੁਡੱਦੀ ਸਕੂਲ ਦੇ ਅਧਿਆਪਕ ਸ਼੍ਰੀ ਲਖਵਿੰਦਰ ਸਿੰਘ, ਮਨਪ੍ਰੀਤ ਸਿੰਘ,ਮੁਕੇਸ਼ ਦੱਸ, ਵੀਰਪਾਲ ਕੌਰ, ਭੁਪਿੰਦਰ ਕੌਰ, ਕਰਮਜੀਤ ਕੌਰ, ਨਰਿੰਦਰ ਕੌਰ, ਪਰਮਿੰਦਰ ਕੌਰ ਅਤੇ ਪੁਸ਼ਪਿੰਦਰ ਕੌਰ ਆਦਿ ਹਾਜ਼ਰ ਸਨ।