ਭਾਜਪਾ ਪਿੰਡਾਂ ਵਿੱਚ ਵੀ ਹੋ ਰਹੀ ਹੈ ਦਿਨੋ -ਦਿਨ ਮਜ਼ਬੂਤ:ਗੁਰਕੀਰਤ ਸਿੰਘ ਬੇਦੀ।

0
18

ਬੁਢਲਾਡਾ-(ਦਵਿੰਦਰ ਸਿੰਘ ਕੋਹਲੀ)-ਭਾਜਪਾ ਪਾਰਟੀ ਦਾ ਦਬਦਬਾ ਕਾਇਮ ਰੱਖਣ ਲਈ ਪਿੰਡਾਂ ਵਿੱਚ ਦਿਨੋ -ਦਿਨ ਮਜ਼ਬੂਤ ਬਣਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ।ਇਸ ਮੌਕੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਜਪਾ ਪੰਜਾਬ ਦੇ ਯੂਥ ਆਗੂ ਸ.ਗੁਰਕੀਰਤ ਸਿੰਘ ਬੇਦੀ ਨੇ ਕਿਹਾ ਕਿ ਜਿੰਨੀਆਂ ਵੀ ਲੋਕ ਭਲਾਈ ਦੀਆਂ ਸਕੀਮਾਂ ਚੱਲ ਰਹੀਆ ਹਨ,ਜਿਵੇ ਕਿ ਮਨਰੇਗਾ ਯੋਜਨਾ,ਸਸਤਾ ਅਨਾਜ ਯੋਜਨਾ,ਸਿਹਤ ਬੀਮਾ ਯੋਜਨਾ, ਪ੍ਰਧਾਨ ਮੰਤਰੀ ਆਵਾਸ ਯੋਜਨਾ ਆਦਿ ਸਾਰੀਆਂ ਕੇਂਦਰ ਦੇ ਪੈਸੇ ਚੱਲ ਰਹੀਆ ਹਨ ਅਤੇ ਪੰਜਾਬ ਸਰਕਾਰ ਸਿਰਫ ਇਸ਼ਤਿਹਾਰਬਾਜ਼ੀ ਨਾਲ ਜੀ ਲੋਕਾਂ ਨੂੰ ਬੇਵਕੂਵ ਬਣਾਉਣ ਦਾ ਯਤਨ ਕਰ ਰਹੀ ਹੈ।ਉਹਨਾਂ ਕਿਹਾ ਕਿ ਲੋਕ ਭਾਜਪਾ ਦੇ ਲੋਕ ਭਲਾਈ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਧਡ਼ਾ ਧਡ਼ ਭਾਜਪਾ ਵਿੱਚ ਸ਼ਾਮਲ ਹੋ ਰਹੇ ਹਨ ਅਤੇ ਆਉਣ ਵਾਲਾ ਸਮਾਂ ਭਾਜਪਾ ਦਾ ਹੀ ਹੈ।ਉਹਨਾਂ ਕਿਹਾ ਕਿ ਸਤਿਕਾਰਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੇ ਲੋਕ ਭਲਾਈ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਲੋਕਾਂ ਨੇ ਪੰਜਾਬ ਵਿੱਚ ਵੀ ਭਾਜਪਾ ਦੀ ਸਰਕਾਰ ਬਣਾਉਣ ਦਾ ਮਨ ਬਣਾ ਲਿਆ ਹੈ ਅਤੇ ਲੋਕਾਂ ਦਾ ਦੂਜਿਆਂ ਪਾਰਟੀਆ ਤੋਂ ਮੋਹ ਭੰਗ ਹੋ ਚੁੱਕਾ ਹੈ। ਜਿਸ ਲਈ ਹਰ ਵਿਅਕਤੀ ਭਾਜਪਾ ਸਰਕਾਰ ਦੇ ਹਿੱਤ ਵਿੱਚ ਖੜ੍ਹਨ ਲਈ ਤਿਆਰ ਹੈ।

NO COMMENTS

LEAVE A REPLY