ਅੰਮ੍ਰਿਤਸਰ 22 ਮਾਰਚ (ਪਵਿੱਤਰ ਜੋਤ) : ਬਹੁਜਨ ਸਮਾਜ ਪਾਰਟੀ ਦੇ ਸੂਬਾ ਇੰਚਾਰਜ ਮਨਜੀਤ ਸਿੰਘ ਅਟਵਾਲ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਕਿਹਾ ਹੈ ਕਿ ਆਮ ਆਦਮੀ ਪਾਰਟੀ ਨੂੰ ਪੰਜਾਬ ਵਾਸੀਆਂ ਨੇ ਪੰਜਾਬ ਅਤੇ ਪੰਜਾਬੀਅਤ ਦੇ ਭਲੇ ਲਈ ਇੱਕ ਤਰਫਾ ਵੋਟ ਪਾ ਕੇ ਬਰੁਤ ਵੱਡਾ ਫਤਵਾ ਦਿੱਤਾ ਸੀ ਅਤੇ 92 ਵਿਧਾਇਕ ਜਿਤਾ ਕੇ ਪੰਜਾਬ ਵਿੱਚ ਸਰਕਾਰ ਬਣਾ ਕੇ ਭਗਵੰਤ ਸਿੰਘ ਮਾਨ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਹੈ! ਪਰ ਜਦੋਂ ਪੰਜਾਬ ਵਿੱਚ ਤੋ ਰਾਜ ਸਭਾ ਵਿੱਚ ਮੈਬਰ ਭੇਜਣ ਦੀ ਗੱਲ ਆਈ ਤਾ ਉਸ ਸਮੇਂ ਆਪ ਪਾਰਟੀ ਨੇ ਪੰਜਾਬੀਆਂ ਨਾਲ ਧੋਖਾ ਕੀਤਾ ਤੇ 4 ਰਾਜ ਸਭਾ ਮੈਂਬਰ ਪਾਰਟੀ ਮੁਖੀ ਕੇਜਰੀਵਾਲ ਨੇ ਦਿੱਲੀ ਤੋ ਕਾਗਜ ਦਾਖਲ ਕਰਵਾ ਦਿੱਤੇ ਜੋ ਸਰਾਸਰ ਪੰਜਾਬ ਦੇ ਲੋਕਾਂ ਨਾਲ ਧੱਕਾ ਹੈ! ਪਰ ਇਸ ਮੋਕੇ ਤੇ ਪੰਜਾਬ ਦੇ ਮੁੱਖ ਮੰਤਰੀ ਦੀ ਇੱਕ ਨਹੀਂ ਚੱਲੀ ਤੇ ਨਾ ਉਸ ਨੇ ਇਸ ਮਸਲੇ ਤੇ ਕੋਈ ਗੱਲ ਕੀਤੀ। ਇਸ ਤੋ ਸਾਬਤ ਹੁੰਦਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਵੀ ਸਾਰੇ ਫੈਸਲੇ ਦਿੱਲੀ ਤੋ ਪੰਜਾਬ ਵਾਲਿਆਂ ਤੇ ਥੋਪੇ ਜਾਣ ਗੇ ਜੋ ਪੰਜਾਬ ਲਈ ਘਾਤਕ ਸਿੱਧ ਹੋਣ ਗੇ।ਉਹਨਾਂ ਕਿਹਾ ਕਿ ਹੈ ਕਿ ਆਮ ਆਦਮੀ ਪਾਰਟੀ ਨੂੰ ਪੰਜਾਬ ਵਿਚੋਂ ਹੀ ਰਾਜ ਸਭਾ ਮੈਂਬਰ ਨਾਮਜ਼ਦ ਕਰਨੇ ਚਾਹੀਦੇ ਹਨ ਤਾ ਉਹ ਰਾਜ ਸਭਾ ਵਿੱਚ ਜਾ ਕੇ ਪੰਜਾਬ ਦੇ ਹਿੱਤਾਂ ਦੀ ਗੱਲ ਰਖ ਸਕਣ ਅਤੇ ਪੰਜਾਬ ਦਾ ਵਿਕਾਸ ਕਰਵਾ ਸਕਣ।