ਬੱਚੇ ਆਪਣੇ ਦੋਸਤਾਂ ਦਾ ਹੱਥ ਫੜਨ ਅਤੇ ਉਹਨਾਂ ਨੂੰ ਸਮਾਜਿਕ ਬੁਰਾਈਆਂ ਪ੍ਰਤੀ ਸੁਚੇਤ ਕਰਨ – ਕਮਲਦੀਪ ਸਿੰਘ

0
19

ਬੁਢਲਾਡਾ, 16 ਸਤੰਬਰ -(ਦਵਿੰਦਰ ਸਿੰਘ ਕੋਹਲੀ)-ਅੱਜ SARD ਚਾਈਲਡ ਲਾਈਨ (1098) ਮਾਨਸਾ ਵੱਲੋਂ ਜੋ ਕਿ ਮੁਸੀਬਤ ਵਿੱਚ ਫਸੇ ਬੱਚਿਆਂ ਲਈ ਨੈਸ਼ਨਲ ਪੱਧਰ ਦੀ ਮੁਫ਼ਤ ਟੈਲੀਫੋਨ ਸੇਵਾ ਹੈ ਨੇ ਬੁਢਲਾਡਾ ਬਲਾਕ ਦੇ ਪਿੰਡ ਹਸਨਪੁਰ ਦੇ ਸਰਕਾਰੀ ਪ੍ਰਾਈਮਰੀ ਅਤੇ ਮਿਡਲ ਸਕੂਲ ਵਿੱਚ ਬੱਚਿਆਂ ਦੇ ਅਧਿਕਾਰਾਂ ਅਤੇ ਬੱਚਿਆਂ ਦੀ ਸੁਰੱਖਿਆ ਦੇ ਮੁੱਦੇ ਤੇ ਇੱਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ।
ਇਸ ਸੈਮੀਨਾਰ ਦੌਰਾਨ ਬੱਚਿਆਂ ਨਾਲ ਬਾਲ ਅਧਿਕਾਰਾਂ ਬਾਰੇ ਅਤੇ ਸਮਾਜ ਵਿੱਚ ਫੈਲੀਆਂ ਹੋਈਆਂ ਬੁਰਾਈਆਂ ਵਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਬੱਚਿਆਂ ਨੂੰ ਇਕ ਦੂਸਰੇ ਦੀ ਮੱਦਦ ਕਰਨ ਵਾਰੇ ਦੱਸਿਆ ਗਿਆ। ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਆਪਣੇ ਆਲੇ ਦੁਆਲੇ ਦੇ ਬੱਚਿਆਂ ਵੱਲ ਧਿਆਨ ਨਾਲ ਦੇਖੋ ਕਿ ਕੀਤੇ ਉਹ ਕਿਸੇ ਮੁਸੀਬਤ ਵਿੱਚ ਤਾਂ ਨਹੀਂ। ਇਸ ਸੈਮੀਨਾਰ ਦੌਰਾਨ ਬੱਚਿਆਂ ਨੂੰ ਬਾਲ ਯੋਨ ਸੋਸ਼ਣ, ਬਾਲ ਵਿਆਹ, ਬਾਲ ਮਜਦੂਰੀ, ਅਤੇ ਹੋਰ ਬੱਚਿਆਂ ਦੇ ਸੁਰੱਖਿਆ ਦੇ ਮੁੱਦਿਆਂ ਤੇ ਜਾਗਰੂਕ ਕੀਤਾ ਗਿਆ। ਬੱਚਿਆਂ ਨੂੰ ਮੂਵੀ ਕਲਿਪ ਰਹੀ ਵੀ ਜਾਗਰੂਕ ਕੀਤਾ ਗਿਆ।
ਚਾਈਲਡ ਹੈਲਪ ਲਾਈਨ ਮਾਨਸਾ ਦੇ ਜਿਲ੍ਹਾ ਕੋਆਰਡੀਨੇਟਰ ਕਮਲਦੀਪ ਸਿੰਘ ਨੇ ਦੱਸਿਆ ਕਿ ਬੱਚਿਆਂ ਨਾਲ ਜਿਨਸੀ ਸੋਸ਼ਣ ਅਤੇ ਹੋਰ ਘਟਨਾਵਾਂ ਰੋਜਾਨਾ ਹੀ ਸੁਨਣ ਅਤੇ ਅਖ਼ਬਾਰ ਵਿੱਚ ਪੜ੍ਹਨ ਨੂੰ ਮਿਲਦੀਆਂ ਹਨ। ਸ਼ਰਾਰਤੀ ਅਨਸਰ ਬੱਚਿਆਂ ਨੂੰ ਲਾਲਚ ਦੇ ਕੇ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਹਨ। 1098 ਨੰਬਰ ਤੇ ਕਾਲ ਕਰ ਕੇ ਕੋਈ ਵੀ ਵਿਅਕਤੀ 18 ਸਾਲ ਤੱਕ ਦੇ ਬੱਚਿਆਂ ਦੇ ਨਾਲ ਹੋ ਰਹੇ ਜਿਨਸੀ ਅਤੇ ਮਾਨਸਿਕ ਸੋਸ਼ਣ, ਬਾਲ ਮਜਦੂਰੀ, ਬਾਲ ਵਿਆਹ, ਗੁਮਸ਼ੁਦਾ ਬੱਚੇ, ਭੀਖ ਮੰਗਦੇ ਬੱਚੇ, ਕੁਦਰਤੀ ਆਫ਼ਤਾਂ ਦੇ ਸ਼ਿਕਾਰ ਬੱਚੇ ਆਦਿ ਦੀ ਜਾਣਕਾਰੀ ਦੇ ਸਕਦਾ ਹੈ। ਜਾਣਕਾਰੀ ਦੇਣ ਵਾਲੇ ਵਿਅਕਤੀ ਦੀ ਪਹਿਚਾਣ ਗੁਪਤ ਰੱਖੀ ਜਾਂਦੀ ਹੈ।ਇਸ ਮੌਕੇ ਚਾਈਲਡ ਲਾਈਨ ਟੀਮ ਤੋਂ ਜਿਲ੍ਹਾ ਕੋਆਰਡੀਨੇਟਰ ਕਮਲਦੀਪ ਸਿੰਘ, ਟੀਮ ਮੇਂਬਰ ਬਖਸ਼ਿੰਦਰ ਸਿੰਘ, ਸੰਦੀਪ ਕੌਰ, ਰਾਜਵਿੰਦਰ ਸਿੰਘ। ਸਕੂਲ ਮੁਖੀ ਅਧਿਆਪਕ ਨਵਨੀਤ ਸਿੰਘ ਅਤੇ ਸੰਦੀਪ ਕੌਰ, ਸਕੂਲ ਅਧਿਆਪਕ ਅਜ਼ਾਦਪਾਲ ਜਟਾਣਾ, ਜਗਮੇਲ ਸਿੰਘ, ਕਰਮਜੀਤ ਕੌਰ ਸ਼ਿੰਦਰਪਾਲ ਕੌਰ, ਲਾਭ ਸਿੰਘ, ਮੋਨਿਕਾ, ਰਾਜਿੰਦਰ ਸਿੰਘ ਮੌਜੂਦ ਸਨ।ਸਕੂਲ ਮੁੱਖੀਆਂ ਵੱਲੋ ਚਾਈਲਡ ਲਾਈਨ ਟੀਮ ਦਾ ਧੰਨਵਾਦ ਕੀਤਾ ਗਿਆ।

NO COMMENTS

LEAVE A REPLY