ਡੈਂਟਲ ਪੰਦਰਵਾੜਾ ਪੂਰਣ ਕਾਮਯਾਬੀ ਨਾਲ ਹੋਇਆ ਸਮੰਪਨ
ਅੰਮ੍ਰਿਤਸਰ 1 ਦਸੰਬਰ (ਪਵਿੱਤਰ ਜੋਤ) : ਮਾਨਯੋਗ ਡਿਪਟੀ ਕਮਿਸ਼ਨਰ ਸ਼੍ਰੀ ਹਰਪ੍ਰੀਤ ਸੁਦਨ ਜੀ ਦੀ ਪ੍ਰਧਾਨਗੀ ਹੇਠਾਂ, ਸਿਵਲ ਸਰਜਨ ਅੰ੍ਰਮਿਤਸਰ ਡਾ ਚਰਨਜੀਤ ਸਿੰਘ ਜੀ ਦੀ ਅਗਵਾਹੀ ਹੇਠਾਂ, ਜਿਲਾ੍ਹ ਡੈਂਟਲ ਅਧਿਕਾਰੀ ਕਮ ਡਿਪਟੀ ਡਾਇਰੈਕਟਰ ਡਾ ਜਗਨਜੋਤ ਕੋਰ ਵਲੋ ਮਿਤੀ 14/11/2022 ਤੋ 29/11/2022 ਤੱਕ ਮਨਾਏ ਗਏ ਵਿਸ਼ੇਸ਼ ਡੈਂਟਲ ਪੰਦਰਵਾੜੇ ਦਾ ਸਮਾਪਨ ਸਮਾਂਰੋਹ ਅੱਜ ਮਿਤੀ 1 ਦਿੰਸਬਰ 2022 ਨੂੰ ਆਈ.ਐਮ.ਏ. ਹਾਲ ਅੰਮ੍ਰਿਤਸਰ ਵਿਖੇ ਕੀਤਾ ਗਿਆ।ਇਸ ਅਵਸਰ ਤੇ ਮਾਨਯੋਗ ਡਿਪਟੀ ਕਮਿਸ਼ਨਰ ਸ਼੍ਰੀ ਹਰਪ੍ਰੀਤ ਸੁਦਨ ਅਤੇ ਸਿਵਲ ਸਰਜਨ ਅੰ੍ਰਮਿਤਸਰ ਡਾ ਚਰਨਜੀਤ ਸਿੰਘ ਵਲੋਂ ਕੁੱਲ 192 ਡੈਂਚਰ ਵਾਲੇ ਮਰੀਜਾਂ ਵਿਚੋਂ 25 ਮਰੀਜਾਂ ਨੂੰ ਮੁਫਤ ਡੈਂਚਰ ਵੰਡੇ ਗਏ। ਇਸ ਮੌਕੇ ਸੰਬੋਧਨ ਕਰਦਿਆਂ ਮਾਨਯੋਗ ਡਿਪਟੀ ਕਮਿਸ਼ਨਰ ਸ਼੍ਰੀ ਹਰਪ੍ਰੀਤ ਸੁਦਨ ਨੇ ਸਮੂਹ ਡੈਂਟਲ ਡਾਕਟਰਾਂ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਕਿਹਾ ਕਿ ਅਜਿਹੇ ਹੋਰ ਵੀ ਕੈਂਪ ਲਗਾਏ ਜਾਣਗੇ ਅਤੇ ਲੋਕਾਂ ਨੂੰ ਅਜਿਹੇ ਕੈਂਪਾਂ ਦਾ ਵੱਧ ਤੋਂ ਵੱਧ ਲਾਭ ਲੈਣਾਂ ਚਾਹੀਦਾ ਹੈ। ਇਸ ਅਵਸਰ ਤੇ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ ਚਰਨਜੀਤ ਸਿੰਘ ਨੇ ਦੱਸਿਆ ਕਿ ਇਸ ਪੰਦਰਵਾੜੇ ਦੋਰਾਨ ਜਿਲ੍ਹੇ ਭਰ ਵਿੱਚ ਸਾਰੀਆ ਸਿਹਤ ਸੰਸਥਾਵਾ ਵਿੱਚ ਲਗਭਗ 73 ਕੈਂਪਾਂ ਲਗਾ ਕੇ ਲਗਭਗ 7411 ਮਰੀਜਾਂ ਨੂੰ ਲਾਭ ਦਿੱਤਾ ਗਿਆ ਹੈ ਜਿਸ ਵਿਚ ਮਰੀਜਾਂ ਦੇ ਦੰਦਾਂ ਦੀ ਜਾਂਚ, ਹਰ ਤਰਾਂ ਦੇ ਇਲਾਜ, ਟੈਸਟ, ਦੰਦਾਂ ਦੇ ਡੈਂਚਰ, ਦਵਾਈਆਂ ਅਤੇ ਦੰਦਾਂ ਦੇ ਸਾਰੇ ਪਰਸੀਜਰ ਆਦਿ ਦੀਆਂ ਸਹੂਲਤਾਂ ਬਿਲਕੁਲ ਮੁਫਤ ਪ੍ਰਦਾਨ ਕੀਤੀਆਂ ਗਈਆਂ ਹਨ ਅਤੇ ਦੰਦਾ ਅਤੇ ਮਸੂੜੇਆ ਦੀ ਦੇਖਭਾਲ ਲਈ ਵੱਖ ਵੱਖ ਥਾਵਾਂ ਤੇ ਜਾਗਰੂਕਤਾ ਕੈਂਪ ਵੀ ਲਗਾਏ ਗਏ ਹਨ।ਇਸ ਅਵਸਰ ਤੇ ਜਿਲਾ੍ਹ ਡੈਂਟਲ ਅਧਿਕਾਰੀ ਕਮ ਡਿਪਟੀ ਡਾਇਰੈਕਟਰ ਡਾ ਜਗਨਜੋਤ ਕੋਰ ਨੇ ਕਿਹਾ ਕਿ ਇਸ ਪੰਦਰਵਾੜੇ ਦੌਰਾਣ ਜਿਲੇ੍ਹ ਭਰ ਵਿਚ 22 ਡੈਂਟਲ ਸਰਜਨਾਂ ਵਲੋਂ ਵੱਖ-ਵੱਖ ਸਕੁਲਾਂ ਵਿਚ ਜਾ ਕੇ ਬੱਚਿਆ ਦੇ ਦੰਦਾ ਦਾ ਚੈਕ-ਅੱਪ ਵੀ ਕੀਤਾ ਗਿਆ ਅਤੇ ਸਕੂਲੀ ਬੱਚਿਆ ਨੂੰ ਮੁਫਤ ਡੈਂਟਲ ਕਿੱਟਾਂ ਵੀ ਵੰਡੀਆ ਗਈਆਂ ਅਤੇ ਸਕੂਲਾਂ ਵਿਚ ਪੋਸਟਰ ਅਤੇ ਭਾਸ਼ਨ ਮੁਕਾਬਲੇ ਕਰਵਾਏ ਗਏ।ਇਸਤੋਂ ਇਲਾਵਾ ਜਿਲ੍ਹੇ ਭਰ ਦੇ ਸਾਰੇ ਡੇਰੇ ਅਤੇ ਪਛੜੇ ਇਲਾਕਿਆ ਵਿੱਚ ਵਿਸ਼ੇਸ਼ ਜਾਗਰੁਕਤਾ ਕੈਪ ਲਗਾਕੇ ਲੋਕਾ ਨੂੰ ਦੰਦਾ ਦੀ ਦੇਖਭਾਲ ਸਬੰਧੀ ਜਾਣਕਾਰੀ ਦਿੱਤੀ ਗਈ।ਇਸ ਮੌਕੇ ਤੇ ਸਹਾਇਕ ਸਿਵਲ ਸਰਜਨ ਡਾ ਰਜਿੰਦਰ ਪਾਲ ਕੌਰ, ਜਿਲਾ੍ਹ ਪਰਿਵਾਰ ਭਲਾਈ ਅਫਸਰ ਡਾ ਜਸਪ੍ਰੀਤ ਸ਼ਰਮਾਂ, ਜਿਲਾ੍ਹ ਟੀਕਾਕਰਣ ਅਫਸਰ ਡਾ ਕੰਵਲਜੀਤ ਸਿੰਘ, ਜਿਲਾ੍ਹ ਸਿਹਤ ਅਫਸਰ ਡਾ ਜਸਪਾਲ ਸਿੰਘ, ਜਿਲਾ੍ਹ ਬੀਸੀਜੀ ਅਫਸਰ ਡਾ ਰਾਘਵ ਗੁਪਤਾ, ਡਿਪਟੀ ਐਮ.ਈ.ਆਈ.ਓ. ਅਮਰਦੀਪ ਸਿੰਘ, ਡਾ ਸੁਖਦੇਵ ਸਿੰਘ ਅਟਵਾਲ, ਡਾ ਪਰਮਿੰਦਰ ਸਿੰਘ, ਡਾ ਮੀਨਾਕਸ਼ੀ, ਡਾ ਸੌਰਵ, ਡਾ ਰਜਿੰਦਰ ਕੌਰ, ਡਾ ਸਾਰੀਕਾ, ਡਾ ਪ੍ਰਭਜੋਤ ਸਿੰਘ, ਡਾ ਮਮਤਾ, ਮੈਡਮ ਸੁਮਨ ਅਤੇ ਸਮੂਹ ਸਟਾਫ ਹਾਜਰ ਸੀ।