ਪ੍ਰਧਾਨ ਮੰਤਰੀ ਮੋਦੀ ਦੇ ‘ਸਵੱਛ ਭਾਰਤ ਮਿਸ਼ਨ’ ਕਾਰਨ ਸਵੱਛਤਾ ਦੇਸ਼ ਦੀ ਨਵੀਂ ਪਛਾਣ ਬਣੀ: ਡਾ: ਸੁਭਾਸ਼ ਸ਼ਰਮਾ

0
29

 

 

ਦੇਸ਼ ਵਾਸੀਆਂ ਵੱਲੋਂ ਸਵੱਛਤਾ ਲਈ ਦਿੱਤੇ ਸਹਿਯੋਗ ਨੇ ਦੁਨੀਆ ਚ ਭਾਰਤ ਦਾ ਮਾਣ ਵਧਾਇਆ ਹੈ: ਸ਼ਰਮਾ

 

ਅੰਮ੍ਰਿਤਸਰ / ਚੰਡੀਗੜ੍ਹ18 ਅਪ੍ਰੈਲ ( ਪਵਿੱਤਰ ਜੋਤ ) : ਸੂਬਾ ਭਾਜਪਾ ਦੇ ਜਨਰਲ ਸਕੱਤਰ ਡਾ: ਸੁਭਾਸ਼ ਸ਼ਰਮਾ ਨੇ ਚੰਡੀਗੜ੍ਹ ਭਾਜਪਾ ਹੈੱਡਕੁਆਰਟਰ ਵਿਖੇ ਉਲੀਕੀ ਗਈ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸਵੱਛ ਭਾਰਤ ਮਿਸ਼ਨਦੀ ਸ਼ੁਰੂਆਤ ਆਪਣੇ ਹੱਥਾਂ ਵਿੱਚ ਝਾੜੂ ਫੜ ਕੇ ਅਕਤੂਬਰ 2014 ਨੂੰ ਮਹਾਤਮਾ ਗਾਂਧੀ ਦੇ ਜਨਮ ਦਿਹਾੜੇ ਮੌਕੇ ਕੀਤੀ ਗਈ ਸੀ। ਉਦੋਂ ਤੋਂ ਭਾਰਤ ਦੀ ਦੁਨੀਆ ਵਿੱਚ ਇੱਕ ਨਵੀਂ ਪਛਾਣ ਬਣ ਗਈ ਹੈ। ਇਸ ਮਿਸ਼ਨ ਤਹਿਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਕੇਂਦਰ ਦੀ ਭਾਜਪਾ ਸਰਕਾਰ ਨੇ ਪੇਂਡੂ ਭਾਰਤ ਵਿੱਚ 10 ਕਰੋੜ ਤੋਂ ਵੱਧ ਪਖਾਨੇ ਬਣਾ ਕੇ ਸਾਰੇ ਪਿੰਡਾਂਗ੍ਰਾਮ ਪੰਚਾਇਤਾਂਸੂਬਿਆਂਕੇਂਦਰ ਸ਼ਾਸਤ ਪ੍ਰਦੇਸ਼ਾਂ ਅਤੇ ਜ਼ਿਲ੍ਹਿਆਂ ਨੂੰ ਖੁੱਲ੍ਹੇ ਵਿੱਚ ਸ਼ੌਚ ਤੋਂ ਮੁਕਤ’ ਕਰਨ ਦਾ ਟੀਚਾ ਪੂਰਾ ਕੀਤਾ। ਇੰਨਾ ਹੀ ਨਹੀਂਠੋਸ ਅਤੇ ਤਰਲ ਰਹਿੰਦ-ਖੂੰਹਦ,  ਪ੍ਰਬੰਧਨ ਸਹੂਲਤਾਂ ਅਤੇ ਸੁਰੱਖਿਅਤ ਪ੍ਰਬੰਧਨ ਪ੍ਰਦਾਨ ਕਰਕੇਇਹ ਮਿਸ਼ਨ ਅਗਲੇ ਪੜਾਅ II ਯਾਨੀ ODF-ਪਲੱਸ ਵੱਲ ਵਧਿਆ ਹੈ। WHO ਦੇ ਮੁਆਬਿਕ 2014 ਵਿੱਚ ਸਵੱਛ ਭਾਰਤ ਮਿਸ਼ਨ ਦੀ ਸ਼ੁਰੂਆਤ ਤੋਂ ਪਹਿਲਾਂਹਰ ਸਾਲ ਸਵੱਛਤਾ ਦੀ ਘਾਟ ਕਾਰਨ ਦਸਤ ਦੇ 199 ਮਿਲੀਅਨ ਮਾਮਲੇ ਸਾਹਮਣੇ ਆਉਂਦੇ ਸਨ।

                ਡਾ: ਸੁਭਾਸ਼ ਸ਼ਰਮਾ ਨੇ ਕਿਹਾ ਕਿ ਸਵੱਛਤਾ ਅੱਜ ਸਾਡੇ ਦੇਸ਼ ਦਾ ਰਾਸ਼ਟਰੀ ਚਰਿੱਤਰ ਬਣ ਚੁੱਕੀ ਹੈI  ਅੱਜ ਹਰ ਦੇਸ਼ ਵਾਸੀ ਗੰਦਗੀ ਅਤੇ ਕੂੜੇ ਤੋਂ ਮੁਕਤ ਭਾਰਤ ਦੇ ਟੀਚੇ ਦੀ ਪ੍ਰਾਪਤੀ ਲਈ ਕੇਂਦਰ ਦੀ ਭਾਜਪਾ ਸਰਕਾਰ ਵਾਂਗ ਦ੍ਰਿੜ ਹੈ। ਕੇਂਦਰ ਦੀ ਮੋਦੀ ਸਰਕਾਰ ਨੇ ਦੇਸ਼ ਦੇ 11.5 ਕਰੋੜ ਤੋਂ ਵੱਧ ਘਰਾਂ ਵਿੱਚ ਪਖਾਨੇ ਬਣਾ ਕੇ ਲੋਕਾਂ ਦਾ ਸਨਮਾਨਜਨਕ ਜੀਵਨ ਯਕੀਨੀ ਬਣਾਇਆ ਹੈ। ਹੁਣ ਤੱਕ 58,000 ਹਜ਼ਾਰ ਤੋਂ ਵੱਧ ਪਿੰਡ ਅਤੇ 3300 ਤੋਂ ਵੱਧ ਸ਼ਹਿਰ ODF ਪਲੱਸ ਬਣ ਚੁੱਕੇ ਹਨ। ਪਿੰਡਾਂ ਅਤੇ ਸ਼ਹਿਰਾਂ ਵਿੱਚ 8.2 ਲੱਖ ਤੋਂ ਵੱਧ ਕਮਿਊਨਿਟੀ ਸੈਨੀਟੇਸ਼ਨ ਕੰਪਲੈਕਸਾਂ ਦੇ ਨਿਰਮਾਣ ਨਾਲ ਹਰ ਥਾਂ ਪਖਾਨਿਆਂ ਤੱਕ ਪਹੁੰਚ ਨੂੰ ਯਕੀਨੀ ਬਣਾਇਆ ਗਿਆ ਹੈ। ਸਫ਼ਾਈ ਅਭਿਆਨ ਤਹਿਤ ਸ਼ਹਿਰੀ ਖੇਤਰਾਂ ਵਿੱਚ ਕੂੜੇ ਦੇ ਨਿਪਟਾਰੇ ਵਿੱਚ 2013-14 ਵਿੱਚ 25,000 ਟਨ ਪ੍ਰਤੀ ਦਿਨ ਤੋਂ 2021-22 ਵਿੱਚ ਇੱਕ ਲੱਖ ਟਨ ਪ੍ਰਤੀ ਦਿਨ ਚਾਰ ਗੁਣਾ ਵਾਧਾ ਹੋਇਆ ਹੈ। ਇਸ ਮਿਸ਼ਨ ਤਹਿਤ 2.5 ਲੱਖ ਕੂੜਾ ਇਕੱਠਾ ਕਰਨ ਵਾਲੇ ਵਾਹਨਾਂ ਵਲੋਂ ਹਜ਼ਾਰ ਤੋਂ ਵੱਧ ਸ਼ਹਿਰਾਂ ਅਤੇ ਵਾਰਡਾਂ ਵਿੱਚ ਘਰ-ਘਰ ਕੂੜਾ ਇਕੱਠਾ ਕੀਤਾ ਜਾ ਰਿਹਾ ਹੈ।

                ਡਾ: ਸ਼ਰਮਾ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਚਲਾਈ ਗਈ ਗਵਰਧਨ ਯੋਜਨਾ‘ ਤਹਿਤ ਦੇਸ਼ ਦੇ 232 ਜ਼ਿਲ੍ਹਿਆਂ ਵਿੱਚ 350 ਤੋਂ ਵੱਧ ਬਾਇਓਗੈਸ ਪਲਾਂਟ ਬਣਾ ਕੇ ਗੋਬਰ ਦੀ ਬਿਹਤਰ ਵਰਤੋਂ ਅਤੇ ਵਧੀਆ ਮਿਸਾਲ ਕਾਇਮ ਕੀਤੀ ਗਈ ਹੈ। ਸੁਜਲਾਮ ਅਭਿਆਨ‘ ਦੇ ਤਹਿਤ ਜਲ ਪ੍ਰਬੰਧਨ ਲਈ 10 ਲੱਖ ਕਮਿਊਨਿਟੀ ਅਤੇ ਘਰੇਲੂ ਸੋਕ-ਪਿਟਸ ਦਾ ਨਿਰਮਾਣ14 ਲੱਖ ਪਿੰਡਾਂ ਵਿੱਚ ਬਿਹਤਰ ਜਲ ਪ੍ਰਬੰਧਨ ਲਈ ਦੇਸ਼ ਵਿਆਪੀ ਜਨ ਮੁਹਿੰਮ, ਸਿੰਗਲ ਯੂਜ਼ ਪਲਾਸਟਿਕ ਦੇ ਨਿਪਟਾਰੇ ਅਤੇ ਮੁੜ ਵਰਤੋਂਇਤਿਹਾਸਕ ਅਤੇ ਸੱਭਿਆਚਾਰਕ ਵਿਰਾਸਤੀ ਸਥਾਨਾਂ ਦੀ ਸਫਾਈ ਅਤੇ ਰੱਖ-ਰਖਾਅ ਦੇ ਮਿਆਰ ਵਿੱਚ ਸੁਧਾਰ 39 ਵਿਰਾਸਤੀ ਥਾਵਾਂ ਜਿਨ੍ਹਾਂ ਦੀ ਸੰਭਾਲ ਅਤੇ ਸਫਾਈ ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ ਹੈ। ਪ੍ਰਧਾਨ ਮੰਤਰੀ ਮੋਦੀ ਨੇ ਇਹ ਪੁਰਸਕਾਰ 130 ਕਰੋੜ ਭਾਰਤੀਆਂ ਨੂੰ ਸਮਰਪਿਤ ਕੀਤਾ ਹੈ। ਸਵੱਛ ਭਾਰਤ ਮਿਸ਼ਨ (ਗ੍ਰਾਮੀਣ) ਲਈ 2022-23 ਦੇ ਬਜਟ ਵਿੱਚ 7,192 ਕਰੋੜ ਰੁਪਏ ਅਲਾਟ ਕੀਤੇ ਗਏ ਹਨ। ਸਵੱਛ ਭਾਰਤ ਮਿਸ਼ਨ (ਸ਼ਹਿਰੀ) 2.0 ਤੇ 2021-26 ਦੌਰਾਨ ਕੁੱਲ 1,41,678 ਕਰੋੜ ਰੁਪਏ ਅਲਾਟ ਕੀਤੇ ਗਏ ਹਨ।

                ਡਾ: ਸੁਭਾਸ਼ ਸ਼ਰਮਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਭਰ ਵਿਚ ਕੀਤੇ ਗਏ ਸਰਵੇਖਣਾਂ ਰਾਹੀਂ ਸਿਹਤਮੰਦ ਮੁਕਾਬਲਿਆਂ ਨੂੰ ਉਤਸ਼ਾਹਿਤ ਕੀਤਾ ਅਤੇ 12 ਕਰੋੜ ‘ਤੋਂ ਵਧ ਲੋਕਾਂ ਤੋਂ ਫੀਡਬੈਕ ਲੈ ਕੇ ਸਵੱਛਤਾ ਪ੍ਰਤੀ ਜਾਗਰੂਕਤਾ ਅਤੇ ਜਨ ਭਾਗੀਦਾਰੀ ਨੂੰ ਯਕੀਨੀ ਬਣਾ ਕੇ ਦੇਸ਼ ਨੂੰ ਸਵੱਛ ਬਣਾਉਣ ਵਿਚ ਵੱਡੀ ਭੂਮਿਕਾ ਨਿਭਾਈ ਹੈI ਅੱਜ ਵਿਸ਼ਵ ਸਿਹਤ ਸੰਗਠਨ (WHO) ਸਮੇਤ ਦੁਨੀਆ ਦੇ ਪ੍ਰਮੁੱਖ ਦੇਸ਼ਾਂ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਵੱਛ ਭਾਰਤ ਅਭਿਆਨ ਦੀ ਸ਼ਲਾਘਾ ਕੀਤੀ ਜਾ ਰਹੀ ਹੈ।

                ਡਾ: ਸ਼ਰਮਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਵੱਛ ਭਾਰਤ ਅਭਿਆਨ ਲਈ ਬਿਲ ਐਂਡ ਮੇਲਿੰਡਾ ਗੇਟਸ ਫਾਊਂਡੇਸ਼ਨ ਵੱਲੋਂ ਗਲੋਬਲ ਗੋਲਕੀਪਰ ਐਵਾਰਡ‘ ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਪੁਰਸਕਾਰ ਭਾਰਤ ਦੇ 50 ਕਰੋੜ ਲੋਕਾਂ ਨੂੰ ਸਾਫ਼ਸਿਹਤਮੰਦ ਅਤੇ ਸੁਰੱਖਿਅਤ ਵਾਤਾਵਰਨ ਪ੍ਰਦਾਨ ਕਰਨ ਲਈ ਪ੍ਰਧਾਨ ਮੰਤਰੀ ਮੋਦੀ ਦੇ ਪ੍ਰਤੀ ਧੰਨਵਾਦ ਦਾ ਪ੍ਰਤੀਕ ਹੈ। ਅੱਜ ਹਰ ਦੇਸ਼ ਵਾਸੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਸਵੱਛ ਭਾਰਤ ਅਭਿਆਨ‘ ਦਾ ਹਿੱਸਾ ਬਣ ਕੇ ਮਾਣ ਮਹਿਸੂਸ ਕਰ ਰਿਹਾ ਹੈ। ਇਸ ਵਿੱਚ ਮਿਸ਼ਨ ਵੀ ਹੈਜੀਵਨ ਵੀ ਹੈਦੇਸ਼ ਦੀ ਲਾਲਸਾ ਵੀ ਹੈ ਅਤੇ ਮਾਤ ਭੂਮੀ ਲਈ ਅਥਾਹ ਪਿਆਰ ਵੀ ਹੈ। ਇਸ ਮੌਕੇ ਸੂਬਾ ਮੀਡੀਆ ਸੈਲ ਦੀ ਸੰਯੋਜਕ ਜੈਸਮੀਨ ਸੰਧੇਵਾਲਿਆ ਵੀ ਹਾਜਰ ਸਨ

NO COMMENTS

LEAVE A REPLY