ਬੁਢਲਾਡਾ, 3 ਅਕਤੂਬਰ (ਦਵਿੰਦਰ ਸਿੰਘ ਕੋਹਲੀ) : ਜਿਲਾ ਮਾਨਸਾ ਵਿੱਚ ਸਿਵਲ ਸਰਜਨ ਮਾਨਸਾ ਦੀ ਰਹਿਨੁਮਾਈ ਅਤੇ ਸੀਨੀਅਰ ਮੈਡੀਕਲ ਅਫ਼ਸਰ ਬੁਢਲਾਡਾ ਡਾਕਟਰ ਗੁਰਚੇਤਨ ਪ੍ਰਕਾਸ ਦੀ ਅਗਵਾਈ ਘਰਾਂ ਵਿੱਚ ਡੇਂਗੂ ਦੀ ਦਵਾਈ ਦਾ ਛਿੜਕਾਅ ਕੀਤਾ ਗਿਆ । ਡੇਂਗੂ ਦੇ ਬਚਾਅ ਲਈ ਜਾਗਰੂਕ ਕੀਤਾ । ਇਸ ਸਮੇਂ ਬਲਦੇਵ ਕੱਕੜ ਰਿਟਾਇਰਡ ਸਿਹਤ ਸੇਵਾਵਾਂ ਪੰਜਾਬ ਅਤੇ ਚੇਅਰਪਰਸਨ ਸੰਜੀਵਨੀ ਵੈਲਫ਼ੇਅਰ ਸੋਸਾਇਟੀ ਬੁਢਲਾਡਾ ਸਾਬਕਾ ਮੇਂਬਰ ਬਾਲ ਭਲਾਈ ਕਮੇਟੀ ਮਾਨਸਾ ਵੀ ਮਜੋਦ ਸਨ, ਉਨਾਂ ਨੇ ਦਸਿਆ ਕਿ ਡੇਂਗੂ ਇਕ ਵਾਈਰਲ ਸਕਰਮਨ ਹੈ। ਜੋ ਡੇਂਗੂ ਦੇ ਵਾਈਰਸ ਦੇ ਕਾਰਨ ਹੁੰਦਾ ਹੈ। ਇਹ ਮੱਛਰ ਕਟਣ ਨਾਲ ਹੁੰਦਾ ਹੈ ਅਤੇ ਇਸ ਵਿੱਚ 3-7 ਦਿਨ ਬੁਖਾਰ ਹੁੰਦਾ ਹੈ, ਅੱਖਾਂ ਦੇ ਪਿਛਲੇ ਹਿਸੇ ਵਿੱਚ ਦਰਦ, ਭੁੱਖ ਨਾ ਲਗਣਾ, ਪੇਟ ਦਰਦ, ਦੇ ਲੱਛਣ ਵੀ ਹੋ ਸਕਦੇ ਹਨ। ਕ੍ਰਿਸ਼ਨ ਕੁਮਾਰ ਨੇ ਦੱਸਿਆ ਕਿ ਨਜਦੀਕ ਦੇ ਸਰਕਾਰੀ ਹਸਪਤਾਲ ਵਿਚ ਡੇਂਗੂ ਤੋਂ ਬਚਣ ਦੀਆ ਸਾਰੀਆ ਸੇਵਾਵਾਂ ਮਜੋਦ ਹਨ। ਅਮਰਜੀਤ ਸਿੰਘ ਮ,ਹ,ਵ,ਨੇ ਦੱਸਿਆ ਕਿ ਮੱਛਰਾਂ ਤੋਂ ਬਚਾਅ ਲਈ ਆਪਣੇ ਘਰਾਂ ਵਿੱਚ, ਕੁਲਰਾਂ ਵਿੱਚ ਪਾਣੀ ਨਾ ਖੜਣ ਦਿਓ , ਮੱਛਰਾਂ ਤੋਂ ਬਚਾਅ ਲਈ ਆਪਣੇ ਘਰਾਂ ਜਾਲੀ, ਓਡੋਮਾਸ ਜਾਂ ਹੋਰ ਮੱਛਰਾਂ ਤੋਂ ਬਚਣ ਲਈ ਵਰਤੋਂ । ਸਿਹਤ ਵਿਭਾਗ ਤੋਂ ਅਮਰਜੀਤ ਸਿੰਘ ਮਲਟੀ ਹੈਲਥ ਵਰਕਰ, ਕ੍ਰਿਸ਼ਨ ਕੁਮਾਰ ਮਲਟੀ ਹੈਲਥ ਵਰਕਰ, ਜਗਸੀਰ ਸਿੰਘ,ਹਰਪ੍ਰੀਤ ਸਿੰਘ ਇਸ ਸੇਵਾ ਵਿੱਚ ਸ਼ਾਮਿਲ ਸਨ