ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਬਲਾਕ ਬੁਢਲਾਡਾ ਵੱਲੋਂ ਕਰਵਾਇਆ ਇਜਲਾਸ

0
7

ਬੁਢਲਾਡਾ, 7 ਜਨਵਰੀ (ਦਵਿੰਦਰ ਸਿੰਘ ਕੋਹਲੀ)-ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਬਲਾਕ ਬੁਢਲਾਡਾ ਵੱਲੋਂ ਅੱਜ ਇਜਲਾਸ ਕਰਵਾਇਆ ਗਿਆ।ਜਿਸ ਵਿੱਚ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਕਮੇਟੀ ਦੇ ਡਾਕਟਰ ਰਾਜੇਸ਼ ਕੁਮਾਰ ਰਾਜੂ ਨੇ ਸ਼ਮੂਲੀਅਤ ਕੀਤੀ।ਇਹ ਇਜਲਾਸ ਡਾਕਟਰ ਜਸਵੀਰ ਸਿੰਘ ਗੜੱਦੀ ਦੀ ਅਗਵਾਈ ਹੇਠ ਹੋਇਆ।ਜਿਸ ਵਿੱਚ ਬਲਾਕ ਸੈਕਟਰੀ ਅਤੇ ਬਲਾਕ ਬੁਢਲਾਡਾ ਦੇ ਖਜ਼਼ਾਨਚੀ ਨੇ ਆਪਣੀ ਆਪਣੀ ਰਿਪੋਰਟ ਪੇਸ਼ ਕੀਤੀ।ਜਿਸ ਤੇ ਸਾਰੇ ਹੀ ਸਾਥੀਆ ਨੇ ਸਹਿਮਤੀ ਪ੍ਰਗਟ ਕੀਤੀ ਅਤੇ ਪੁਰਾਣੀ ਕਮੇਟੀ ਨੂੰ ਭੰਗ ਕੀਤਾ ਗਿਆ ਅਤੇ ਨਵੇਂ ਸਿਰੇ ਤੋਂ ਚੋਣ ਕੀਤੀ ਗਈ।ਜਿਸ ਵਿੱਚ ਜਿਲ੍ਹਾ ਮਾਨਸਾ ਦੇ ਚੇਅਰਮੈਨ ਡਾਕਟਰ ਗੁਰਲਾਲ ਸਿੰਘ ਬੁਢਲਾਡਾ,ਜਿਲ੍ਹਾ ਪ੍ਰਧਾਨ ਡਾਕਟਰ ਹਰਦੀਪ ਸਿੰਘ ਬਰੇ ,ਜਿਲ੍ਹਾ ਖਜਾਨਚੀ ਡਾਕਟਰ ਅੰਮ੍ਰਿਤਪਾਲ ਅੰਬੀ ਕੁਲਾਣਾ,ਸੈਕਟਰੀ ਰਾਜਪਾਲ ਸਿੰਘ ਮੁਲੇਵਾਲਾ,ਸਲਾਹਕਾਰ ਡਾਕਟਰ ਪਾਲਦਾਸ ਗੜੱਦੀ ,ਜਿਲ੍ਹਾ ਕਮੇਟੀ ਮੈਬਰ ਡਾਕਟਰ ਜਗਸੀਰ ਸਿੰਘ ਰਾਏਪੁਰ ਮਾਖਾ ਸਭ ਨੂੰ ਸਰਬਸੰਮਤੀ ਨਾਲ ਚੋਣ ਕੀਤੀ ਗਈ।ਇਸੇ ਹੀ ਤਰ੍ਹਾਂ ਬਲਾਕ ਬੁਢਲਾਡਾ ਦੀ ਵੀ ਪੁਰਾਣੀ ਕਮੇਟੀ ਨੂੰ ਭੰਗ ਕੀਤਾ ਗਿਆ ਅਤੇ ਨਵੇਂ ਸਿਰੇ ਤੋਂ ਚੋਣ ਕੀਤੀ ਗਈ।ਜਿਸ ਵਿੱਚ ਬਲਾਕ ਬੁਢਲਾਡਾ ਦੇ ਪ੍ਰਧਾਨ ਡਾਕਟਰ ਪਰਗਟ ਸਿੰਘ ਕਣਕਵਾਲ ,ਸੈਕਟਰੀ ਡਾਕਟਰ ਬਲਜੀਤ ਸਿੰਘ ਪਰੋਚਾ,ਚੇਅਰਮੈਨ ਕੁਲਦੀਪ ਸ਼ਰਮਾ,ਮੀਤ ਪ੍ਰਧਾਨ ਡਾਕਟਰ ਜਸਵੰਤ ਸਿੰਘ ਗੋਬਿੰਦਪੁਰਾ,ਖਜਾਨਚੀ ਡਾਕਟਰ ਤਾਰਾ ਸਿੰਘ ਅਹਮੀਦਪੁਰ,ਪ੍ਰੈਸ ਸਕੱਤਰ ਡਾਕਟਰ ਹਰਜਿੰਦਰ ਸਿੰਘ ਹੈਪੀ ਉੱਡਤ ਸੈਦੇਵਾਲਾ,ਸਲਾਹਕਾਰ ਡਾਕਟਰ ਗੁਰਦਿਆਲ ਸਿੰਘ ਬੱਛੋਆਣਾ,ਸਲਾਹਕਾਰ ਡਾਕਟਰ ਪ੍ਰਦੀਪ ਸਿੰਘ ਬੁਢਲਾਡਾ ਜੀ ਨੂੰ ਸਰਬਸੰਮਤੀ ਨਾਲ ਚੋਣ ਕੀਤੀ ਗਈ।ਜਿਸ ਵਿਚ ਵੱਖ ਵੱਖ ਪਿੰਡਾਂ’ਚੋਂ ਆਏ ਡਾਕਟਰ ਗੁਰਪ੍ਰੀਤ ਸਿੰਘ ਭੈਣੀ ਬਾਘਾ,ਡਾਕਟਰ ਜਸਵੰਤ ਸਿੰਘ ਉੱਡਤ ਭਗਤ ਰਾਮ, ਡਾਕਟਰ ਅਵਤਾਰ ਸਿੰਘ ਖਾਰਾ,ਡਾਕਟਰ ਜੱਗੀ ਫਲੇੜ, ਡਾਕਟਰ ਅਮਨ ਪੀਪਲਿਆ,ਡਾਕਟਰ ਗੁਰਪ੍ਰੀਤ ਸਿੰਘ ਖੜਕ ਸਿੰਘ ਵਾਲਾ,ਡਾਕਟਰ ਗੁਰਦੀਪ ਸਿੰਘ ਮੰਡਲੀ ਆਦਿ ਨੇ ਹਾਜਰੀ ਭਰੀ।

NO COMMENTS

LEAVE A REPLY