ਵਿਕਾਸ ਕਾਰਜਾ ਲਈ ਫੰਡਾਂ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ : ਮੇਅਰ
ਅੰਮ੍ਰਿਤਸਰ, 10 ਅਕਤੂਬਰ (ਪਵਿੱਤਰ ਜੋਤ) : ਮੇਅਰ ਕਰਮਜੀਤ ਸਿੰਘ ਦੀ ਪ੍ਰਧਾਨਗੀ ਹੇਠ ਅੰਮ੍ਰਿਤਸਰ ਸ਼ਹਿਰ ਦੇ ਵਿਕਾਸ ਕਾਰਜਾਂ ਨੂੰ ਤੇਜੀ ਦੇਣ ਲਈ ਨਗਰ ਨਿਗਮ ਦੀ ਵਿੱਤ ਅਤੇ ਠੇਕਾ ਕਮੇਟੀ ਦੀ ਮੀਟਿੰਗ ਹੋਈ। ਇਸ ਮੀਟਿੰਗ ਵਿਚ ਮੇਅਰ ਤੋਂ ਇਲਾਵਾ ਕਮੇਟੀ ਦੇ ਬਾਕੀ ਮੈਂਬਰਾਨ ਵੱਲੋਂ ਸਰਵ ਸੰਮਤੀ ਨਾਲ ਕਰੋੜਾਂ ਰੁਪਏ ਤੇ ਕੰਮਾਂ ਨੂੰ ਪ੍ਰਵਾਨਗੀ ਦਿੱਤੀ ਗਈ।
ਅੱਜ ਦੀ ਇਸ ਮੀਟਿੰਗ ਵਿਚ ਪ੍ਰਮੁੱਖ ਤੌਰ ਤੇ ਸਿਵਲ ਅਤੇ ਓ.ਐਂਡ ਐਮ. ਵਿਭਾਗ ਆਦਿ ਦੇ ਕੰਮ ਨੂੰ ਮੰਜੂਰੀ ਦਿੱਤੀ ਗਈ ਜਿਨ੍ਹਾਂ ਵਿਚ ਸ਼ਹਿਰ ਦੀਆਂ ਵੱਖ-ਵੱਖ ਵਾਰਡਾਂ ਦੀਆ ਸੜਕਾਂ ਅਤੇ ਗਲੀਅਂ ਨੁੰ ਚੌੜਾ ਕਰਕੇ ਉਹਨਾਂ ਵਿਚ ਇੰਟਰਲਾਕਿੰਗ ਟਾਈਲਾਂ ਲਗਾਉਣ, ਸੜਕਾਂ ਦੇ ਕਿਨਾਰਿਆਂ ਤੇ ਫੁੱਟਪਾਥ ਦਾ ਨਿਰਮਾਣ, ਸੀਵਰੇਜ਼ ਦੀ ਸਫਾਈ ਲਈ ਸੁਪਰ ਸਕੱਰ ਮਸ਼ੀਨ ਅਤੇ ਮੈਨਟੀਨੈਂਸ ਆਦਿ ਦੇ ਕੰਮ ਸ਼ਾਮਿਲ ਹਨ।
ਇਸ ਅਵਸਰ ਤੇ ਮੇਅਰ ਕਰਮਜੀਤ ਸਿੰਘ ਮੌਜੂਦ ਅਧਿਕਾਰੀਆਂ ਨੂੰ ਹਦਾਇਤਾਂ ਕੀਤੀਆਂ ਕਿ ਨਗਰ ਨਿਗਮ, ਅਮ੍ਰਿਤਸਰ ਦਾ ਹਰ ਇਕ ਕੌਂਸਲਰ ਸਤਿਕਾਰਯੋਗ ਹੈ ਅਤੇ ਹਰ ਇਕ ਕੌਂਸਲਰ ਦੇ ਵਾਰਡ ਦੇ ਵਿਕਾਸ ਦੇ ਕੰਮ ਬਿਨ੍ਹਾਂ ਕਿਸੇ ਵਿਤਕਰੇ ਅਤੇ ਭੇਦਭਾਵ ਦੇ ਨਿਪੜੇ ਚਾੜੇ ਜਾਣ ਅਤੇ ਸਾਰੇ ਕੰਮ ਇਲਾਕਾ ਕੌਂਸਲਰ ਦੀ ਜਾਣਕਾਰੀ ਹੇਠ ਉਲੀਕੇ ਜਾਣ ਤਾਂ ਜੋ ਇਸ ਗੁਰੂਨਗਰੀ ਦੇ ਜੋ ਵੀ ਵਿਕਾਸ ਦੇ ਕੰਮ ਹੋਣ ਵਾਲੇ ਹਨ ਉਹਨਾਂ ਨੂੰ ਅਮਲੀਜਾਮਾ ਪਹਿਣਾਇਆ ਜਾ ਸਕੇ ਤਾਂ ਹੀ ਚਹੁੰਮੁੱਖੀ ਵਿਕਾਸ ਸੰਭਵ ਹੈ। ਉਹਨਾ ਕਿਹਾ ਕਿ ਵਿਕਾਸ ਕਾਰਜਾ ਲਈ ਫੰਡਾਂ ਦੀ ਕੋਈ ਕਮੀ ਨਹੀ ਆਉਣ ਦਿੱਤੀ ਜਾਵੇਗੀ।
ਅੱਜ ਦੀ ਮੀਟਿੰਗ ਵਿਚ ਸੰਯੂਕਤ ਕਮਿਸ਼ਨਰ ਦੀਪਜੋਤ ਕੌਰ, ਨਿਗਰਾਨ ਇੰਜੀ. ਸਤਿੰਦਰ ਕੁਮਾਰ, ਦਪਿੰਦਰ ਸੰਧੂ, ਸੰਦੀਪ ਸਿੰਘ, ਕਾ:ਕਾ: ਇੰਜੀ. ਭਲਿੰਦਰ ਸਿੰਘ, ਮਨਜੀਤ ਸਿੰਘ, ਸਿਹਤ ਅਫ਼ਸਰ ਡਾ: ਕਿਰਨ ਕੁਮਾਰ, ਸਕੱਤਰ ਦਲਜੀਤ ਸਿੰਘ ਤੋਂ ਇਲਾਵਾ ਹੋਰ ਅਧਿਕਾਰੀ ਵੀ ਹਾਜ਼ਰ ਸਨ।