ਅੰਮ੍ਰਿਤਸਰ 10 ਅਕਤੂਬਰ (ਅਰਵਿੰਦਰ ਵੜੈਚ) : ਵਿੱਤ ਵਿਭਾਗ ਪੰਜਾਬ ਵੱਲੋਂ 3 ਅਕਤੂਬਰ 2022 ਨੂੰ ਪੰਜਾਬ ਸਰਕਾਰ ਦੇ ਸਮੂਹ ਵਿਭਾਗਾਂ ਨੂੰ ਪੱਤਰ ਜਾਰੀ ਕਰਕੇ ਲਿਖਿਆ ਹੈ ਕਿ ਸਮੂਹ ਵਿਭਾਗ ਛੇਵੇਂ ਤਨਖਾਹ ਕਮਿਸ਼ਨ ਅਧੀਨ ਪੇਂਡੂ ਏਰੀਆ ਭੱਤਾ ਲਾਗੂ ਕਰਨ ਸਬੰਧੀ ਆਪਣੀ ਤਜਵੀਜ਼ 15 ਦਿਨਾਂ ਦੇ ਅੰਦਰ-ਅੰਦਰ ਵਿੱਤ ਵਿਭਾਗ ਨੂੰ ਭੇਜਣਾ ਯਕੀਨੀ ਬਣਾਉਣ| ਇਸ ਸਬੰਧੀ ਟਿੱਪਣੀ ਕਰਦੇ ਹੋਏ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ 1680-22- ਬੀ ਚੰਡੀਗੜ੍ਹ ਦੇ ਸੂਬਾਈ ਪ੍ਰਧਾਨ ਰਣਜੀਤ ਸਿੰਘ ਰਾਣਵਾ, ਜਰਨਲ ਸਕੱਤਰ ਸੁਰਿੰਦਰ ਕੁਮਾਰ ਪੁਆਰੀ , ਦਰਸ਼ਨ ਸਿੰਘ ਲੁਬਾਣਾ, ਚਰਨ ਸਿੰਘ ਸਰਾਭਾ, ਰਣਬੀਰ ਢਿੱਲੋਂ, ਗਰਜੀਤ ਸਿੰਘ ਘੋੜੇਵਾਹ ,ਪੇ੍ਮ ਚਾਵਲਾ, ਗੁਰਪੀ੍ਤ ਸਿੰਘ ਮੰਗਵਾਲ ਸੀਨੀਆਰ ਮੀਤ ਪ੍ਰਧਾਨ ,ਪ੍ਰਭਜੀਤ ਸਿੰਘ ਉੱਪਲ/ਵੇਰਕਾ ਪੈ੍ਸ ਸਕੱਤਰ, ਟਹਿਲ ਸਿੰਘ ਸਰਾਭਾ ਪੈ੍ਸ ਸਕੱਤਰ ,ਸੁਖਜੀਤ ਸਿੰਘ ਮਕਤਸਰ ਨੇ ਕਿਹਾ ਕਿ ਪੰਜਾਬ ਸਰਕਾਰ ਪੇਂਡੂ ਏਰੀਆ ਭੱਤਾ ਲਾਗੂ ਕਰਨ ਲਈ ਨੋਟੀਫਿਕੇਸ਼ਨ ਤੁਰੰਤ ਜਾਰੀ ਕਰੇ ਕਿਉਂਕਿ ਇਹ ਭੱਤਾ ਪੰਜਾਬ ਦੇ ਸਮੂਹ ਮੁਲਾਜ਼ਮਾਂ ਨੂੰ ਸਰਕਾਰੀ ਨਿਯਮਾਂ ਅਨੁਸਾਰ ਪਹਿਲਾਂ ਹੀ ਮਿਲਦਾ ਰਿਹਾ ਹੈ| ਜਿਸ ਦਾ ਸਬੰਧ ਪੇਂਡੂ ਖੇਤਰ ਦੇ ਵਿਕਾਸ ਨਾਲ ਜੁੜਿਆ ਹੋਇਆ ਹੈ | ਪੇਂਡੂ ਭੱਤਾ ਦੇਣ ਦਾ ਮੰਤਵ ਪੰਜਾਬ ਦੇ ਦਿਹਾਤੀ ਖੇਤਰ ਦੇ ਲੋਕਾਂ ਨੂੰ ਸਰਕਾਰੀ ਸੇਵਾਵਾਂ, ਸਰਕਾਰੀ ਦਫ਼ਤਰਾਂ ਦੇ ਵਿਭਾਗਾਂ ਵਿੱਚ ਵੱਧ ਤੋਂ ਵੱਧ ਸਹੂਲਤਾਂ ਦੇਣ ਲਈ ਪੇਂਡੂ ਖੇਤਰ ਵਿੱਚ ਸੇਵਾ ਕਰਨ ਵਾਲੇ ਮੁਲਾਜ਼ਮਾਂ ਲਈ ਲਾਗੂ ਕੀਤਾ ਗਿਆ ਸੀ | ਫੈਡਰੇਸ਼ਨ ਪੰਜਾਬ ਦੀ ਸ. ਭਗਵੰਤ ਸਿੰਘ ਮਾਨ ਸਰਕਾਰ ਦੁਆਰਾ ਪੇਂਡੂ ਭੱਤਾ ਲਾਗੂ ਕਰਨ ਲਈ ਸ਼ੁਰੂ ਕੀਤੀ ਜਾ ਰਹੀ ਪ੍ਰਕ੍ਰਿਆ ਦਾ ਸਵਾਗਤ ਕਰਦੀ ਹੈ ਪਰ ਨਾਲ ਹੀ ਮੰਗ ਕਰਦੀ ਹੈ ਕਿ ਪੇਂਡੂ ਏਰੀਆ ਭੱਤਾ, ਡੀ ਏ ਕਿਸਤਾ ਤੇ ਪੇ ਕਮਿਸ਼ਨ ਬਕਾਇਆ ਬਾਰਡਰ ਏਰੀਆ ਭੱਤਾ ਅਤੇ ਰੈਸ਼ਨਲਾਇਜੇਸ਼ਨ ਦੇ ਨਾਂ ਤੇ ਬੰਦ ਕੀਤੇ 37 ਪ੍ਰਕਾਰ ਦੇ ਹੋਰ ਭੱਤਿਆਂ ਨੂੰ ਵੀ ਪਹਿਲਾਂ ਦੀ ਤਰਾਂ ਚਾਲੂ ਕੀਤਾ ਜਾਵੇ| ਇਸ ਮੋਕੇ ਸਾਥੀ ਗਗਨਦੀਪ ਸਿੰਘ ਖਾਲਸਾ,ਨਿਸ਼ਾਨ ਸਿੰਘ ਗਰਦਾਸਪੁਰ, ਰਜਵੰਤ ਸਿੰਘ ਬਾਗੜੀਆਂ ਤਰਨ ਤਾਰਨ, ਸਤਨਾਮ ਸਿੰਘ ਬਾਰੀਆ ਜੰਲਧਰ, ਆਜੇ ਸਨਹੌਤਰਾ ਅਮਿ੍ਤਸਰ,ਰਜਿੰਦਰ ਸਿੰਘ ਵਰਿਆਮ ਨੰਗਲ, ਆਮਰਪੀ੍ਤ ਸਿੰਘ ਬੋਹੜੂ ਸਤਨਾਮ ਸਿੰਘ ਟਾਗਰਾ ਮੁਕੇਸ ਕੁਮਾਰ ਪਵਨ ਕੁਮਾਰ ਵੇਰਕਾ ਮੁਧਲ,ਜੋਰਾਵਰ ਸਿੰਘ ਬਸਰਕੇ ਗੁਰਕਰਨ ਸਿੰਘ ਗਿੱਲ ਆਦ ਹਾਜਰ ਸਨ