ਐਂਟੀ ਕੁਰੱਪਸ਼ਨ ਐਸੋਸਈਏਸ਼ਨ ਇੰਡੀਆਂ ਦੀ ਜਿਲ੍ਹਾ ਚੇਅਰਮੈਨ ਜੀਤ ਦਹੀਆ ਵੱਲੋਂ ਨਸ਼ਾ ਛੁਡਾਉ ਜਾਗਰੂਕਤਾ ਕੈਂਪ ਦਾ ਆਯੋਜਨ

0
17

ਬੁਢਲਾਡਾ, 9 ਅਕਤੂਬਰ (ਦਵਿੰਦਰ ਸਿੰਘ ਕੋਹਲੀ) -ਐਂਟੀ ਕੁਰੱਪਸ਼ਨ ਐਸੋਸੀਏਸ਼ਨ ਇੰਡੀਆ ਦੀ ਜਿਲ੍ਹਾ ਚੈਅਰਮੈਨ ਅਤੇ ਏਕਨੂਰ ਦੀ ਪ੍ਰਧਾਨ ਜੀਤ ਦਹੀਆ ਵੱਲੋਂ ਮਹਾਰਾਜਾ ਅਗਰਸੈੱਨ ਭਵਨ ਵਿਖੇ ਨੌਜਵਾਨਾਂ ਨੂੰ ਨਸ਼ਿਆ ਦੇ ਨੁਕਸਾਨ ਬਾਰੇ ਜਾਗਰੂਕ ਕਰਨ ਦੇ ਮੰਤਵ ਨਾਲ ਨਸ਼ਾ ਛੁਡਾਉ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਮੁੱਖ ਮਹਿਮਾਨ ਵਜੋਂ ਹਲਕਾ ਮਾਨਸਾ ਦੇ ਵਿਧਾਇਕ ਡਾ: ਵਿਜੈ ਕੁਮਾਰ, ਐਂਟੀ ਕੁਰੱਪਸ਼ਨ ਐਸੋਸੀਏਸ਼ਨ ਇੰਡੀਆ ਦੇ ਪ੍ਰਧਾਨ ਗੁਰਕੀਰਤ ਸਿੰਘ ਬੇਦੀ ਅਤੇ ਜਿਲ੍ਹਾ ਬਠਿੰਡਾ ਦੇ ਚੈਅਰਮੈਨ ਸੰਜੀਵ ਕੁਮਾਰ ਅਤੇ ਲੋਕ ਭਲਾਈ ਵੈੱਲਫੈਅਰ ਸੁਸਾਇਟੀ ਦੇ ਪ੍ਰਧਾਨ ਡਾ: ਪਰਮਿੰਦਰ ਸਿੰਘ ਹਮੀਦੀ ਨੇ ਸ਼ਿਰਕਤ ਕੀਤੀ।ਇਸ ਮੌਕੇ ਬੋਲਦਿਆਂ ਡਾ: ਵਿਜੈ ਕੁਮਾਰ ਨੇ ਜੀਤ ਦਹੀਆਂ ਵੱਲੋਂ ਕੀਤੇ ਇਸ ਉਪਰਾਲੇ ਦੀ ਸਲਾਘਾ ਕਰਦਿਆਂ ਕਿਹਾ ਕਿ ਅੱਜ ਸਾਡੇ ਸਮਾਜ ਅੰਦਰ ਨਸ਼ੇ ਨੇ ਇਸ ਕਦਰ ਪੈਰ ਪਸਾਰ ਲਏ ਹਨ ਕਿ ਹਰ ਨੌਜਵਾਨ ਕਿਸੇ ਨਾ ਕਿਸੇ ਕਿਸਮ ਦੇ ਨਸ਼ੇ ਦਾ ਆਦੀ ਹੋ ਚੁਕਿਆ ਹੈ। ਜਿਸ ਦੇ ਲਈ ਸਮਾਜ ਸੇਵੀ ਸੰਸਥਾਵਾਂ ਨੂੰ ਅੱਗੇ ਆ ਕੇ ਅਜਿਹੇ ਉਪਰਾਲੇ ਕਰਨੇ ਚਾਹੀਦੇ ਹਨ ਤਾਂ ਜੋ ਕੁਰਾਹੇ ਪੈ ਚੁੱਕੀ ਨੌਜਵਾਨ ਪੀੜ੍ਹੀ ਨੂੰ ਬਚਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਨਸ਼ੇ ਨੂੰ ਠੱਲ ਪਾਉਂਣ ਦੇ ਲਈ ਨਿੱਤ ਦਿਨ ਉਪਰਾਲੇ ਕੀਤੇ ਜਾ ਰਹੇ ਹਨ, ਜਿਸ ਦੇ ਚੱਲਦਿਆਂ ਜਿੱਥੇ ਖੇਡਾਂ ਵਤਨ ਪੰਜਾਬ ਦੀਆ ਬੈਨਰ ਹੇਠ ਖੇਡਾਂ ਕਰਵਾਕੇ ਹਰ ਵਰਗ ਦੇ ਲੋਕਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਨਾਲ ਜੋੜਨ ਦਾ ਇੱਕ ਵਿਸ਼ੇਸ਼ ਉਪਰਾਲਾ ਕੀਤਾ ਗਿਆ ਹੈ, ਉੱਥੇ ਹੀ ਪੁਲਿਸ ਪ੍ਰੰਸ਼ਾਸਨ ਨੂੰ ਵੀ ਨਸ਼ੇ ‘ਤੇ ਕਾਬੂ ਪਾਉਂਣ ਦੇ ਲਈ ਸਖ਼ਤ ਹਦਾਇਤਾਂ ਦਿੱਤੀਆਂ ਗਈਆਂ ਹਨ ਤਾਂ ਜੋ ਜਲਦ ਹੀ ਪੰਜਾਬ ਨੂੰ ਨਸ਼ਾ ਮੁਕਤ ਰਾਜ ਐਲਾਨਿਆਂ ਜਾਵੇ। ਉਨ੍ਹਾਂ ਕਿਹਾ ਕਿ ਹਰ ਪਿੰਡ ਤੇ ਸ਼ਹਿਰ ਅੰਦਰ ਅਜਿਹੇ ਕੈਂਪ ਲਗਾਕੇ ਨੌਜਵਾਨਾਂ ਨੂੰ ਨਸ਼ੇ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਜਾਵੇ।
ਇਸ ਮੌਕੇ ਵੱਖ-ਵੱਖ ਨਾਟਕਾਂ, ਗਾਣਿਆਂ ਅਤੇ ਕੋਰੀਓਗ੍ਰਾਫੀ ਰਾਹੀਂ ਨਸ਼ਿਆ ਦੇ ਮਾੜੇ ਪ੍ਰਭਾਵਾਂ ਅਤੇ ਹੋਰ ਸਮਾਜ ਅੰਦਰ ਫੈਲੀਆਂ ਕੁਰੀਤੀਆਂ ਬਾਰੇ ਲੋਕਾਂ ਨੂੰ ਜਾਣੂ ਕਰਵਾਇਆਂ। ਇਸ ਮੌਕੇ ਮੁੱਖ ਬੁਲਾਰੇ ਰੂਰਲ ਯੂਥ ਕਲੱਬਜ਼ ਐਸੋਸੀਏਸ਼ਨ ਦੇ ਜਿਲ੍ਹਾ ਪ੍ਰਧਾਨ ਸਟੇਟ ਐਵਾਰਡੀ ਰਜਿੰਦਰ ਵਰਮਾ ਅਤੇ ਭ੍ਰਿਸ਼ਟਾਚਾਰ ਰੋਕੂ ਸੰਘ ਦੀ ਜਿਲ੍ਹਾ ਚੈਅਰਮੈਨ ਜੀਤ ਦਹੀਆ ਨੇ ਆਏ ਮਹਿਮਾਨਾਂ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ। ਮਾਸਟਰ ਵਰਿੰਦਰ ਸੋਨੀ ਨੇ ਸਟੇਜ਼ ਸੰਚਾਲਨ ਦੀ ਭੂਮਿਕਾ ਬਾਖੂਬੀ ਨਿਭਾਈ। ਇਸ ਤੋਂ ਇਲਾਵਾ ਕੈਂਪ ‘ਚ ਫਿੱਟ ਲਾਈਫ ਹਰਬਲਜ਼ ਵੱਲੋਂ ਨੌਜਵਾਨਾਂ ਨੂੰ ਨਸ਼ਾ ਛੱਡਣ ਦੇ ਲਈ ਮੁਫ਼ਤ ਦਵਾਈਆਂ ਦਾ ਪ੍ਰਬੰਧ ਵੀ ਕੀਤਾ ਗਿਆ ਸੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਹੁੰਚੀ ਡਾਕਟਰਾਂ ਦੀ ਟੀਮ ਨੇ ਦੱਸਿਆ ਕਿ ਉਨ੍ਹਾਂ ਦੀ ਦਵਾਈ ਨਾਲ ਹੁਣ ਤੱਕ ਬਹੁਤ ਸਾਰੇ ਨੌਜਵਾਨ ਲੜਕੇ ਲੜਕੀਆਂ ਨਸ਼ੇ ਛੱਡ ਚੁੱਕੇ ਹਨ।
ਇਸ ਮੌਕੇ ਥਾਣਾ ਸ਼ਿਟੀ-2 ਮਾਨਸਾ ਦੇ ਐਸ.ਐਚ.ਓ. ਬਲਦੇਵ ਸਿੰਘ ਮਾਨ, ਏ.ਐਸ.ਆਈ. ਬਲਵੰਤ ਸਿੰਘ ਭੀਖੀ, ਮਾਤਾ ਹਰਪਾਲ ਕੌਰ, ਗੁਰਪ੍ਰੀਤ ਕੌਰ ਧਾਲੀਵਾਲ, ਗੁਰੰਸ ਸਿੰਘ ਬੇਦੀ, ਵੀਡੀਓ ਡਾਇਰੈਕਟਰ ਜਗਦੇਵ ਟਹਿਣਾ, ਹਰਪ੍ਰੀਤ ਰਾਣਾ, ਕੌਂਸਲਰ ਦਵਿੰਦਰ ਸਿੰਘ, ਐਡਵੋਕੇਟ ਜਸਪ੍ਰੀਤ ਕੌਰ, ਪ੍ਰਵਿੰਦਰ ਕੌਰ ਸਮਾਘ ਆਦਿ ਹਾਜ਼ਰ ਸਨ।

NO COMMENTS

LEAVE A REPLY