ਬੁਢਲਾਡਾ, 9 ਮਾਰਚ (ਦਵਿੰਦਰ ਸਿੰਘ ਕੋਹਲੀ)-ਸਮਾਜ ਭਲਾਈ ਦੇ ਕੰਮਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਵਾਲੀ ਸੰਸਥਾ ਐਂਟੀ ਕੁਰੱਪਸ਼ਨ ਐਸੋਸੀਏਸ਼ਨ ਇੰਡੀਆ ਜ਼ਿਲ੍ਹਾ ਮਾਨਸਾ ਦੀ ਚੈਅਰਮੈਨ ਜੀਤ ਦਹੀਆ ਦੀ ਅਗਵਾਈ ਹੇਠ 23 ਮਾਰਚ ਨੂੰ ਸ਼ਹੀਦ ਭਗਤ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਅਤੇ ਨਸ਼ਾ ਛੁਡਾਊ ਕੈਂਪ ਸੰਬੰਧੀ ਅਹਿਮ ਮੀਟਿੰਗ ਕੀਤੀ ਗਈ।ਇਸ ਮੌਕੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਂਟੀ ਕੁਰੱਪਸ਼ਨ ਐਸੋਸੀਏਸ਼ਨ ਇੰਡੀਆ ਦੀ ਚੈਅਰਮੈਨ ਜੀਤ ਦਹੀਆ ਨੇ ਕਿਹਾ ਕਿ ਇਹ ਕੈਂਪ ਅਨਾਜ ਮੰਡੀ ਬੁਢਲਾਡਾ ਵਿਖੇ ਕਰਵਾਇਆ ਜਾ ਰਿਹਾ ਹੈ।ਜਿਹੜੇ ਨੌਜਵਾਨ ਲੜਕੇ ਲੜਕੀਆਂ ਨਸ਼ੇ ਦੇ ਆਦੀ ਹੋ ਚੁੱਕੇ ਹਨ, ਉਨ੍ਹਾਂ ਨੂੰ ਦਵਾਈਆਂ ਬਿਲਕੁਲ ਮੁਫ਼ਤ ਵਿੱਚ ਦਿੱਤੀਆਂ ਜਾਣਗੀਆਂ।23 ਮਾਰਚ ਨੂੰ ਲੱਗ ਰਹੇ ਨਸ਼ਾ ਛੁਡਾਊ ਕੈਂਪ ਨੂੰ ਸਫਲ ਬਣਾਉਣ ਲਈ ਅਹੁੱਦੇਦਾਰਾਂ ਅਤੇ ਮੈਂਬਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ।ਇਸ ਮੌਕੇ ਐਂਟੀ ਕੁਰੱਪਸ਼ਨ ਐਸੋਸੀਏਸ਼ਨ ਇੰਡੀਆ ਜ਼ਿਲ੍ਹਾ ਮਾਨਸਾ ਦੇ ਮੀਡੀਆ ਇੰਚਾਰਜ ਦਵਿੰਦਰ ਸਿੰਘ ਕੋਹਲੀ,ਬਲਾਕ ਪ੍ਰਧਾਨ ਬੁਢਲਾਡਾ ਮੱਖਣ ਸਿੰਘ, ਬਲਾਕ ਪ੍ਰਧਾਨ ਬੋਹਾ ਦਰਸ਼ਨ ਸਿੰਘ ਹਾਕਮਵਾਲਾ,ਨਰਿੰਦਰ ਸਿੰਘ, ਕੁਲਦੀਪ ਸਿੰਘ ਫਫੜੇ,ਸੁਖਵਰਸਾ ਰਾਣੀ,ਰਜਿੰਦਰ ਕੁਮਾਰ,ਰੁਪਿੰਦਰ ਕੌਰ, ਰਜਿੰਦਰ ਕੌਰ ਮਾਨਸਾ,ਨੀਤੂ ਰਾਣੀ, ਸੋਨੀਆ ਗਰਗ, ਪਰਮਜੀਤ ਕੌਰ ਆਦਿ ਹਾਜ਼ਰ ਸਨ।