ਨਗਰ ਸੁਧਾਰ ਸਭਾ ਬੁਢਲਾਡਾ ਦੀ ਮੀਟਿੰਗ ਵਿੱਚ ਸ਼ਹਿਰ ਦੀਆਂ ਮੰਗਾਂ-ਸਮੱਸਿਆਵਾਂ ‘ਤੇ ਵਿਚਾਰ- ਵਟਾਂਦਰਾ

0
15

 

ਪੁਲਿਸ ਅਤੇ ਸਿਵਲ ਪ੍ਰਸ਼ਾਸ਼ਨ ਦੇ ਅਧਿਕਾਰੀਆਂ ਨੂੰ ਮਿਲਣ ਦਾ ਫੈਸਲਾ

ਬੁਢਲਾਡਾ,9 ਮਾਰਚ – ( ਦਵਿੰਦਰ ਸਿੰਘ ਕੋਹਲੀ ) – ਸ਼ਹਿਰ ਦੀ ਸੰਘਰਸ਼ਸੀਲ ਸੰਸਥਾ ਨਗਰ ਸੁਧਾਰ ਸਭਾ ਬੁਢਲਾਡਾ ਨੇ ਆਪਣੀ ਇੱਕ ਅਹਿਮ ਮੀਟਿੰਗ ਵਿੱਚ ਸ਼ਹਿਰ ਵਿੱਚ ਹੋ ਰਹੇ ਵਿਕਾਸ ਕਾਰਜਾਂ , ਸੀਵਰੇਜ਼ , ਪੀਣ ਦੇ ਪਾਣੀ ਦੀ ਸਮੱਸਿਆਵਾਂ , ਭ੍ਰਿਸ਼ਟਾਚਾਰ , ਅਮਨ ਕਾਨੂੰਨ ਦੀ ਸਥਿਤੀ ਆਦਿ ਉੱਪਰ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਇੰਨਾਂ ਮੰਗਾਂ-ਸਮੱਸਿਆਵਾਂ ਦੇ ਹੱਲ ਲਈ ਸਬ ਡਵੀਜਨ ਦੇ ਪੁਲਿਸ ਅਤੇ ਸਿਵਲ ਪ੍ਰਸ਼ਾਸ਼ਨ ਦੇ ਅਧਿਕਾਰੀਆਂ ਨੂੰ ਮਿਲਣ ਦਾ ਫੈਸਲਾ ਕੀਤਾ ਗਿਆ।
ਮੀਟਿੰਗ ਦੀ ਪ੍ਰਧਾਨਗੀ ਪ੍ਰੇਮ ਸਿੰਘ ਦੋਦੜਾ ਨੇ ਕੀਤੀ।
ਨਗਰ ਸੁਧਾਰ ਸਭਾ ਦੇ ਕੁਆਰਡੀਨੇਟਰ ਐਡਵੋਕੇਟ ਸਵਰਨਜੀਤ ਸਿੰਘ ਦਲਿਓ ਨੇ ਮੀਟਿੰਗ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੀ.ਐਨ.ਬੀ. ਰੋਡ ਅਤੇ ਸ਼ਹਿਰ ਵਿੱਚ ਨਜਾਇਜ਼ ਕਬਜੇ-ਉਸਾਰੀਆਂ ਨੂੰ ਬਿਨਾਂ ਪੱਖਪਾਤ ਹਟਾਇਆ ਜਾਵੇ ਅਤੇ ਵਿਕਾਸ ਕਾਰਜਾਂ ਵਿੱਚ ਵਰਤੇ ਜਾ ਰਹੇ ਮਟੀਰੀਅਲ ਸਬੰਧੀ ਸਬੰਧਤ ਅਧਿਕਾਰੀ ਪੂਰੀ ਨਿਗਰਾਨੀ ਰੱਖਣ।
ਆਗੂਆਂ ਨੇ ਨਗਰ ਕੌਂਸਲ ਦਫ਼ਤਰ ਵਿੱਚ ਟੈਂਡਰਾਂ , ਐਨ.ਓ.ਸੀ.ਸਰਟੀਫਿਕੇਟਾਂ , ਨਕਸ਼ਿਆਂ ਆਦਿ ਲਈ ਸ਼ਹਿਰੀਆਂ ਦੀ ਖੱਜਲ-ਖੁਆਰੀ ਅਤੇ ਲੁੱਟ-ਖਸੁੱਟ ਦਾ ਸਖਤ ਨੋਟਿਸ ਲੈਂਦਿਆਂ ਕਿਹਾ ਕਿ ਭ੍ਰਿਸ਼ਟਾਚਾਰ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਜੇਕਰ ਲੁੱਟ-ਖਸੁੱਟ ਨੂੰ ਠੱਲ ਨਾ ਪੲੀ ਤਾਂ ਨਗਰ ਸੁਧਾਰ ਸਭਾ ਲੋੜੀਂਦੇ ਸਬੂਤਾਂ-ਤੱਥਾਂ ਸਮੇਤ ਸਬੰਧਤ ਵਿਭਾਗ ਦੇ ਮੰਤਰੀ , ਮੁੱਖ ਮੰਤਰੀ , ਵਿਜੀਲੈਂਸ ਵਿਭਾਗ ਤੱਕ ਜਾਵੇਗੀ।
ਸੰਸਥਾ ਨੇ ਸ਼ਹਿਰ ਵਿੱਚ ਨਵੇਂ ਬਣੇ ਦੋ ਪਬਲਿਕ ਟੁਆਲਿਟਾਂ ਦੇ ਨਿਰਮਾਣ ਵਿੱਚ ਕਥਿਤ ਘਪਲੇ ਦੀ ਡੂੰਘਾਈ ਨਾਲ ਜਾਂਚ ਕਰਨ ਦੀ ਮੰਗ ਕੀਤੀ ਹੈ।
ਮੀਟਿੰਗ ਵਿੱਚ ਸ਼ਹਿਰ ਵਿੱਚ ਆੜਤ ਦੀਆਂ ਦੁਕਾਨਾਂ ਵਿੱਚ ਚੋਰੀਆਂ ਹੋਣ ਅਤੇ ਮੋਟਰਸਾਇਕਲਾਂ-ਕਾਰਾਂ ਦੇ ਚੋਰੀ ਹੋਣ ‘ਤੇ ਚਿੰਤਾ ਪ੍ਰਗਟ ਕੀਤੀ ਹੈ ਅਤੇ ਮੰਗ ਕੀਤੀ ਹੈ ਕਿ ਸ਼ਹਿਰ ਦੇ ਵੱਖ-ਵੱਖ ਖੇਤਰਾਂ ਪੁਲਿਸ ਪੋਸਟਾਂ ਸਥਾਪਤ ਕਰਕੇ ਰਾਤ ਸਮੇਂ ਗਸਤ ਵਧਾਈ ਜਾਵੇ।
ਮੀਟਿੰਗ ਵਿੱਚ ਮੰਗ ਕੀਤੀ ਕਿ ਵਿਧਾਨ ਸਭਾ ਵੋਟਾਂ ਤੋਂ ਪਹਿਲਾਂ ਐਮ.ਐਲ.ਏ.ਸਾਹਿਬ ਨੂੰ ਬੁਢਲਾਡਾ ਸ਼ਹਿਰ ਦੇ ਸਰਵਪੱਖੀ ਵਿਕਾਸ ਸਬੰਧੀ ਦਿੱਤੇ ਮੰਗ ਚਾਰਟਰ ਵਿੱਚ ਦਰਜ ਮੰਗਾਂ-ਸਮੱਸਿਆਵਾਂ ਨੂੰ ਜਲਦੀ ਹੱਲ ਕਰਨ ਲਈ ਠੋਸ ਕਦਮ ਉਠਾਏ ਜਾਣ।

NO COMMENTS

LEAVE A REPLY