ਰੈਲੀ ਦੌਰਾਨ ਵੱਡੀ ਸੰਖਿਆ ਵਿੱਚ ਪਹੁੰਚਣ ਤੇ ਵਿਧਾਇਕ ਸੁਨੀਲ ਦੱਤੀ ਨੇ ਵਰਕਰਾਂ ਦਾ ਕੀਤਾ ਧੰਨਵਾਦ

0
17

ਕਾਂਗਰਸੀ ਰੈਲੀਆਂ ਦੇ ਹਜੂਮ ਨੇ ਵਿਰੋਧੀਆਂ ਦੇ ਚਿਹਰਿਆਂ ਤੋਂ ਉਡਾਏ ਰੰਗ-ਦੱਤੀ

ਅੰਮ੍ਰਿਤਸਰ,7 ਦਸੰਬਰ (ਰਾਜਿੰਦਰ ਧਾਨਿਕ) – ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਦੀ ਅੰਮ੍ਰਿਤਸਰ ਫੇਰੀ ਦੇ ਦੌਰਾਨ ਰੈਲੀ ਦੌਰਾਨ ਭਾਰੀ ਗਿਣਤੀ ਵਿੱਚ ਭਾਗ ਲੈਣ ਵਾਲੇ ਵਰਕਰਾਂ ਅਤੇ ਹਲਕਾ ਵਾਸੀਆਂ ਦਾ ਸੁਨੀਲ ਦੱਤੀ ਵੱਲੋਂ ਧੰਨਵਾਦ ਕੀਤਾ ਗਿਆ। ਸੁਨੀਲ ਦੱਤੀ ਨੇ ਕਿਹਾ ਕੇ ਮੁੱਖ ਮੰਤਰੀ ਪੰਜਾਬ ਵੱਲੋਂ ਹਲਕੇ ਦੇ ਵਿੱਚ ਖੇਡ ਸਟੇਡੀਅਮ ਬਣਾਉਣ ਅਤੇ ਹਲਕੇ ਵਿੱਚ ਡੱਟ ਕੇ ਵਿਕਾਸ ਕੰਮ ਕਰਵਾਉਣ ਦੇ ਐਲਾਨ ਤੇ ਉਨ੍ਹਾਂ ਦਾ ਧੰਨਵਾਦ ਕਰਦੇ ਹਨ। ਓਥੇ ਰੈਲੀ ਵਿਚ ਪਹੁੰਚਣ ਵਾਲੇ ਕਾਂਗਰਸ ਪਾਰਟੀ ਦੇ ਨੇਤਾ,ਕੌਂਸਲਰ,ਵਰਕਰ ਅਤੇ ਹਲਕਾ ਵਾਸੀ ਵੀ ਵਧਾਈ ਦੇ ਪਾਤਰ ਹਨ ਜਿਨ੍ਹਾਂ ਨੇ ਪਹੁੰਚ ਕੇ ਰੈਲੀ ਦੀਆਂ ਰੌਣਕਾਂ ਨੂੰ ਵਧਾਇਆ ਹੈ। ਦੱਤੀ ਨੇ ਕਿਹਾ ਕਿ ਹਲਕਾ ਉੱਤਰੀ ਦੀਆਂ ਸਮੂਹ ਵਾਰਡਾਂ ਅਤੇ ਪੰਚਾਇਤਾਂ ਵਿੱਚ ਡੱਟ ਕੇ ਵਿਕਾਸ ਕੰਮ ਕਰਵਾਏ ਗਏ ਅਤੇ ਜਾਰੀ ਵੀ ਹਨ। ਜਿੱਥੇ ਕੰਮ ਹੋਣ ਵਾਲੇ ਬਾਕੀ ਹਨ ਉਥੇ ਵੀ ਛੇਤੀ ਕੰਮ ਸ਼ੁਰੂ ਕਰਵਾ ਦਿੱਤੇ ਜਾਣਗੇ।
ਕੋਂਸਲਰ ਸੋਨੂ ਦੱਤਾ, ਮਮਤਾ ਦੱਤਾ,ਅਦਿੱਤਿਆ ਦੱਤੀ ਹਲਕਾ ਉੱਤਰੀ ਦੀ ਰੈਲੀ ਵਿੱਚ ਪਹੁੰਚਣ ਤੇ ਸਮੂਹ ਵਰਕਰਾਂ ਦਾ ਹਾਰਦਿਕ ਧੰਨਵਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਦੀਆਂ ਰੈਲੀਆਂ ਦੌਰਾਨ ਵੱਡੀ ਗਿਣਤੀ ਵਿੱਚ ਵਰਕਰਾਂ ਦੇ ਪਹੁੰਚਣ ਸਾਬਿਤ ਹੋ ਰਿਹਾ ਹੈ ਕਿ ਪੰਜਾਬ ਵਿੱਚ ਦੋਬਾਰਾ ਕਾਂਗਰਸ ਸਰਕਾਰ ਬਣਨ ਜਾ ਰਹੀ ਹੈ। ਕਾਂਗਰਸ ਦੀ ਰੈਲੀਆਂ ਵਿੱਚ ਲੋਕਾਂ ਦੇ ਹਜੂਮ ਦੇਖ ਕੇ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਚਿਹਰਿਆਂ ਦੇ ਰੰਗ ਉੱਡ ਰਹੇ ਹਨ ਅਤੇ ਉਨ੍ਹਾਂ ਨੂੰ ਆਪਣੀ ਹਾਰ ਹੁੰਦੀ ਨਜ਼ਰ ਆ ਰਹੀ ਹੈ।

NO COMMENTS

LEAVE A REPLY