ਅੰਮ੍ਰਿਤਸਰ 20 ਅਕਤੂਬਰ (ਪਵਿੱਤਰ ਜੋਤ) : ਮੇਅਰ ਕਰਮਜੀਤ ਸਿੰਘ ਅਤੇ ਕਮਿਸ਼ਨਰ ਕੁਮਾਰ ਸੋਰਭ ਰਾਜ ਵੱਲੋਂ ਪੰਜਾਬ ਵਾਟਰ ਟੈਰਿਫ ਪਾਲਿਸੀ ਲਾਗੂ ਕਰਨ ਲਈ ਬਣਾਈ ਗਈ ਕਮੇਟੀ ਦੇ ਮੈਂਬਰਾਂ ਨਾਲ ਮੀਟਿੰਗ ਕੀਤੀ ਗਈ, ਜਿਸ ਵਿਚ ਸੀਨੀਅਰ ਡਿਪਟੀ ਮੇਅਰ ਰਮਨ ਬਖ਼ਸ਼ੀ, ਡਿਪਟੀ ਮੇਅਰ ਯੂਨਸ ਕੁਮਾਰ, ਸਬ ਕਮੇਟੀਆਂ ਦੇ ਚੇਅਰਮੈਨ ਅਸ਼ਵਨੀ ਕਾਲੇਸ਼ਾਹ, ਮਹੇਸ਼ ਖੰਨਾ, ਸੁਖਦੇਵ ਸਿੰਘ ਚਾਹਲ, ਦਲਬੀਰ ਸਿੰਘ ਮੰਮਣਕੇ, ਨਿਗਰਾਨ ਇੰਜੀ. ਸਤਿੰਦਰ ਕੁਮਾਰ, ਕਾਰਜਕਾਰੀ ਇੰਜੀ. ਲਤਾ ਚੌਹਾਨ, ਹਾਜ਼ਰ ਸਨ। ਇਸ ਪੰਜਾਬ ਵਾਟਰ ਟੈਰਿਫ ਪਾਲਿਸੀ ਅਧੀਨ ਇਕ ਵਾਟਰ ਯੂਟੀਲਿਟੀ ਕੰਪਨੀ ਦਾ ਗਠਨ ਕੀਤਾ ਜਾਣਾ ਹੈ ਜਿਸ ਵਾਸਤੇ ਅੱਜ ਉਕਤ ਮੀਟਿੰਗ ਵਿਚ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਉਕਤ ਮੈਂਬਰਾਂ ਵੱਲੋਂ ਵੱਡਮੁੱਲੇ ਵਿਚਾਰ ਅਤੇ ਸੁਝਾਵ ਦਿੱਤੇ ਗਏ । ਮੀਟਿੰਗ ਵਿਚ ਦਿੱਤੇ ਗਏ ਸੁਝਾਵਾਂ ਅਤੇ ਕੀਤੇ ਗਏ ਫੈਸਲੇ ਅਨੁਸਾਰ ਨੀਤੀ ਤਿਆਰ ਕਰਕੇ ਇਸ ਵਾਟਰ ਟੈਰਿਫ ਪਾਲਿਸੀ ਅਨੁਸਾਰ ਮੁੜ ਵਿਚਾਰ-ਵਟਾਂਦਰੇ ਲਈ ਜਲਦ ਮੀਟਿੰਗ ਕੀਤੀ ਜਾਵੇਗੀ।