ਅੰਮ੍ਰਿਤਸਰ 2 ਜੂਨ (ਰਾਜਿੰਦਰ ਧਾਨਿਕ) : ਸਥਾਨਕ ਮਾਈ ਭਾਗੋ ਸਰਕਾਰੀ ਬਹੁਤਕਨੀਕੀ ਕਾਲਜ ਲੜਕੀਆਂ ਦੇ ਪਹਿਲੇ ਅਤੇ ਦੂਜੇ ਸਾਲ ਦੀਆਂ ਵਿਦਿਆਰਥਣਾਂ ਵੱਲੋ ਕੋਰਸ ਮੁਕੰਮਲ ਕਰ ਚੁੱਕੀ ਵਿਦਿਆਰਥਣਾਂ ਨੂੰ ਨਿੱਘੀ ਵਿਦਾਇਗੀ ਪਾਰਟੀ ਦਾ ਅਯੋਜਨ ਕੀਤਾ ਗਿਆ । ਪ੍ਰਿੰਸੀਪਲ ਪਰਮਬੀਰ ਸਿੰਘ ਮੱਤੇਵਾਲ ਨੇ ਵਿਦਿਆਰਥਣਾਂ ਨੂੰ ਸਫਲਤਾ ਪੂਰਵਕ ਪੜ੍ਹਾਈ ਮੁੰਕਮਲ ਕਰਨ ਤੇ ਵਧਾਈ ਦਿੱਤੀ ਅਤੇ ਊਜਵਲ ਭੱਵਿਖ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ । ਇਸ ਮੌਕੇ ਤੇ ਵਿਦਿਆਰਥਣਾਂ ਵੱਲੋ ਰੰਗਾ-ਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ ਜਿਸ ਦੌਰਾਨ ਵਿਦਿਆਰਥਣਾਂ ਨੇ ਲੋਕ ਗੀਤਾਂ, ਸੋਲੋ ਡਾਂਸ ਅਤੇ ਗਿੱਧੇ ਰਾਹੀਂ ਸੱਭਿਆਚਾਰ ਦੀਆਂ ਵੱਖ ਵੱਖ ਵੰਨਗੀਆਂ ਨੂੰ ਪੇਸ਼ ਕੀਤਾ । ਇਸ ਦੋਰਾਨ ਆਖਿਰੀ ਸਾਲ ਵੱਖ ਵੱਖ ਵਿਭਾਗਾ ਦੀਆਂ ਵਿਦਿਆਰਥਣਾਂ ਵੱਲੋ ਰੈਂਪ ਵਾਕ ਰਾਹੀਂ ਮਾਡਲਿੰਗ ਕੀਤੀ ਗਈ । ਵਿਦਿਆਰਥਣਾਂ ਵੱਲੋ ਇਸ ਪ੍ਰੋਗਰਾਮ ਵਿੱਚ ਦਿੱਤੀ ਪਰਫਾਰਮੈਂਸ ਅਤੇ ਅਕਾਦਮਿਕ ਖੇਤਰ ਵਿੱਚ ਕੀਤੀਆਂ ਪ੍ਰਾਪਤੀਆਂ ਦੇ ਆਧਾਰ ਤੇ ਵਿਭਾਗ ਵਾਈਜ਼ ਪਲਕ, ਉਪਾਸਨਾ, ਪਲਵਿੰਦਰ ਕੌਰ, ਬਿੰਨੀ, ਅਨੰਨਿਆ ਨੂੰ ਮਿਸ ਫੈਰਵਲ, ਪ੍ਰਿਅੰਕਾ, ਤਮੰਨਾ, ਪਰਮੀਤ, ਸ਼ਿਵਮਦੀਪ ਕੌਰ, ਨਸੀਬ ਕੌਰ ਨੂੰ ਮਿਸ ਐਲੀਗੈਂਟ ਅਤੇ ਰਾਖੀ, ਰਜੀਆ, ਸੁਰਭੀ, ਈਸ਼ਾ, ਰਮਨਦੀਪ ਕੌਰ ਨੂੰ ਮਿਸ ਚਾਰਮਿੰਗ ਦਾ ਖਿਤਾਬ ਦਿਤਾ ਗਿਆ ।
ਇਸ ਦੋਰਾਨ ਪ੍ਰਿੰਸੀਪਲ ਮੱਤੇਵਾਲ ਵੱਲੋਂ ਸੰਸਥਾ ਦੀਆਂ ਵੱਖ ਵੱਖ ਕੰਪਨੀਆਂ ਵਿੱਚ ਪਲੇਸ ਹੋਈਆਂ ਵਿਦਿਆਰਥਣਾਂ ਨੂੰ ਨਿਯੁਕਤੀ ਪੱਤਰ ਵੀ ਦਿੱਤੇ ਗਏ ।
ਇਸ ਮੌਕੇ ਤੇ ਵਾਈਸ ਪ੍ਰਿੰਸੀਪਲ ਦਵਿੰਦਰ ਸਿੰਘ ਭੱਟੀ, ਸ੍ਰੀ ਨਰੇਸ਼ ਲੁਥਰਾ, ਸ੍ਰੀ ਯਸ਼ਪਾਲ ਪਠਾਣੀਆਂ, ਸ੍ਰੀ ਰਾਮ ਸਰੂਪ ਪਠਾਣੀਆਂ, ਸ੍ਰੀਮਤੀ ਰਾਜਵੰਤ ਕੌਰ, ਸ੍ਰੀਮਤੀ ਜਸਵਿੰਦਰ ਪਾਲ ਸੰਧੂ, ਸ੍ਰੀ ਰਾਜਦੀਪ ਸਿੰਘ ਬੱਲ, ਸ੍ਰੀਮਤੀ ਗੁਰਪਿੰਦਰ ਕੌਰ, ਸ੍ਰੀ ਸੁਖਦੇਵ ਸਿੰਘ, ਸ੍ਰੀ ਰਾਜ ਕੁਮਾਰ, ਸ੍ਰੀ ਬਲਜਿੰਦਰ ਸਿੰਘ, ਸ੍ਰੀ ਰਵੀ ਕੁਮਾਰ, ਸ੍ਰੀ ਅਮਨਪ੍ਰੀਤ ਸਿੰਘ, ਸ੍ਰੀਮਤੀ ਰੇਨੁਕਾ ਡੋਗਰਾ,ਸ੍ਰੀ ਪਰਮਿੰਦਰ ਸਿੰਘ, ਸ੍ਰੀ ਅਮੋਲਕ ਸਿੰਘ, ਸ੍ਰੀ ਸੰਜੀਵ ਕੁਮਾਰ, ਆਦਿ ਹਾਜਰ ਸਨ