ਅੰਮ੍ਰਿਤਸਰ 20 ਅਕਤੂਬਰ (ਪਵਿੱਤਰ ਜੋਤ) : ਸਥਾਨਕ ਮਾਈ ਭਾਗੋ ਸਰਕਾਰੀ ਬਹੁਤਕਨੀਕੀ ਕਾਲਜ ਲੜਕੀਆਂ, ਮਜੀਠਾ ਰੋਡ ਵਿਖੇ ਤਿੰਨ ਰੋਜ਼ ਤੋਂ ਚਲ ਰਿਹਾ ਅੰਤਰ ਪੋਲੀਟੈਕਨਿਕ ਯੁਵਕ ਮੇਲਾ, ਆਪਣੀਆਂ ਅਮਿੱਟ ਯਾਦਾਂ ਦੀ ਖੁਸ਼ਬੂ ਬਿਖੇਰਦਾ ਹੋਇਆ ਅੱਜ ਪੂਰੀ ਸ਼ਾਨੋ ਸ਼ੌਕਤ ਨਾਲ ਸੰਪੰਨ ਹੋਇਆ। ਅੱਜ ਦੇ ਪ੍ਰੋਗਰਾਮ ਦੌਰਾਨ ਅੰਮ੍ਰਿਤਸਰ ਉੱਤਰੀ ਤੋਂ ਹਲਕਾ ਵਿਧਾਇਕ ਸ਼੍ਰੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਮੁੱਖ ਮਹਿਮਾਨ ਵਜ੍ਹੋਂ ਸ਼ਿਰਕਤ ਕੀਤੀ। ਵਿਦਿਆਰਥੀਆਂ ਨੂੰ ਆਪਣੇ ਸੰਬੋਧਨ ਦੌਰਾਨ ਓਨ੍ਹਾ ਕਿਹਾ ਕਿ ਉਹ ਮਾਈ ਭਾਗੋ ਕਾਲਜ ਨੂੰ ਆਈ.ਆਈ.ਟੀ. ਦੇ ਪੱਧਰ ਦੀ ਸੰਸਥਾ ਬਣਾਉਣ ਲਈ ਪੂਰਨ ਸਹਿਯੋਗ ਦੇਣਗੇ ਅਤੇ ਓਨ੍ਹਾ ਵਿਦਿਆਰਥਣਾਂ ਨੂੰ ਪੜ੍ਹਾਈ ਦੇ ਨਾਲ ਨਾਲ ਸਹਿ ਵਿਦਿਅਕ ਸਰਗਰਮੀਆਂ ਵਿਚ ਹਿੱਸਾ ਲੈਣ ਲਈ ਪ੍ਰੇਰਿਆ। ਵਿਦਿਆਰਥੀਆਂ ਦੁਆਰਾ ਤਕਨੀਕੀ ਸਿੱਖਿਆ ਹਾਸਿਲ ਕਰਨ ਦੇ ਨਾਲ ਨਾਲ ਆਪਣੇ ਅਮੀਰ ਵਿਰਸੇ ਪ੍ਰਤੀ ਵੀ ਕਾਫੀ ਜਾਗਰੂਕਤਾ ਹੈ। ਆਪਣੇ ਅਮੀਰ ਵਿਰਸੇ ਦੀ ਜਾਣਕਾਰੀ ਅਤੇ ਇਸ ਦੀ ਸੰਭਾਲ ਕਰਨਾ ਕਿਸੇ ਵੀ ਤਰ੍ਹਾ ਦੇਸ਼ ਭਗਤੀ ਤੋਂ ਘੱਟ ਨਹੀ ਹੁੰਦਾ।
ਮੇਜ਼ਬਾਨ ਸੰਸਥਾ ਦੇ ਪ੍ਰਿੰਸੀਪਲ-ਕਮ- ਪ੍ਰਧਾਨ ਪੀ.ਟੀ.ਆਈ.ਐਸ ਸ਼੍ਰੀ ਪਰਮਬੀਰ ਸਿੰਘ ਮੱਤੇਵਾਲ ਨੇ ਦੱਸਿਆ ਕਿ ਪੌਲੀਟੈਕਨਿਕ ਸੰਸਥਾਵਾਂ ਦੀ ਸਾਂਝੀ ਬਾਡੀ ਪੀ.ਟੀ.ਆਈ.ਐਸ ਵੱਲੋਂ ਇਹ ਮੇਲਾ ਹਰ ਸਾਲ ਕਰਵਾਇਆ ਜਾਂਦਾ ਹੈ। ਇਸ ਮੇਲੇ ਦੇ ਓਵਰਆਲ ਇੰਚਾਰਜ ਸ਼੍ਰੀ ਦਵਿੰਦਰ ਸਿੰਘ ਭੱਟੀ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਅੱਜ ਲੜਕਿਆਂ ਅਤੇ ਲੜਕੀਆਂ ਦੇ ਸਾਂਝੇ ਤੌਰ ਤੇ ਲੋਕ ਗੀਤ, ਰੰਗੋਲੀ ਤੋਂ ਇਲਾਵਾ ਗਿੱਧੇ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ। ਇਨ੍ਹਾ ਮੁਕਾਬਲਿਆਂ ਵਿਚ ਲੋਕ ਗੀਤ ਲਈ ਹਰਜੀਤ ਗੁੱਡੂ, ਭੱਟੀ ਭੜੀਵਾਲ ਅਤੇ ਦਲਵਿੰਦਰ ਦਿਆਲਪੁਰੀ ਨੇ ਜੱਜਾਂ ਦੀ ਭੂਮਿਕਾ ਨਿਭਾਈ। ਗਿੱਧੇ ਦੇ ਈਵੈਂਟ ਦੀ ਜੱਜਮੈਂਟ ਪਾਲ ਸਿੰਘ ਸਮਾਓਂ, ਅਮਨਦੀਪ ਗਿੱਲ ਅਤੇ ਮਨਦੀਪ ਧਾਰੀਵਾਲ ਕਰਨਗੇ। ਰੰਗੋਲੀ ਦੀ ਈਵੈਂਟ ਲਈ ਚੀਨਾ ਗੁਪਤਾ ਅਤੇ ਡਾ: ਸੰਦੀਪ ਕੌਰ ਬਤੌਰ ਜੱਜ ਹਾਜਰ ਸਨ ।
ਬੀਤੇ ਕੱਲ ਹੋਏ ਕਵਿਤਾ ਉਚਾਰਣ ਦੇ ਮੁਕਾਬਲਿਆ ਵਿਚ ਮੇਹਰਚੰਦ ਪੌਲੀਟੈਕਨਿਕ ਕਾਲਜ ਜਲੰਧਰ ਅਤੇ ਜੀ.ਪੀ.ਸੀ ਬਹਿਰਾਮ ਨੰ ਪਹਿਲਾ ਪੁਜੀਸ਼ਨ ਹਾਸਲ ਕੀਤੀ. ਜੀ.ਪੀ.ਸੀ ਬਠਿੰਡਾ ਅਤੇ ਪੀ.ਆਈ.ਟੀ.ਟੀ ਸਾਂਝੇ ਤੋਰ ਤੇ ਰਨਰਜ਼ ਅਪ ਰਹੇ। ਭੰਗੜੇ ਦੇ ਮੁਕਾਬਲੇ ਵਿਚ ਜੀ.ਐਨ.ਡੀ ਪੌਲੀਟੈਕਨਿਕ ਕਾਲਜ, ਜੀ.ਪੀ.ਸੀ ਰਾਣਵਾ ਅਤੇ ਜੀ.ਪੀ.ਸੀ ਫਿਰੋਜਪੁਰ ਨੇ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਜਾ ਸਥਾਨ ਹਾਸਲ ਕੀਤਾ। ਅੱਜ ਕਰਵਾਏ ਗਏ ਰੰਗੋਲੀ ਦੇ ਮੁਕਾਬਲਿਆ ਵਿਚ ਜੀ.ਪੀ.ਸੀ ਬਠਿੰਢਾ, ਪੀ.ਆਈ.ਟੀ.ਈ, ਸੀ.ਸੀ.ਈ.ਟੀ ਚੰਡੀਗੜ ਅਤੇ ਜੀ.ਪੀ.ਸੀ.ਜੀ ਅੰਮ੍ਰਿਤਸਰ, ਜੀ.ਪੀ.ਸੀ.,ਅੰਮ੍ਰਿਤਸਰ, ਜੀ.ਆਈ.ਜੀ.ਟੀ ਜੇਤੂ ਰਹੇ ।
ਇਸ ਦੌਰਾਨ ਸਕੱਤਰ ਪੀ.ਟੀ.ਆਈ.ਐਸ ਸ਼੍ਰੀ ਯਸ਼ਪਾਲ ਪਠਾਣੀਆ, ਸੰਯੁਕਤ ਸਕੱਤਰ ਸ਼੍ਰੀ ਰਾਮ ਸਰੂਪ ਤੋਂ ਇਲਾਵਾ ਡਾ: ਬਲਕਾਰ ਸਿੰਘ, ਯਾਦਵਿੰਦਰ ਸਿੰਘ, ਆਰ.ਕੀ ਚੋਪੜਾ, ਐਮ.ਪੀ. ਸਿੰਘ, ਅਕਸ਼ੇ ਜਲੋਆ, ਜਗਜੀਤ ਸਿੰਘ, ਮੁਨੀਸ਼ ਗਾਂਧੀ, ਐਸ.ਪੀ ਸਿੰਘ, ਭੁਪਿੰਦਰ ਸਿੰਘ, ਰਾਜ ਕੁਮਾਰ, ਦਵਿੰਦਰ ਸਿੰਘ, ਨਰੇਸ਼ ਲੁਥਰਾ, ਸੰਦੀਪ ਕੌਰ, ਜਸਵਿੰਦਰਪਾਲ ਸੰਧੂ, ਜਸਮਿੰਦਰਜੀਤ ਸਿੰਘ, ਗੁਰਪਿੰਦਰ ਕੌਰ, ਸ਼ਰਨਜੋਤ ਸਿੰਘ, ਬਲਵਿੰਦਰ ਸਿੰਘ, ਸੁਖਦੇਵ ਸਿੰਘ, ਸੁਖਵਿੰਦਰ ਸਿੰਘ, ਪਰਮਿੰਦਰ ਸਿੰਘ, ਇੰਦਰਜੀਤ ਸਿੰਘ, ਬਲਜਿੰਦਰ ਸਿੰਘ, ਰਵੀ ਕੁਮਾਰ, ਪਦਮ ਜੀਤ, ਸਰਬਜੀਤ ਸਿੰਘ, ਪਵਨਦੀਪ ਸਿੰਘ, ਸੰਜੀਵ ਕੁਮਾਰ, ਅਮੋਲਕ ਸਿੰਘ ਆਦਿ ਵਿਸ਼ੇਸ ਤੌਰ ਤੇ ਮੌਜੂਦ ਸਨ।