ਅੰਮ੍ਰਿਤਸਰ 20 ਅਕਤੂਬਰ (ਰਾਜਿੰਦਰ ਧਾਨਿਕ) : ਪਿੰਗਲਵਾੜੇ ਦੇ ਮੈਂਬਰ ਸ੍ਰ. ਰਾਜਬੀਰ ਸਿੰਘ ਦੀ ਆਸਟ੍ਰੇਲੀਆ ਫੇਰੀ, ਜਿਸ ਵਿਚ ਭਾਰਤ ਅਤੇ ਆਸਟ੍ਰੇਲੀਆ ਦੇ ਕਿਸਾਨਾਂ ਵਿਚ ਖੇਤੀ ਸਬੰਧੀ ਤਕਨੀਕਾਂ ਦਾ ਆਦਾਨ-ਪ੍ਰਦਾਨ ਕਰਨ ਦੇ ਵਿਸ਼ੇਸ਼ ਪ੍ਰੋਗਰਾਮ ਅਤੇ ਪਿੰਗਲਵਾੜੇ ਦੀਆਂ ਗਤੀਵਿਧੀਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿਤੀ ਗਈ । ਆਰੰਭ ਵਿਚ ਡਾ. ਇੰਦਰਜੀਤ ਕੌਰ ਨੇ ਪਿੰਗਲਵਾੜੇ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਲੁਧਿਆਣਾ ਦੇ ਪਿੰਡ: ਰਾਜੇਵਾਲ ਰੋਹਣੋਂ ਵਿਖੇ ਇਕ ਦਾਨੀ ਸੱਜਣ ਸ੍ਰ. ਨਿਰਮਲ ਸਿੰਘ ਦੇ ਪਰਿਵਾਰ ਵਲੋਂ ਸਕੂਲ ਦੀ ਇਮਾਰਤ ਪਿੰਗਲਵਾੜਾ ਸੰਸਥਾ ਨੂੰ ਗਿਫਟ-ਡੀਡ ਕੀਤੀ ਗਈ । ਇਸ ਸਕੂਲ ਦੀ ਇਮਾਰਤ ਵਿਚ ਸਾਹਿਬਜ਼ਾਦਾ ਜੁਝਾਰ ਸਿੰਘ ਗੁਰਮਤਿ ਕਾਲਜ ਚੌਂਤਾਂ ਕਲਾਂ ਰੋਪੜ ਦੇ ਸਹਿਯੋਗ ਨਾਲ ਭਗਤ ਪੂਰਨ ਸਿੰਘ ਗੁਰਮਤਿ ਕਾਲਜ ਦੀ ਸਥਾਪਨਾ ਕੀਤੀ ਗਈ ਹੈ । ਇਸ ਕਾਲਜ ਵਿਚ ਗੁਰਮਤਿ ਵਿੱਦਿਆ ਤੋਂ ਇਲਾਵਾ ਕੰਪਿਊਟਰ ਅਤੇ ਲੜਕੀਆਂ ਨੂੰ ਸਿਲਾਈ ਦਾ ਕੋਰਸ ਵੀ ਕਰਵਾਇਆ ਜਾਵੇਗਾ । ਇਸ ਤੋਂ ਇਲਾਵਾ ਪਿੰਡ: ਪਮਾਲੀ ਜਿਲ੍ਹਾ ਲੁਧਿਆਣਾ ਵਿਖੇ ਵੀ ਇਕ ਦਾਨੀ ਸ੍ਰ. ਗੁਰਸੇਵਕ ਸਿੰਘ ਵਲੋਂ ਆਪਣੀ ਜਾਇਦਾਦ ਗਿਫਟ-ਡੀਡ ਕੀਤੀ ਗਈ ਹੈ । ਉਸ ਥਾਂ ਤੇ ਵੀ ਲੜਕੀਆਂ ਲਈ ਸਿਲਾਈ ਸਕੂਲ ਸਥਾਪਿਤ ਕਰ ਦਿਤਾ ਗਿਆ ਹੈ ਅਤੇ ਛੇਤੀ ਹੀ ਗੁਰਮਤਿ ਵਿੱਦਿਆ ਦੇਣ ਦਾ ਉਪਰਾਲਾ ਕੀਤਾ ਜਾਵੇਗਾ । ਡਾ. ਇੰਦਰਜੀਤ ਕੌਰ ਨੇ ਹੋਰ ਜਾਣਕਾਰੀ ਦਿਤੀ ਕਿ ਪਿੰਗਲਵਾੜਾ ਅਤੇ ਜਗਤ ਗੁਰੂ ਨਾਨਕ ਦੇਵ ਓਪਨ ਯੂਨੀਵਰਸਿਟੀ ਵਿਚਾਲੇ ਮੈਮੋਰੈਂਡਮ ਆਫ ਅੰਡਰਸਟੈਂਡਿੰਗ ’ਤੇ ਦਸਤਖਤ ਕੀਤੇ ਗਏ ਹਨ, ਜਿਸ ਮੁਤਾਬਕ ਸਮਾਜ ਦੇ ਅਪਾਹਿਜ ਬੱਚਿਆਂ ਵਾਸਤੇ ਬਿਨਾਂ ਫੀਸ ਦੇ ਕੋਰਸ ਕਰਵਾਏ ਜਾਣਗੇ । ਪਿੰਗਲਵਾੜੇ ਵਲੋਂ ਇਹ ਸੁਵਿਧਾ ਯਤੀਮ ਬੱਚਿਆਂ ਵਾਸਤੇ ਦਿੱਤੀ ਜਾਣ ਦੀ ਬੇਨਤੀ ਕੀਤੀ ਗਈ ਜੋ ਕਿ ਵਾਈਸ ਚਾਂਸਲਰ ਨੇ ਪ੍ਰਵਾਨ ਕਰਕੇ ਬੋਰਡ ਆਫ ਗਵਰਨਰ ਦੇ ਸਾਹਮਣੇ ਮੰਜੂਰੀ ਵਾਸਤੇ ਪੇਸ਼ ਕਰਨ ਦਾ ਯਕੀਨ ਦਿਵਾਇਆ । ਡਾ. ਇੰਦਰਜੀਤ ਕੌਰ ਨੇ ਹੋਰ ਜਾਣਕਾਰੀ ਦਿੰਦਿਆ ਦਸਿਆ ਕਿ ਜਲਦੀ ਹੀ ਪਿੰਗਲਵਾੜੇ ਵਿਖੇ ਫਿਜ਼ਿਓਥਰਾਪੀ ਦਾ ਡਿਪਲੋਮਾ / ਡਿਗਰੀ ਕੋਰਸ ਚਲਾਉਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ ਇਸ ਬਾਰੇ ਬਾਬਾ ਫਰੀਦ ਯੂਨੀਵਰਸਿਟੀ ਆਫ ਮੈਡੀਕਲ ਸਾਇੰਸਿਸ ਨਾਲ ਤਾਲਮੇਲ ਕੀਤਾ ਜਾ ਰਿਹਾ ਹੈ ।
6. ਸ੍ਰ. ਰਾਜਬੀਰ ਸਿੰਘ ਨੇ ਆਪਣੇ ਆਸਟ੍ਰੇਲੀਆ ਫੇਰੀ ਬਾਰੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਮਿਤੀ 21-09-2022 ਤੋਂ ਮਿਤੀ 03-10-2022 ਤੱਕ ਚਾਰਲਸ ਡਾਰਵਿਨ ਯੂਨੀਵਰਸਿਟੀ, ਆਸਟੇ੍ਰਲੀਆ ਵਿਖੇ ਪਿੰਗਲਵਾੜਾ ਵੱਲੋਂ ਭਗਤ ਪੂਰਨ ਸਿੰਘ ਜੀਰੋ ਬਜ਼ਟ ਕੁਦਰਤੀ ਖੇਤੀ ਅਤੇ ਰਿਸਚਰਚ ਸੈਂਟਰ (Organic farming) ਜੋ ਕਿ 2007 ਤੋਂ ਬਿਨਾਂ ਖਾਦਾ , ਬਿਨਾ ਦਵਾਈਆਂ ਤੋਂ ਜੋ ਖੇਤੀ ਕੀਤੀ ਜਾ ਰਹੀ ਹੈ।ਚਾਰਲਸ ਡਾਰਵਿਨ ਦੇ ਖੇਤੀ ਵਿਗਿਆਨੀ ਅਤੇ ਉਥੋਂ ਦੇ ਕਿਸਾਨਾਂ ਨੇ ਸ. ਰਾਜਬੀਰ ਸਿੰਘ ਮੈਂਬਰ ਪਿੰਗਲਵਾੜਾ, ਸ. ਮਨਪ੍ਰੀਤ ਸਿੰਘ ਗਰੇਵਾਲ, ਸ. ਜਸਬੀਰ ਸਿੰਘ ਧੂਰੀ, ਸ. ਪਰਮਜੀਤ ਸਿੰਘ, ਸ. ਹਰਦੀਪ ਸਿੰਘ, ਸ. ਜਸਤੇਜ ਸਿੰਘ ਸਰ੍ਹਾਂ ਇਸ ਸਾਰੀ ਟੀਮ ਵੱਲੋਂ ਚਾਰਲਸ ਡਾਰਵਿਨ ਵਿਖੇ ਵਿਗਿਆਨੀ ਨਾਲ ਯੂਨੀਵਰਸਿਟੀ ਕੈਪਸ ਅਤੇ ਵੱਖ-ਵੱਖ ਫਾਰਮਾਂ ਤੇ ਦੌਰਾ ਕੀਤਾ ਗਿਆ। Organic farming, ਬਾਗਬਾਨੀ, Tree Plantation, ਸਬਜ਼ੀਆਂ, ਗੰਨਾ, ਕਿਨੂੰ, ਪਪੀਤਾ, ਡੇਅਰੀ ਫਾਰਮਿੰਗ ਅਤੇ ਵੱੱਖ-ਵੱੱਖ ਫਸਲਾਂ ਤੇ ਵਿਚਾਰ-ਵਿਟਾਂਦਰਾ ਕੀਤਾ ਗਿਆ। ਪਿਛਲੇ ਸਮੇਂ 2019 ਵਿਚ ਚਾਰਲਸ ਡਾਰਵਿਨ ਯੂਨੀਵਰਸਿਟੀ ਦੇ ਵਿਗਿਆਨੀ ਪਿੰਗਲਵਾੜਾ Organic farming ਅਤੇ ਵੱਖ-ਵੱਖ ਜ਼ਿਲਿ੍ਹਆਂ ਵਿਚ ਟੂਰ ਕਰਕੇ ਗਏ ਸਨ। ਚਾਰਲਸ ਡਾਰਵਿਨ ਯੂਨੀਵਰਸਿਟੀ ਚਾਹੁੰਦੀ ਹੈ ਕਿ Organic farming ਜੋ ਕਿ ਪਿੰਗਲਵਾੜਾ ਫਾਰਮ ਵਿਖੇ ਹੋ ਰਹੀ ਹੈ ਇਸ ਨੂੰ ਆਸਟੇ੍ਰਲੀਆ ਵਿਚ ਵੱਧ ਤੋਂ ਵੱਧ ਪ੍ਰਫਲਤਿ ਕੀਤਾ ਜਾਵੇ ਇਸ ਟੀਮ ਦੀ ਅਗਵਾਈ ਮੈਡਮ ਕਵਲਜੀਤ ਕੌਰ ਜੋ ਕਿ ਡਾਰਵਿਨ ਯੂਨੀਵਰਸਿਟੀ ਵਿਖੇ ਸੀਨੀਅਰ ਰਿਸਚਰਚ ਫੈਲੋ ਵੱਲੋਂ ਬਹੁਤ ਸੁਚੱਜੇ ਢੰਗ ਨਾਲ ਕੀਤੀ ਗਈ। ਸਮੂਹ ਟੀਮ ਨੇ ਖੁਸੀ ਮਹਿਸੂਸ ਕੀਤੀ ਕਿ ਸਾਡੇ ਪੰਜਾਬ ਅਤੇ ਸਾਡੇ ਗੁਆਂਢੀ ਪਾਕਿਸਤਾਨ ਦੇ ਵਿਗਿਆਨੀ ਜਿਹਨਾਂ ਨੇ ਉਥੇ ਹੀ Phd. ਕੀਤੀ ਹੈ ਅਤੇ ਉਥੋਂ ਦੇ ਵਿਗਿਆਨੀ ਨਾਲ ਕੰਮ ਕਰ ਰਹੇ ਹਨ । ਇਸ ਮੌਕੇ ਡਾ. ਜਗਦੀਪਕ ਸਿੰਘ ਮੀਤ ਪ੍ਰਧਾਨ ਪਿੰਗਲਵਾੜਾ ਵਲੋਂ ਸੰਪਾਦਿਤ ਤਿਮਾਹੀ ਮੈਗਜ਼ੀਨ ਪਿੰਗਲਵਾੜਾ ਟਾਈਮਜ਼ ਨੂੰ ਲੋਕ ਅਰਪਣ ਦੀ ਰਸਮ ਵੀ ਕੀਤੀ ਗਈ ।
ਇਸ ਮੌਕੇ ਰਾਜਬੀਰ ਸਿੰਘ ਮੈਂਬਰ ਪਿੰਗਲਵਾੜਾ, ਕਰਨਲ ਦਰਸ਼ਨ ਸਿੰਘ ਬਾਵਾ ਮੁੱਖ ਪ੍ਰਸ਼ਾਸ਼ਕ, ਸ੍ਰ. ਪਰਮਿੰਦਰ ਸਿੰਘ ਭੱਟੀ, ਬੀਬੀ ਸੁਰਿੰਦਰ ਕੌਰ ਭੱਟੀ, ਸ੍ਰ. ਬਖਸ਼ੀਸ਼ ਸਿੰਘ ਰਿਟਾ. ਡੀ.ਐਸ.ਪੀ., ਸ਼੍ਰੀ. ਤਿਲਕ ਰਾਜ ਜਨਰਲ ਮੈਨੇਜਰ, ਸ੍ਰ. ਹਰਪਾਲ ਸਿੰਘ ਸੰਧੂ ਆਦਿ ਹਾਜਰ ਸਨ।