ਅੰਮ੍ਰਿਤਸਰ,11 ਦਸੰਬਰ (ਪਵਿੱਤਰ ਜੋਤ)- ਆਮ ਆਦਮੀ ਪਾਰਟੀ ਹਲਕਾ ਨਾਰਥ ਦੇ ਵਿਧਾਇਕ ਕੁੰਅਰ ਵਿਜੇ ਪ੍ਰਤਾਪ ਸਿੰਘ ਆਪਣੇ ਹਲਕੇ ਦੇ ਵਰਕਰਾਂ ਦਾ ਪੂਰਾ ਇੱਜ਼ਤ-ਮਾਣ ਕਰਦਿਆਂ ਹਮੇਸ਼ਾਂ ਦੁਖ ਸੁਖ ਦੇ ਭਾਈਵਾਲ ਬਣਦੇ ਹਨ। ਇਹ ਸ਼ਬਦ ਆਪ ਦੇ ਆਗੂ ਗਗਨਦੀਪ ਸਿੰਘ ਵੱਲੋਂ ਉਸ ਸਮੇਂ ਸਾਂਝੇ ਕੀਤੇ ਗਏ ਜਦੋਂ ਗਗਨਦੀਪ ਸਿੰਘ ਦੇ ਜਨਮ ਦਿਨ ਤੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਪਰਿਵਾਰ ਦੀਆਂ ਖੁਸ਼ੀਆਂ ਸਾਂਝੀਆਂ ਕਰਨ ਲਈ ਗ੍ਰਹਿ ਨਿਵਾਸ ਵਿਖੇ ਪਹੁੰਚੇ। ਵਿਧਾਇਕ ਵੱਲੋਂ ਗਗਨਦੀਪ ਨੂੰ ਫੁੱਲਾਂ ਦਾ ਗੁਲਦਸਤਾ ਭੇਟ ਕਰਦਿਆਂ ਕੇਕ ਕੱਟ ਕੇ ਇੱਕ-ਦੂਸਰੇ ਦਾ ਮੂੰਹ ਮਿੱਠਾ ਕਰਵਾਇਆ ਅਤੇ ਸ਼ੁੱਭ ਕਾਮਨਾਵਾਂ ਭੇਟ ਕੀਤੀਆਂ। ਗਗਨਦੀਪ ਨੇ ਕਿਹਾ ਕਿ ਜਦੋਂ ਕਿਸੇ ਵੀ ਰਾਜਨੀਤਕ ਪਾਰਟੀ ਦੇ ਵਿੱਚ ਵੱਡੇ ਨੇਤਾ ਆਪਣੇ ਵਰਕਰਾਂ ਅਤੇ ਵੋਟਰਾਂ ਦਾ ਮਾਣ-ਸਨਮਾਨ ਕਰਦੇ ਹਨ ਤਾਂ ਉਨ੍ਹਾਂ ਦਾ ਕਾਫ਼ਲਾ ਅਤੇ ਦਾਇਰਾ ਹਮੇਸ਼ਾ ਵਿਸ਼ਾਲ ਹੁੰਦਾ ਹੈ। ਗਗਨਦੀਪ ਸਿੰਘ ਅਤੇ ਉਸਦੇ ਪਰਿਵਾਰਕ ਮੈਂਬਰਾਂ ਵੱਲੋਂ ਐਮ.ਐਲ.ਏ ਧੰਨਵਾਦ ਕੀਤਾ ਗਿਆ।