ਡਿਪਟੀ ਕਮਿਸ਼ਨਰ ਨੇ ਵਾਲ ਪੇਟਿੰਗ ਦੇ ਜੇਤੂਆਂ ਨੂੰ ਵੰਡੇ ਇਨਾਮ

0
10

ਸ਼ਹਿਰ ਦੀ ਸ਼ਾਨ ਨੂੰ ਚਾਰ ਚੰਨ ਲਗਾਉਣ ਲਈ ਕਲਾਕਾਰਾਂ ਦਾ ਕੀਤਾ ਧੰਨਵਾਦ
ਅੰਮ੍ਰਿਤਸਰ, 4 ਮਾਰਚ (ਪਵਿੱਤਰ ਜੋਤ )-ਜਿਲ੍ਹਾ ਪ੍ਰਸ਼ਾਸਨ ਨੇ ਡਿਪਟੀ ਕਮਿਸ਼ਰਨ ਸ੍ਰੀ ਹਰਪ੍ਰੀਤ ਸਿੰਘ ਸੂਦਨ ਦੀ ਅਗਵਾਈ ਹੇਠ ਜੀ-20 ਸੰਮੇਲਨ ਨੂੰ ਧਿਆਨ ਵਿਚ ਰੱਖਦੇ ਹੋਏ ਸ਼ਹਿਰ ਦੀਆਂ ਸਰਕਾਰੀ ਇਮਾਰਤਾਂ ਦੀਆਂ ਕੰਧਾਂ ਨੂੰ ਕਲਾਕਾਰਾਂ ਦੀ ਸਹਾਇਤਾ ਨਾਲ ਸ਼ਾਨਦਾਰ ਦਿੱਖ ਦੇਣ ਲਈ ਜੋ ਵਾਲ ਪੇਂਟਿੰਗ ਮੁਕਾਬਲਾ ਕਰਵਾਇਆ ਗਿਆ ਸੀ, ਦੇ ਜੇਤੂਆਂ ਨੂੰ ਅੱਜ ਡਿਪਟੀ ਕਮਿਸ਼ਨਰ ਸ੍ਰੀ ਹਰਪ੍ਰੀਤ ਸਿੰਘ ਸੂਦਨ ਵੱਲੋਂ ਇਨਾਮ ਤਕਸੀਮ ਕੀਤੇ ਗਏ। ਇਸ ਮੌਕੇ ਉਨਾਂ ਕਲਾਕਾਰਾਂ ਦੀ ਹੌਸ਼ਲਾ ਅਫਜ਼ਾਈ ਕਰਦੇ ਕਿਹਾ ਕਿ ਤੁਹਾਡੇ ਵੱਲੋਂ ਜੋ ਭਰਵਾਂ ਹੁੰਗਾਰਾ ਸਾਨੂੰ ਮਿਲਿਆ ਹੈ ਅਤੇ ਜਿੰਨੀ ਸ਼ਿਦਤ ਨਾਲ ਤੁਸੀਂ ਕੰਮ ਕੀਤਾ ਹੈ, ਉਹ ਅਨੂਠੀ ਮਿਸਾਲ ਹੈ। ਉਨਾਂ ਕਿਹਾ ਕਿ ਦਿੱਤੇ ਹੋਏ ਸਮੇਂ ਵਿਚ ਵੱਖ-ਵੱਖ ਥੀਮਾਂ ਨੂੰ ਧਿਆਨ ਵਿਚ ਰੱਖਦੇ ਹੋਏ ਤੁਸੀਂ ਕੇਵਲ ਮੁਕਾਬਲੇ ਵਿਚ ਭਾਗ ਹੀ ਨਹੀਂ ਲਿਆ, ਬਲਕਿ ਅੰਮ੍ਰਿਤਸਰ ਦੀਆਂ ਕੰਧਾਂ ਉਤੇ ਵੀ ਬਾਖੂਬੀ ਚਿਤਰਕਾਰੀ ਕਰ ਦਿੱਤੀ ਹੈ, ਜੋ ਕਿ ਸ਼ਹਿਰ ਦੀ ਸੁੰਦਰਤਾ ਨੂੰ ਚਾਰ ਚੰਨ ਲਗਾ ਰਹੀ ਹੈ। ਉਨਾਂ ਕਿਹਾ ਕਿ ਭਵਿੱਖ ਵਿਚ ਵੀ ਅਸੀਂ ਤੁਹਾਡੇ ਕੋਲੋਂ ਇਸੇ ਤਰਾਂ ਦਾ ਸਹਿਯੋਗ ਲੈਂਦੇ ਰਹਾਂਗੇ। ਅੱਜ ਆਏ ਨਤੀਜਿਆਂ ਵਿਚ ਪੇਸ਼ੇਵਰ ਕਲਾਕਾਰ ਦੀ ਟੀਮ ਵਿਚ ਡਾ ਲਲਿਤ ਗੋਪਾਲ ਪਰਾਸ਼ਰ, ਕੁਮਾਰ ਵੈਭਵ, ਮਲਕੀਤ ਸਿੰਘ, ਮੋਹਿਤ ਕਸ਼ਯਪ ਅਤੇ ਸਚਿਨ ਓਹਲਨ ਵੱਲੋਂ ਸਿੱਖਿਆ ਦੇ ਥੀਮ ਉਤੇ ਕੀਤੀ ਪੇਂਟਿੰਗ ਨੇ ਪਹਿਲਾ ਸਥਾਨ ਪ੍ਰਾਪਤ ਕਰਕੇ ਇਕ ਲੱਖ ਰੁਪਏ ਦੀ ਰਾਸ਼ੀ ਜਿੱਤੀ। ਇਸੇ ਸ੍ਰੇਣੀ ਦਾ ਦੂਸਰਾ ਸਥਾਨ, ਜਿਸ ਵਿਚ ਤਿੰਨ ਟੀਮਾਂ ਨੂੰ 50-50 ਹਜ਼ਾਰ ਰੁਪਏ ਦਿੱਤੇ ਗਏ, ਵਿਚ ਅੰਮ੍ਰਿਤਪਾਲ ਸਿੰਘ, ਹਰਪਾਲ ਸਿੰਘ, ਨੀਤੀ ਤਲਵਾਰ, ਨਿਸ਼ੂ ਮਹਿਰਾ ਤੇ ਵਿਧੂ ਮਹਾਜਨ ਵੱਲੋਂ ਪੰਜਾਬ ਦੀ ਵਿਰਾਸਤ ਤੇ ਵਿਰਸੇ ਉਤੇ ਬਣਾਈ ਕਲਾਕ੍ਰਿਤ, ਹਰਪ੍ਰੀਤ ਸਿੰਘ ਤੇ ਵਿਸ਼ਾਲ ਸਿੰਘ ਵੱਲੋਂ ਸਮਾਜਿਕ ਮੁੱਦਿਆਂ ਤੇ ਕਲਵਜੀਤ ਕੌਰ ਵੱਲੋਂ ਵੀ ਇਸੇ ਵਿਸ਼ੇ ਤੇ ਬਣਾਈ ਪੇਂਟਿੰਗ ਨੇ ਜਿੱਤੇ।
ਪੇਸ਼ੇਵਰ ਸ਼੍ਰੇਣੀ ਵਿਚ ਤੀਸਰਾ ਸਥਾਨ ਉਤੇ ਪੰਜ ਟੀਮਾਂ ਨੇ ਜਿੱਤ ਪ੍ਰਾਪਤ ਕੀਤੀ, ਜਿੰਨਾ ਵਿਚ ਪੰਜਾਬ ਦੀ ਵਿਰਸਾਤ ਉਤੇ ਕੰਮ ਕਰਕੇ ਅਮਨਦੀਪ ਕੌਰ, ਪੰਕਜ ਸਿੰਘ, ਰਾਮ ਕੁਮਾਰ, ਵਿਮਿਕਾ ਖੰਨਾ ਤੇ ਵਿਨੈ ਵੈਦ ਨੇ ਇਕ ਟੀਮ ਵਜੋਂ, ਅਜੇ ਗੁਪਤਾ, ਗੁਰਬਚਨ ਸਿੰਘ ਤੇ ਸੁਨੀਤਾ ਗਾਂਧੀ ਵੱਲੋਂ ਵੀ ਇਸੇ ਵਿਸ਼ੇ ਤੇ ਅਤੇ ਗੁਰਪ੍ਰੀਤ ਕੌਰ ਤੇ ਜਸਪਿੰਦਰ ਕੌਰ ਵੱਲੋਂ ਐਬਸਟੈਰਕਟ ਆਰਟ ਵਿਚ, ਅਤੁਲ ਮੱਟੂ, ਜੌਰਜ ਐਮੁੁਅਲ, ਪਵਨ ਕੁਮਾਰ ਤੇ ਵਿਪਨ ਕੁਮਾਰ ਵੱਲੋਂ ਪੰਜਾਬੀ ਵਿਰਾਸਤ ਤੇ ਕੀਤੀ ਪੇਂਟਿੰਗ ਅਤੇ ਅਰਮਾਨ ਸਿੰਘ, ਗੁਰਮੀਤ ਸਿੰਘ ਬਾਜਵਾ ਤੇ ਕਿਰਨਪਾਲ ਸਿੰਘ ਵੱਲੋਂ ਪੰਜਾਬੀ ਭਾਸ਼ਾ ਤੇ ਬਣਾਈ ਕਲਾ ਕ੍ਰਿਤ ਸ਼ਾਮਿਲ ਹਨ।
ਇਸੇ ਤਰਾਂ ਵਿਦਿਆਰਥੀ ਵਰਗ ਵਿਚ ਨਿਧੀ, ਰਿਸ਼ੀਕਾ ਮਹਾਜਨ, ਰਿਤਿਕਾ ਅਗਰਵਾਲ ਤੇ ਉਪਾਸਨਾ ਸਿੰਘ ਨੇ ਐਬਸਟੈਰਕਟ ਆਰਟ ਉਤੇ, ਹਰਸਿਮਰਤ ਕੌਰ, ਜਾਨਵੀ ਭਾਟੀਆ, ਕੁਰਨਾ ਮਨੋਚਾ, ਕੋਮਲ ਤੇ ਕ੍ਰਿਸੀ ਕਟਾਰੀਆ ਨੇ ਪੰਜਾਬ ਵਿਰਾਸਤ ਉਤੇ ਅਤੇ ਅੰਕੁਰ, ਮਨਪ੍ਰੀਤ ਸਿੰਘ, ਪਰਮਵੀਰ ਸਿੰਘ, ਪੂਜਾ, ਪ੍ਰੀਤੀ, ਸੁਖਪਾਲ ਕੌਰ ਨੇ ਬੇਟੀ ਬਚਾਓ-ਬੇਟੀ ਪੜਾਓ ਵਿਸ਼ੇ ਤੇ ਪੇਂਟਿੰਗ ਬਣਾ ਕੇ ਪਹਿਲਾ ਇਨਾਮ ਜਿੱਤਿਆ। ਇੰਨਾ ਤਿੰਨ ਟੀਮਾਂ ਨੂੰ 10-10 ਹਜ਼ਾਰ ਰੁਪਏ ਇਨਾਮ ਦਿੱਤਾ ਗਿਆ। ਇਸ਼ਾ, ਮਨਸੀਰਤ ਤੇ ਪੂਜਾ ਨੇ ਐਬਸਟੈਕਟ ਆਰਟ ਉਤੇ, ਇਸ਼ਿਕਾ ਸਿੰਘ, ਕੋਮਲਜੋਤ ਸਿੰਘ, ਰਿਤਵਿਕ ਅਤਰੀ ਤੇ ਸੰਚਿਨ ਨੇ ਪੰਜਾਬੀ ਵਿਰਾਸਤ ਉਤੇ ਅਤੇ ਅਰਸ਼ਪ੍ਰੀਤ ਸਿੰਘ ਤੇ ਰਿਤਿਕਾ ਕੁਰੇਲ ਨੇ ਐਬਸਟਰੈਕਟ ਆਰਟ ਉਤੇ ਵਾਲ ਪੇਂਟਿੰਗ ਕਰਕੇ ਦੂਸਰਾ ਇਨਾਮ ਜਿੱਤਿਆ। ਇੰਨਾ ਤਿੰਨ ਟੀਮਾਂ ਨੂੰ 7-7 ਹਜ਼ਾਰ ਰਪੁਏ ਦੇ ਚੈਕ ਦਿੱਤੇ ਗਏ। ਨਵਜੋਤ ਕੌਰ, ਸਰਿਤਾ ਸਿੰਘ, ਸ਼ਿਵਾਨੀ ਰਾਣਾ ਤੇ ਸਿਮਰਿਧੀ ਨੇ ਸਸਟੇਨੇਬਲ ਐਨਰਜੀ, ਅਜੀਥ ਵੀ. ਆਰ, ਜੇਸਵਿਨ, ਕਵਿਤਾ ਤੇ ਮੋਹਿਤ ਕੁਮਾਰ ਨੇ ਪੰਜਾਬੀ ਵਿਰਸੇ ਅਤੇ ਅਭਿਮਨੂੰ ਸ਼ਰਮਾ, ਅਨੁਰਾਗ ਮਲਿਕ, ਗੁਰਸਿਮਰਨ ਸਿੰਘ, ਕ੍ਰਿਤੀ ਸ਼ਰਮਾ, ਰਿਸ਼ੂ ਸੋਨੀ, ਸਾਨੀਆ ਤੇ ਵਿਸ਼ਵ ਸ਼ਰਮਾ ਨੇ ਸਮਾਜਿਕ ਮੁੱਦਿਆਂ ਤੇ ਕਲਾਕ੍ਰਿਤਾਂ ਬਣਾ ਕੇ 5-5 ਹਜ਼ਾਰ ਰੁਪਏ ਦੀ ਜਿੱਤ ਪ੍ਰਾਪਤ ਕੀਤੀ।
ਇਸ ਮੌਕੇ ਕਮਿਸ਼ਨਰ ਸ੍ਰੀ ਸੰਦੀਪ ਰਿਸ਼ੀ, ਸਹਾਇਕ ਕਮਿਸ਼ਨਰ ਸ ਸਿਮਰਦੀਪ ਸਿੰਘ, ਸਮਾਜਿਕ ਸੁਰੱਖਿਆ ਅਧਿਕਾਰੀ ਸ੍ਰੀ ਅਸ਼ੀਸ ਇੰਦਰ ਸਿੰਘ ਅਤੇ ਫਿੱਕੀ ਫਲੋਅ ਦੇ ਅਹੁਦੇਦਾਰ ਵੀ ਹਾਜ਼ਰ ਸਨ।

NO COMMENTS

LEAVE A REPLY