ਏਕਨੂਰ ਸੇਵਾ ਟਰੱਸਟ ਵੱਲੋਂ 14 ਦਸੰਬਰ ਨੂੰ ਲਗਾਇਆ ਜਾਵੇਗਾ ਖੂਨਦਾਨ ਕੈਂਪ

0
39

ਖੂਨ ਦਾਨ ਮਹਾਂਦਾਨ ਹਰ ਕੋਈ ਵੱਧ ਚੜ੍ਹ ਕੇ ਦੇਵੇ ਸਹਿਯੋਗ- ਪ੍ਰਿੰ.ਨੌਨਿਹਾਲ ਸਿੰਘ
________

ਅੰਮ੍ਰਿਤਸਰ,11 ਦਸੰਬਰ (ਪਵਿੱਤਰ ਜੋਤ) : – ਰਾਸ਼ਟਰੀ ਨੌਜਵਾਨ ਸੋਸ਼ਲ ਐਂਡ ਸਪੋਟਸ ਸੁਸਾਇਟੀ ਦੇ ਧਾਰਮਿਕ ਯੂਨਿਟ ਏਕਨੂਰ ਸੇਵਾ ਟਰੱਸਟ ਵੱਲੋਂ ਗੌਰਮਿੰਟ ਇੰਸਟੀਚਿਊਟ ਆਫ ਗਾਰਮੈਟ ਟੈਕਨਾਲੋਜੀ ਮਜੀਠਾ ਰੋਡ ਬਾਈਪਾਸ ਵਿਖੇ 14ਵਾਂ ਖੂਨਦਾਨ ਕੈਂਪ 14 ਦਸੰਬਰ ਦਿਨ,ਬੁੱਧਵਾਰ ਸਵੇਰੇ 9-30 ਵਜੇ ਲਗਾਇਆ ਜਾਵੇਗਾ। ਜਿਸ ਦੀਆਂ ਤਿਆਰੀਆਂ ਨੂੰ ਲੈ ਕੇ ਪ੍ਰਿੰਸੀਪਲ ਨੌਨਿਹਾਲ ਸਿੰਘ ਦੀ ਅਗਵਾਈ ਹੇਠ ਕੀਤੀ ਗਈ। ਬੈਠਕ ਦੌਰਾਨ ਪ੍ਰਿੰਸੀਪਲ ਨੌਨਿਹਾਲ ਸਿੰਘ,ਪ੍ਰੋਫੈਸਰ ਐਨ.ਪੀ ਸਿੰਘ,ਸੰਸਥਾ ਪ੍ਰਮੁੱਖ ਅਰਵਿੰਦਰ ਵੜੈਚ ਨੇ ਟੀਮ ਸਾਥੀਆਂ ਨਾਲ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਖਾਣ ਪੀਣ ਅਤੇ ਹੋਰ ਵਸਤੂਆਂ ਦੇ ਲੰਗਰ ਸੰਗਤਾਂ ਵੱਲੋਂ ਵਧ-ਚੜ੍ਹ ਕੇ ਲਗਾਏ ਜਾਂਦੇ ਹਨ। ਪਰ ਖੂਨ ਕਿਸੇ ਕੈਮਿਕਲ ਜਾਂ ਹੋਰ ਚੀਜ਼ ਦੇ ਨਾਲ ਤਿਆਰ ਨਹੀਂ ਹੋ ਸਕਦਾ ਹੈ ਇਸ ਦੇ ਲਈ ਖ਼ੂਨਦਾਨ ਕੈਂਪਾਂ ਵਿੱਚ ਵੱਧ-ਚੜ੍ਹ ਕੇ ਖੂਨ ਦਾਨ ਕਰਨ ਦੀ ਜ਼ਰੂਰਤ ਹੈ। ਜ਼ਰੂਰਤਮੰਦ ਲੋਕਾਂ ਦੀ ਖੂਨ ਦੀ ਜਰੂਰਤ ਨੂੰ ਪੂਰਾ ਕਰਨ ਲਈ ਸੰਸਥਾ ਵੱਲੋਂ ਵੱਧ ਚੜ੍ਹ ਕੇ ਆਏ ਮਹੀਨੇ ਖੂਨ ਦਾਨ ਕੈਂਪ ਲਗਾਏ ਜਾਂਦੇ ਹਨ। ਉਨ੍ਹਾਂ ਨੇ ਗੁਰੂ ਨਗਰੀ ਦੇ ਨੌਜਵਾਨ ਲੜਕੇ-ਲੜਕੀਆਂ ਅਤੇ ਹੋਰ ਸਾਥੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਮਾਈ ਭਾਗੋ ਕਾਲਜ ਵਿਖੇ ਆਯੋਜਿਤ ਖੂਨਦਾਨ ਕੈਂਪ ਦੌਰਾਨ ਵੱਧ-ਚੜ੍ਹ ਕੇ ਆਪਣਾ ਯੋਗਦਾਨ ਅਦਾ ਕਰਨ। ਖੂਨ ਦਾਨ ਕਰਨ ਵਾਲੇ ਖੂਨਦਾਨੀਆਂ ਨੂੰ ਰਿਫਰੈਸ਼ਮੈਂਟ, ਸਰਟੀਫਿਕੇਟ ਅਤੇ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਵੀ ਕੀਤਾ ਜਾਵੇਗਾ। ਉਹਨਾਂ ਵੱਲੋਂ ਦਿੱਤਾ ਗਿਆ ਖੂਨ ਕਿਸੇ ਦੀਆਂ ਜ਼ਿੰਦਗੀਆਂ ਤੇ ਟੁੱਟਦੇ ਸਾਹਾਂ ਲਈ ਸਹਾਰਾ ਬਣ ਸਕਦਾ ਹੈ। ਕੈਂਪ ਦੇ ਦੋਰਾਨ ਅਦਲੱਖਾ ਬੱਲਡ ਬੈਂਕ ਦੀ ਟੀਮ ਵੀ ਆਪਣਾ ਸਹਿਯੋਗ ਅਦਾ ਕਰੇਗੀ। ਬੈਠਕ ਦੇ ਦੌਰਾਨ ਬਲਜੀਤ ਸਿੰਘ ਬੁੱਟਰ, ਰਜੇਸ਼ ਸਿੰਘ ਜੌੜਾ,ਲਵਲੀਨ ਵੜੈਚ, ਰਮੇਸ਼ ਚੋਪੜਾ,ਡਾ.ਨਰਿੰਦਰ ਚਾਵਲਾ,ਦਲਜੀਤ ਸ਼ਰਮਾ,ਰਜਿੰਦਰ ਸ਼ਰਮਾ,ਜਤਿੰਦਰ ਅਰੋੜਾ,ਸ਼ੈਲੀ ਸਿੰਘ,ਅਮਨ ਭਨੋਟ,ਅਸ਼ਵਨੀ ਕੁਮਾਰ,ਸਾਹਿਲ ਦੱਤਾ,ਕੇ.ਐਸ ਕੰਮਾ,ਪਵਨ ਸ਼ਰਮਾ,ਧੀਰਜ ਮਲਹੋਤਰਾ,ਰਾਮ ਸਿੰਘ ਪੰਆਰ,ਰਾਹੁਲ ਸ਼ਰਮਾ,ਰਿੰਕੂ ਸ਼ਰਮਾਂ,ਜਤਿਨ ਕੁਮਾਰ ਨੰਨੂ,ਵਿਨੈ ਕੁਮਾਰ, ਵਿਕਾਸ ਭਾਸਕਰ,ਹਰਮਿੰਦਰ ਸਿੰਘ ਉਪੱਲ,ਸੰਦੀਪ ਸ਼ਰਮਾ ਵੀ ਮੌਜੂਦ ਸਨ।

NO COMMENTS

LEAVE A REPLY