ਅੰਮ੍ਰਿਤਸਰ,15 ਜੁਲਾਈ (ਅਰਵਿੰਦਰ ਵੜੈਚ)- ਬਰਸਾਤ ਦੇ ਮੋਸਮ ਦੋਰਾਂਨ ਸ਼ਹਿਰਵਾਸੀਆਂ ਨੂੰ ਵੱਖ ਵੱਖ ਬਿਮਾਰੀਆਂ ਤੋਂ ਬਚਾਉਣ ਲਈ 1 ਤੋਂ ਲੈ ਕੇ 85 ਵਾਰਡਾਂ ਵਿੱਚ ਫੋਗਿੰਗ ਕੀਤੀ ਜਾਵੇਗੀ ਅਤੇ ਸ਼ਹਿਰ ਦੇ ਵੱਖ ਵੱਖ ਇਲਾਕਿਆਂ ਵਿੱਚ ਖੜੇ ਪਾਣੀ ਤੋਂ ਮੱਛਰਾਂ ਦਾ ਲਾਰਵਾ ਖਤਮ ਕਰਨ ਦੇ ਉੱਦੇਸ਼ ਨਾਲ ਕਾਲੇ ਤੇਲ ਦਾ ਛਿੜਕਾਅ ਵੀ ਕੀਤਾ ਜਾਵੇਗਾ।
ਇਸ ਸੰਬਧੀ ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਵਲੋਂ ਫੋਗਿੰਗ ਦੀਆਂ ਛੋਟੀਆਂ ਵੱਡੀਆਂ 26 ਮਸੀਨਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਸ ਮੌਕੇ ਤੇ ਸੰਦੀਪ ਰਿਸ਼ੀ ਨੇ ਕਿਹਾ ਕਿ ਬਰਸਾਤੀ ਮੋਸਮ ਨਾਲ ਆਉਣ ਵਾਲੀਆਂ ਮੁਸ਼ਕਲਾਂ ਦੇ ਨਿਪਟਾਰੇ ਨੂੰ ਲੈ ਕੇ ਕਾਰਪੋਰੇਸ਼ਨ ਵਿਭਾਗ ਪੂਰੀ ਤਰ੍ਹਾਂ ਸੁਚੇਤ ਹਨ। ਸ਼ਹਿਰ ਦੀਆਂ ਸਾਰੀਆਂ ਵਾਰਡਾਂ ਵਿੱਚ ਸਿਲਸਿਲੇਵਾਰ 6 ਵੱਡੀਆਂ ਫੋਗ ਮਸ਼ੀਨਾਂ ਅਤੇ 17 ਹੈਂਡ ਫੋਗ ਮਸ਼ੀਨਾਂ ਨਾਲ ਫੋਗਿੰਗ ਕਰਵਾਈ ਜਾ ਰਹੀ ਹੈ। ਆਨ ਲਾਇਨ ਸ਼ਿਕਾਇਤਾਂ ਅਤੇ ਐਮਰਜੈਂਸੀ ਲਈ 3 ਹੈਂਡ ਫੋਗਿੰਗ ਮਸੀਨਾਂ ਨੂੰ ਤਿਆਰ ਰੱਖਿਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਪਹਿਲ ਦੇ ਆਧਾਰ ਤੇ ਜਹਾਹਗੜ,ਪਿੰਗਲਵਾੜਾ,ਅੰਧ ਵਿਦਿਆਲਯ,ਯਤੀਮਖਾਨੇ,ਵਿਰਧ ਆਸ਼ਰਮ,ਪੰਜਾਬ ਰੋਡਵੇਜ਼ ਵਰਕਸ਼ਾਪ,ਫੋਕਲ ਪੁਆਇੰਟ, ਸਰਕਾਰੀ ਦਫ਼ਤਰਾਂ ਵਿੱਚ ਫੋਗਿੰਗ ਕਰਵਾਈ ਜਾਵੇਗੀ। ਉਨ੍ਹਾਂ ਨੇ ਸ਼ਹਿਰਵਾਸੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਨਿਗਮ ਵਿਭਾਗਾਂ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਪੂਰਾ ਸਹਿਯੋਗ ਦਿੱਤਾ ਜਾਵੇ। ਘਰਾਂ ਦਫਤਰਾਂ ਦੇ ਵਿੱਚ ਪੁਰਾਣੇ ਟਾਇਰਾਂ,ਗਮਲਿਆਂ ਅਤੇ ਕੁਲਰਾਂ ਵਿੱਚ ਪਾਣੀ ਖੜ੍ਹਾ ਨਾ ਰਹਿਣ ਦਿੱਤਾ ਜਾਵੇ। ਤਾਂ ਕਿ ਡੇਂਗੂ ਦੀ ਬਿਮਾਰੀ ਫੈਲਾਉਣ ਵਾਲੇ ਲਾਰਵੇ ਤੋਂ ਰੋਕਥਾਮ ਕੀਤੀ ਜਾ ਸਕੇ। ਕਰਮਚਾਰੀਆਂ ਵਲੋਂ ਰਵਾਨਾ ਕੀਤੇ ਗਏ ਚਾਰ ਅਤੇ ਦੋ ਪਹੀਆ ਵਾਹਨਾਂ ਨਾਲ ਸਹਿਰ ਵਿੱਚ ਫੋਗਿੰਗ ਕੀਤੀ ਗਈ। ਇਸ ਮੌਕੇ ਤੇ ਆਟੋ ਵਰਕਸ਼ਾਪ ਇੰਚਾਰਜ ਡਾ.ਰਮਾ,ਸੈਂਟਰੀ ਇੰਸਪੈਕਟਰ ਮਲਕੀਤ ਸਿੰਘ,ਸੈਂਟਰੀ ਇੰਸਪੈਕਟਰ ਹਰਿੰਦਰਪਾਲ ਸਿੰਘ,ਸੈਂਟਰੀ ਇੰਸਪੈਕਟਰ ਸਾਮ ਸਿੰਘ,ਜੇ.ਈ ਰਮਨ ਕੁਮਾਰ,ਵਰਕਸ਼ਾਪ ਸੁਪਰਵਾਈਜ਼ਰ ਦੀਪਕ ਸਭਰਵਾਲ ਸਮੇਤ ਹੋਰ ਕਈ ਕਰਮਚਾਰੀ ਮੋਜੂਦ ਸਨ।