ਮੋਗਾ ਵਿੱਚ ਕੰਵਰੀਆਂ ’ਤੇ ਪੁਲੀਸ ਵਲੋਂ ਲਾਠੀਚਾਰਜ ਦੀ ਜੀਵਨ ਗੁਪਤਾ ਨੇ ਕੀਤੀ ਸਖ਼ਤ ਨਿਖੇਧੀ।

0
16

ਚੰਡੀਗੜ੍ਹ, 15 ਜੁਲਾਈ (ਅਰਵਿੰਦਰ ਵੜੈਚ) : ਮੋਗਾ ਵਿਖੇ ਸ਼ੁੱਕਰਵਾਰ ਦੇਰ ਰਾਤ ਪੰਜਾਬ ਪੁਲਿਸ ਵੱਲੋਂ ਕਾਂਵੜੀਆਂ ‘ਤੇ ਕੀਤੇ ਗਏ ਲਾਠੀਚਾਰਜ ਦੀ ਘਟਨਾ ਦੀ ਸਖ਼ਤ ਨਿਖੇਧੀ ਕਰਦਿਆਂ ਭਾਜਪਾ ਪੰਜਾਬ ਦੇ ਸੂਬਾ ਜਨਰਲ ਸਕੱਤਰ ਜੀਵਨ ਗੁਪਤਾ ਨੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਭਗਵੰਤ ਮਾਨ ਸਰਕਾਰ ਹੁਣ ਧਾਰਮਿਕ ਕੰਮਾਂ ਵਿੱਚ ਦਖ਼ਲਅੰਦਾਜ਼ੀ ਕਰਨ ਅਤੇ ਉਨ੍ਹਾਂ ਵਿੱਚ ਅੜਿੱਕੇ ਖੜ੍ਹੀ ਕਰਕੇ ਇਸ ਨੂੰ ਆਪਣੀਆਂ ਸਿਆਸੀ ਖਾਹਿਸ਼ਾਂ ਦੀ ਪੂਰਤੀ ਲਈ ਵਰਤਣ ’ਤੇ ਤੁਲੀ ਹੋਈ ਹੈ। ਪੰਜਾਬ ਸਰਕਾਰ ਅਤੇ ਪੁਲਿਸ ਦੀ ਇਸ ਕਾਰਵਾਈ ਖਿਲਾਫ ਹਿੰਦੂ ਸੰਗਠਨਾਂ ਵਿੱਚ ਗੁੱਸਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੂੰ ਆਪਣੀ ਇਸ ਹਰਕਤ ਲਈ ਮੁਆਫੀ ਮੰਗਣੀ ਚਾਹੀਦੀ ਹੈ।

 ਜੀਵਨ ਗੁਪਤਾ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਕਾਂਵੜੀਆਂ ‘ਤੇ ਵੀ ਜੁਲਮ ਢਾਉਣ ਤੋਂ ਗੁਰੇਜ਼ ਨਹੀਂ ਕਰ ਰਹੀI ਭਗਵੰਤ ਮਾਨ ਸਰਕਾਰ ਦਾ ਅਰਾਜਕਤਾਵਾਦੀਆਂ, ਸਮਾਜ ਵਿਰੋਧੀ ਅਨਸਰਾਂ, ਲੁਟੇਰਿਆਂ ਅਤੇ ਬਦਮਾਸ਼ਾਂ ‘ਤੇ ਜ਼ੋਰ ਨਹੀਂ ਚਲਦਾ। ਗੁਪਤਾ ਨੇ ਸਰਕਾਰ ਨੂੰ ਚਿਤਵਨੀ ਦਿੰਦਿਆਂ ਕਿਹਾ ਕਿ ਮਾਨ ਸਰਕਾਰ ਨੂੰ ਇਹ ਯਾਦ ਰਖਣਾ ਚਾਹਿਦਾ ਹੈ ਕਿ ‘ਆਪ’ ਸਰਕਾਰ ਵੱਲੋਂ ਕਿਸੇ ਵੀ ਧਰਮ ਦੇ ਲੋਕਾਂ ਨਾਲ ਕੀਤਾ ਜਾ ਰਿਹਾ ਧੱਕਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

 ਜੀਵਨ ਗੁਪਤਾ ਨੇ ਕਿਹਾ ਕਿ ਪ੍ਰਾਪਤ ਜਾਣਕਾਰੀ ਅਨੁਸਾਰ ਜਿਨ੍ਹਾਂ ਕੰਵਾਰੀਆਂ ‘ਤੇ ਪੰਜਾਬ ਪੁਲਿਸ ਵੱਲੋਂ ਲਾਠੀਚਾਰਜ ਕੀਤਾ ਗਿਆ ਸੀ। ਉਹ ਕੰਵਰੀਏ ਹਰਿਦੁਆਰ ਤੋਂ ਆ ਰਹੇ ਸਨ। ਕੁਝ ਕਾਂਵੜੀਏ ਪੈਦਲ ਅਤੇ ਕੁਝ ਡੀਜੇ ਵਾਲੀ ਗੱਡੀ ‘ਤੇ ਬੈਠੇ ਸਨ, ਜਿਸ ਵਿਚ ਸੰਗੀਤ ਚੱਲ ਰਿਹਾ ਸੀ। ਇਸੇ ਦੌਰਾਨ ਇੱਕ ਤੇਜ਼ ਰਫ਼ਤਾਰ ਵਾਹਨ ਨੇ ਕਾਂਵੜੀਆਂ ਦੀ ਗੱਡੀ ਨੂੰ ਟੱਕਰ ਮਾਰ ਦਿੱਤੀ। ਜਿਸ ਕਾਰਨ ਕੁਝ ਕਾਂਵੜੀਏ ਜ਼ਖਮੀ ਹੋ ਗਏ। ਇਹ ਦੇਖ ਕੇ ਹੋਰ ਕਾਂਵੜੀਏ ਭੜਕ ਗਏ ਅਤੇ ਗੱਡੀ ਦੇ ਡਰਾਈਵਰ ਨੂੰ ਫੜ ਲਿਆ ਅਤੇ ਕਾਂਵੜੀਆਂ ਅਤੇ ਡਰਾਈਵਰ ਵਿਚਕਾਰ ਝਗੜਾ ਸ਼ੁਰੂ ਹੋ ਗਿਆ। ਕੁਝ ਹੀ ਦੇਰ ‘ਚ ਝਗੜਾ ਵਧ ਗਿਆ ਅਤੇ ਇਸੇ ਦੌਰਾਨ ਕਾਂਵੜੀਆਂ ਨੇ ਗੁੱਸੇ ‘ਚ ਗੱਡੀ ਚਾਲਕ ਦੀ ਕੁੱਟਮਾਰ ਕਰ ਦਿੱਤੀ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਮੌਕੇ ‘ਤੇ ਪੁੱਜੀ ਅਤੇ ਕਾਂਵੜੀਆਂ ਨਾਲ ਗੱਲਬਾਤ ਕਰਕੇ ਡਰਾਈਵਰ ਨੂੰ ਆਪਣੇ ਨਾਲ ਲੈਜਾਣ ਲੱਗੀ। ਪਰ ਗੁੱਸੇ ਵਿੱਚ ਆਏ ਕਾਂਵੜੀਆਂ ਨੇ ਡਰਾਈਵਰ ਨੂੰ ਪੁਲੀਸ ਨਾਲ ਨਹੀਂ ਜਾਣ ਦਿੱਤਾ। ਜਿਸ ਤੋਂ ਬਾਅਦ ਪੁਲਿਸ ਅਤੇ ਕਾਂਵੜੀਆਂ ਵਿਚਾਲੇ ਝੜਪ ਹੋ ਗਈ ਅਤੇ ਇਸ ਦੌਰਾਨ ਪੁਲਿਸ ਨੇ ਕੰਵਰੀਆਂ ‘ਤੇ ਲਾਠੀਚਾਰਜ ਕਰ ਦਿੱਤਾ, ਜਿਸ ‘ਚ ਕਈ ਕਾਂਵੜੀਏ ਜ਼ਖਮੀ ਹੋ ਗਏ। ਦੱਸਿਆ ਜਾਂਦਾ ਹੈ ਕਿ ਪੁਲਿਸ ਨੇ ਹਵਾ ਵਿੱਚ ਗੋਲੀ ਵੀ ਚਲਾਈ।

NO COMMENTS

LEAVE A REPLY