ਅੰਮ੍ਰਿਤਸਰ,23 ਅਗਸਤ (ਅਰਵਿੰਦਰ ਵੜੈਚ)- ਨਗਰ ਨਿਗਮ ਕਮਿਸ਼ਨਰ ਕੁਮਾਰ ਸੋਰਭ ਰਾਜ ਦੇ ਆਦੇਸ਼ਾਂ ਅਤੇ ਮਿਉਂਸਪਲ ਟਾਊਨ ਪਲੈਨਰ ਮੇਹਰਬਾਨ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਦੇ ਚੱਲਦਿਆਂ ਨਜਾਇਜ਼ ਤਰੀਕੇ ਨਾਲ ਤਿਆਰ ਕੀਤੀ ਜਾ ਰਹੀ ਕਲੋਨੀ ਦੀਆਂ ਨੀਂਹਾਂ ਉੱਪਰ ਨਿਗਮ ਦੀ ਡਿੱਚ ਮਸ਼ੀਨ ਦਾ ਪੰਜਾ ਚਲਾਉਂਦਿਆਂ ਨੀਹਾਂ ਨੂੰ ਉਖਾੜ ਦਿਤਾ ਗਿਆ। ਐਮ.ਟੀ.ਪੀ ਮੇਹਰਬਾਨ ਸਿੰਘ ਨੇ ਕਿਹਾ ਕਿ ਮਹਾਂਨਗਰ ਵਿੱਚ ਗ਼ੈਰ ਕਾਨੂੰਨੀ ਉਸਾਰੀਆਂ ਨੂੰ ਕਿਸੇ ਵੀ ਕੀਮਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਸਰਕਾਰ ਦੇ ਨਿਰਧਾਰਕ ਟੈਕਸ ਅਤੇ ਫੀਸਾਂ ਦੀ ਅਦਾਇਗੀ ਸਮੇਂ ਸਿਰ ਕੀਤੀ ਜਾਵੇ। ਕਾਰਵਾਈ ਦੇ ਦੌਰਾਨ ਸਹਾਇਕ ਟਾਊਨ ਪਲੈਨਰ ਵਜ਼ੀਰ ਰਾਜ, ਬਿਲਡਿੰਗ ਇੰਸਪੈਕਟਰ ਨਿਰਮਲਜੀਤ ਵਰਮਾ ਸਮੇਤ ਕਈ ਨਗਰ ਨਿਗਮ ਅਤੇ ਪੁਲਸ ਕਰਮਚਾਰੀ ਵੀ ਮੌਜੂਦ ਸਨ।