ਸਮਾਜ ਸੇਵਕ ਮੱਟੂ ਨੇ ਡੀਸੀਪੀ ਭੰਡਾਲ ਨੂੰ ਚਾਇਨਾ ਡੋਰ ਤੇ ਮੁਕੰਮਲ ਪਾਬੰਦੀ ਲਈ ਦਿੱਤਾ ਮੰਗ ਪੱਤਰ

0
27

 

ਜਲਦ ਹੀ ਕੱਸਿਆ ਜਾਵੇਗਾ ਸਿੱਕਜਾ : ਡੀਸੀਪੀ ਭੰਡਾਲ

ਅੰਮ੍ਰਿਤਸਰ 15 ਦਸੰਬਰ (ਪਵਿੱਤਰ ਜੋਤ ) : ਜ਼ਿਲ੍ਹੇ ਦੀ ਪ੍ਰਸਿੱਧ ਸਮਾਜ ਸੇਵੀ ਸੰਸਥਾ ਮਾਣ ਧੀਆਂ ਤੇ’ ਸਮਾਜ ਭਲਾਈ ਸੋਸਾਇਟੀ (ਰਜਿ) ਅੰਮ੍ਰਿਤਸਰ ਦੇ ਪ੍ਰਧਾਨ ਅਤੇ ਪ੍ਰਸਿੱਧ ਸਮਾਜ ਸੇਵੀ ਗੁਰਿੰਦਰ ਸਿੰਘ ਮੱਟੂ (ਇੰਡੀਆ ਬੁੱਕ ਰਿਕਾਰਡ ਹੋਲਡਰ) ਵੱਲੋਂ ਅੱਜ ਆਪਣੇ ਸਾਥੀਆਂ ਸਮੇਤ ਡੀਸੀਪੀ (ਲਾਅ ਐਂਡ ਆਰਡਰ) ਅੰਮ੍ਰਿਤਸਰ ਸਿਟੀ ਪੁਲਿਸ ਸ. ਪਰਮਿੰਦਰ ਸਿੰਘ ਭੰਡਾਲ ਅਤੇ ਏਡੀਸੀਪੀ ਪੁਲਿਸ ਹਰਪਾਲ ਸਿੰਘ ਰੰਧਾਵਾ ਨੂੰ ਚਾਇਨਾ ਡੋਰ ਤੇ ਮੁਕੰਮਲ ਪਾਬੰਦੀ ਲਾਉਣ ਲਈ ਦਿੱਤਾ ਮੰਗ ਪੱਤਰ ਦਿੱਤਾ ਗਿਆ l ਇਸ ਮੌਕੇ ਪ੍ਰਧਾਨ ਮੱਟੂ ਨੇ ਡੀਸੀਪੀ ਭੰਡਾਲ ਅਤੇ
ਏਡੀਸੀਪੀ ਹਰਪਾਲ ਸਿੰਘ ਰੰਧਾਵਾ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਵੇਖਿਆ ਜਾ ਰਿਹਾ ਹੈ ਹਰ ਗਲੀ/ਮੁਹੱਲੇ ਦੇ ਬੱਚਿਆਂ ਦੇ ਹੱਥਾਂ ਵਿੱਚ ਚਾਇਨਾ ਡੋਰ ਦੇ ਗੱਟੂ ਦਿਖਾਈ ਦੇ ਰਹੇ ਹਨ ਚਾਇਨਾ ਡੋਰ ਵੇਚਣ ਵਾਲਿਆਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ।ਰੁੱਤ ਦੀ ਤਬਦੀਲੀ ਹੋਣ ਨਾਲ ਸ਼ੁਰੂ ਹੋਣ ਵਾਲਾ ਲੋਹੜੀ ਅਤੇ ਬਸੰਤ ਪੰਚਮੀ ਦਾ ਤਿਉਹਾਰ ਦੇਸ਼ ਵਿਦੇਸ਼ਾਂ ਵਿਚ ਹਰ ਸਾਲ ਧੂਮਧਾਮ ਨਾਲ ਮਨਾਇਆ ਜਾਂਦਾ ਹੈ । ਇਨ੍ਹਾਂ ਦਿਨਾਂ ‘ ਚ ਹਰ ਵਰਗ ਦੇ ਲੋਕ ਪਤੰਗਬਾਜ਼ੀ ਕਰ ਕੇ ਲੋਹੜੀ ਅਤੇ ਬਸੰਤ ਰੁੱਤ ਨੂੰ ਜੀ ਆਇਆਂ ਆਖਦੇ ਹਨ । ਸਮਾਂ ਬੀਤਣ ਦੇ ਨਾਲ ਇਹ ਪਤੰਗਬਾਜ਼ੀ ਹੁਣ ਇਨਸਾਨੀ ਜ਼ਿੰਦਗੀ ਦੇ ਨਾਲ ਪਸ਼ੂ- ਪੰਛੀਆਂ ਉੱਪਰ ਭਾਰੂ ਪੈਂਦੀ ਨਜ਼ਰ ਆ ਰਹੀ ਹੈ ਕਿਉਂਕਿ ਪਹਿਲਾਂ ਡੋਰ ਸੂਤੀ ਧਾਗੇ ਨਾਲ ਤਿਆਰ ਹੁੰਦੀ ਸੀ । ਬੀਤੇ ਕੁਝ ਸਾਲਾਂ ਤੋਂ ਮਾਰਕੀਟ ‘ ਚ ਆਈ ਚਾਈਨਾ ਡੋਰ ਮਨੁੱਖ ਅਤੇ ਪਸ਼ੂ – ਪੰਛੀਆਂ ਲਈ ਕਾਲ ਦਾ ਰੂਪ ਧਾਰਨ ਕਰਦੀ ਜਾ ਰਹੀ ਹੈ । ਇਸ ਡੋਰ ਦੀ ਲਪੇਟ ਵਿਚ ਆਉਣ ਕਾਰਨ ਜਿੱਥੇ ਹਰ ਸਾਲ ਕੀਮਤੀ ਜ਼ਿੰਦਗੀਆਂ ਖ਼ਤਮ ਹੁੰਦੀਆਂ ਹਨ , ਉੱਥੇ ਵੱਡੇ ਪੱਧਰ ‘ ਤੇ ਮਾਸੂਮ ਤੇ ਲਾਚਾਰ ਪਸ਼ੂ – ਪੰਛੀ ਵੀ ਕਾਲ ਦੇ ਮੂੰਹ ` ਚ ਚਲੇ ਜਾਂਦੇ ਹਨ ।ਚਾਈਨਾ ਅਤੇ ਕੱਚ ਲੱਗੀ ਡੋਰ ਹਰ ਸਾਲ ਉਤਪਾਦ ਦੇ ਨਾਲ ਖ਼ਰੀਦੀ ਤੇ ਵੇਚੀ ਜਾਂਦੀ ਹੈ । ਲੋਕ ਚੋਰ – ਮੋਰੀਆਂ ਰਾਹੀਂ ਕਾਨੂੰਨ ਛਿੱਕੇ ਟੰਗ ਕੇ ਨੋਟ ਕਮਾਉਣ ‘ ਚ ਲੱਗੇ ਹੋਏ ਹਨ । ਇਸ ਲਈ ਸਾਡਾ ਨੈਤਿਕ ਫ਼ਰਜ਼ ਬਣਦਾ ਹੈ ਕਿਇਸ ਮੁਹਿੰਮ ’ ਚ ਵਧ – ਚੜ੍ਹ ਕੇ ਯੋਗਦਾਨ ਪਾਈਏ । ਇਹ ਸ਼ੁਰੂਆਤ ਪਹਿਲਾਂ ਖ਼ੁਦ ਦੇ ਘਰ ਤੋਂ ਕਰਨੀ ਹੋਵੇਗੀ ਕਿਉਂਕਿ ਆਪਣੇ ਬੱਚਿਆਂ ਨੂੰ ਇਸ ਡੋਰ ਦੇ ਮਾੜੇ ਪ੍ਰਭਾਵ ਤੋਂ ਜਾਣੂ ਕਰਵਾਉਣ ਵਿਚ ਸਫ਼ਲ ਹੋ ਗਏ ਤਾਂ ਇਸ ਖੂਨੀ ਡੋਰ ਦਾ ਅੰਤ ਅਸੀਂ ਬਸੰਤ ਪੰਚਮੀ ਤੋਂ ਪਹਿਲਾਂ ਕਰਕੇ ਅਨੇਕਾਂ ਪਸ਼ੂ – ਪੰਛੀਆਂ ਦੀਆਂ ਜਾਨਾਂ ਬਚਾਉਣ ਵਿਚ ਅਹਿਮ ਭੂਮਿਕਾ ਅਦਾ ਕਰ ਸਕਦੇ ਹਾਂ ।ਅੱਜ ਆਪ ਜੀ ਨੂੰ ਮਾਣ ਧੀਆਂ ਤੇ ਸਮਾਜ ਭਲਾਈ ਸੋਸਾਇਟੀ ਅੰਮ੍ਰਿਤਸਰ ਦੇ ਮੇਂਬਰਾਂ ਵੱਲੋਂ ਮੰਗ ਪੱਤਰ ਦੇ ਕੇ ਮੰਗ ਕੀਤੀ ਜਾਂਦੀ ਹੈ ਕਿ ਚਾਇਨਾ ਡੋਰ ਵੇਚਣ ਵਾਲਿਆ ਤੇ ਮੁਕੰਮਲ ਪਾਬੰਦੀ ਲਾਉਣ ਲਈ ਠੋਸ ਕਦਮ ਚੁੱਕੇ ਜਾਣ l ਇਸ ਮੌਕੇ ਪ੍ਰਧਾਨ ਗੁਰਿੰਦਰ ਸਿੰਘ ਮੱਟੂ, ਕੰਵਲਜੀਤ ਸਿੰਘ ਅਤੇ ਬਲਜਿੰਦਰ ਸਿੰਘ ਮੱਟੂ ਮੌਜੂਦ ਸਨ l

*ਫੋਟੋ ਕੈਪਸਨ*
ਡੀਸੀਪੀ ਪੁਲਿਸ ਪਰਮਿੰਦਰ ਸਿੰਘ ਭੰਡਾਲ ਅਤੇ ਏਡੀਸੀਪੀ ਪੁਲਿਸ ਹਰਪਾਲ ਸਿੰਘ ਰੰਧਾਵਾ ਨੂੰ ਚਾਇਨਾ ਡੋਰ ਤੇ ਮੁਕੰਮਲ ਪਾਬੰਦੀ ਲਾਉਣ ਲਈ ਦਿੱਤਾ ਮੰਗ ਪੱਤਰ ਦਿੰਦੇ ਹੋਏ ਪ੍ਰਧਾਨ ਗੁਰਿੰਦਰ ਸਿੰਘ ਮੱਟੂ, ਕੰਵਲਜੀਤ ਸਿੰਘ ਅਤੇ ਬਲਜਿੰਦਰ ਸਿੰਘ ਮੱਟੂ

*ਬਾਕਸ*
ਡੀਸੀਪੀ (ਲਾਅ ਐਂਡ ਆਰਡਰ) ਸਿਟੀ ਪੁਲਿਸ ਸ. ਪਰਮਿੰਦਰ ਸਿੰਘ ਭੰਡਾਲ ਅਤੇ ਏਡੀਸੀਪੀ ਪੁਲਿਸ ਹਰਪਾਲ ਸਿੰਘ ਰੰਧਾਵਾ ਨੇ ਸਾਂਝੇ ਤੋਰ ਤੇ ਕਿਹਾ ਕਿ ਮਾਣ ਧੀਆਂ ਤੇ ‘ ਸਮਾਜ ਭਲਾਈ ਸੋਸਾਇਟੀ ਅੰਮ੍ਰਿਤਸਰ ਦੇ ਪ੍ਰਧਾਨ ਗੁਰਿੰਦਰ ਸਿੰਘ ਮੱਟੂ ਵੱਲੋਂ ਅੱਜ ਆਪਣੇ ਸਾਥੀਆਂ ਸਮੇਤ ਚਾਇਨਾ ਡੋਰ ਤੇ ਮੁਕੰਮਲ ਪਾਬੰਦੀ ਲਾਉਣ ਲਈ ਦਿੱਤਾ ਮੰਗ ਪੱਤਰ ਦਿੱਤਾ ਗਿਆ ਹੈ l ਜਲਦ ਹੀ ਸਿੱਕਜਾ ਕੱਸਿਆ ਜਾਵੇਗਾ ਅਤੇ ਠੋਸ ਕਦਮ ਚੁੱਕੇ ਜਾਣਗੇ l

NO COMMENTS

LEAVE A REPLY