ਨਗਰ ਨਿਗਮ ਦਾ ਪ੍ਰਾਪਰਟੀ ਟੈਕਸ ਹੋਇਆ ਸਖਤ,14 ਪ੍ਰਾਪਰਟੀਆਂ ਸੀਲ

0
14

ਅੰਮ੍ਰਿਤਸਰ,15 ਜੂਨ (ਅਰਵਿੰਦਰ ਵੜੈਚ)- ਨਗਰ ਨਿਗਮ ਦਾ ਪ੍ਰਾਪਰਟੀ ਟੈਕਸ ਟੈਕਸ ਵਿਭਾਗ ਪਿਛਲੇ ਕਈ ਮਹੀਨਿਆਂ ਤੋਂ ਬਿਲਕੁਲ ਐਕਟਿਵ ਨਜ਼ਰ ਆ ਰਿਹਾ ਹੈ। ਵਿਭਾਗ ਵੱਲੋਂ ਜਿਥੇ ਡਿਫਾਲਟਰ ਪ੍ਰਾਪਰਟੀਆਂ ਨੂੰ ਸੀਲ ਕੀਤਾ ਜਾ ਰਿਹਾ ਹੈ ਉਥੇ ਪ੍ਰਾਪਰਟੀ ਟੈਕਸ ਇੱਕਠਾ ਕਰਕੇ ਨਿਗਮ ਦਾ ਗੱਲਾ ਵੀ ਭਰਿਆ ਜਾ ਰਿਹਾ ਹੈ। ਜਿਸ ਤੇ ਚੱਲਦਿਆਂ ਪਿਛਲੇ ਸਰਕਾਰੀ ਸਾਲ ਦੇ ਸਮੇਂ ਦੌਰਾਨ ਆਸ ਤੋਂ ਵੱਧ ਪ੍ਰਾਪਰਟੀ ਟੈਕਸ ਇਕੱਠਾ ਕਰਕੇ ਵਿਭਾਗ ਦੇ ਅਧਿਕਾਰੀ ਅਤੇ ਕਰਮਚਾਰੀ ਉੱਚ ਅਧਿਕਾਰੀਆਂ ਤੋਂ ਸ਼ਾਬਾਸ਼ੀ ਵੀ ਲੈ ਚੁੱਕੇ ਹਨ।

ਨਗਰ ਨਿਗਮ ਅੰਮ੍ਰਿਤਸਰ ਦੇ ਕਮਿਸ਼ਨਰ ਸੰਦੀਪ ਰਿਸ਼ੀ ਅਤੇ ਜਾਇੰਟ ਕਮਿਸ਼ਨਰ ਹਰਦੇਵ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤੋਂ ਬਾਅਦ ਨੋਡਲ ਅਧਿਕਾਰੀ ਦਲਜੀਤ ਸਿੰਘ ਅਤੇ ਅਨਿਲ ਅਰੋੜਾ ਦੀ ਦੇਖ-ਰੇਖ ਹੇਠ ਸ਼ਹਿਰ ਦੀਆਂ ਸੜਕਾਂ ਤੇ ਉੱਤਰੀ ਅਧਿਕਾਰੀਆਂ ਕਰਮਚਾਰੀਆਂ ਦੀ ਟੀਮ ਵੱਲੋਂ ਡੇਢ ਦਰਜਨ ਪ੍ਰਾਪਰਟੀਆਂ ਨੂੰ ਸੀਲ ਕਰ ਦਿੱਤਾ ਗਿਆ। ਹਲਕਾ ਨਾਰਥ ਵਿਖੇ 9 ਪ੍ਰਾਪਰਟੀਆਂ,ਹਲਕਾ ਈਸਟ ਵਿੱਚ 3 ਗਡਾਉਨ,ਹਲਕਾ ਨਾਰਥ ਵਿਖੇ ਨਹਿਰੂ ਸ਼ੌਪਿੰਗ ਕੰਪਲੈਕਸ ਵਿਖੇ ਇੱਕ ਦੁਕਾਨ ਅਤੇ ਮਜੀਠਾ ਰੋਡ ਸਥਿਤ ਮਥੂਰ ਫਾਈਨਾਂਸ ਦੀ ਇਮਾਰਤ ਨੂੰ ਸੀਲ ਕਰ ਦਿੱਤਾ ਗਿਆ। ਸੁਪਰਡੰਟ ਹਰਬੰਸ ਲਾਲ ਨੇ ਦੱਸਿਆ ਕਿ ਨਿਗਮ ਦੇ ਉੱਚ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਿਕ ਉਹ ਪ੍ਰਾਪਰਟੀਆਂ ਦੇ ਮਾਲਕ ਜਿਨ੍ਹਾਂ ਵੱਲੋਂ ਟੈਕਸ ਅਦਾ ਨਹੀਂ ਕੀਤਾ ਜਾ ਰਿਹਾ ਹੈ। ਉਨ੍ਹਾਂ ਉਪਰ ਪੂਰਾ ਸ਼ਿਕੰਜਾ ਕੱਸਿਆ ਜਾ ਰਿਹਾ ਹੈ। ਜਿਸ ਦੇ ਚੱਲਦਿਆਂ ਵਿਭਾਗ ਦੀਆਂ ਟੀਮਾਂ ਵੱਲੋਂ ਜਿੱਥੇ ਪਰ ਪ੍ਰਾਪਰਟੀਆਂ ਨੂੰ ਸੀਲ ਕੀਤਾ ਜਾ ਰਿਹਾ ਹੈ ਉੱਥੇ ਕਰੋੜਾਂ ਦੀ ਲਾਗਤ ਵਿੱਚ ਪ੍ਰਾਪਰਟੀ ਟੈਕਸ ਜਮਾ ਵੀ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਬਣਦਾ ਪ੍ਰਾਪਰਟੀ ਟੈਕਸ ਸਮੇਂ ਸਿਰ ਜਮਾਂ ਕਰਵਾਇਆ ਜਾਵੇ। ਇਸ ਮੌਕੇ ਤੇ ਇੰਸਪੈਕਟਰ ਸਤਿੰਦਰ ਸਿੰਘ,ਸੀਤਾ ਰਾਮ,ਸ਼ਿਵ ਪ੍ਰਸਾਦ ਸੁਨੇਤ ਨਗਰ ਨਿਗਮ ਅਤੇ ਪੁਲਿਸ ਦੇ ਕਈ ਕਰਮਚਾਰੀ ਵੀ ਮੌਜੂਦ ਸਨ।

NO COMMENTS

LEAVE A REPLY