ਗੁਰੂ ਨਗਰੀ ਵਿੱਚ ਭਾਜਪਾ ਦੇ ਮੋਰਚੇ ਮੋਦੀ ਸਰਕਾਰ ਦੇ 9 ਸਾਲਾਂ ਦੇ ਕੰਮਾਂ ਦਾ ਕਰਨਗੇ ਪ੍ਰਚਾਰ ਅਤੇ ਪ੍ਰਸਾਰ

0
14

ਅੰਮ੍ਰਿਤਸਰ,15 ਜੂਨ (ਵੜੈਚ)- ਭਾਰਤੀ ਜਨਤਾ ਪਾਰਟੀ ਨਾਲ ਸਬੰਧਿਤ ਹਰ ਇੱਕ ਮੋਰਚਾ ਜੀ-ਜਾਨ ਨਾਲ ਕੰਮ ਕਰਦੇ ਹੋਏ ਹਰ ਇੱਕ ਮੋਰਚਾ ਫਤਿਹ ਕਰਨ ਦੇ ਵਿੱਚ ਕੋਈ ਵੀ ਕਸਰ ਬਾਕੀ ਨਹੀਂ ਛੱਡੇਗਾ। ਭਾਜਪਾ ਓ.ਬੀ.ਸੀ ਮੋਰਚਾ,ਯੁਵਾ ਮੋਰਚਾ,ਮਹਿਲਾ ਮੋਰਚਾ,ਐਸ.ਸੀ ਮੋਰਚਾ, ਕਿਸਾਨ ਮੋਰਚਾ ਅਤੇ ਮਨਿਓਰਟੀ ਸੈਲ ਵੱਲੋਂ ਤਿਆਰ ਵਿਉਂਤਬੰਦੀ ਦੇ ਤਹਿਤ ਕੰਮ ਕਰਦੇ ਹੋਏ ਭਾਜਪਾ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾ ਕੇ ਪਾਰਟੀ ਦਾ ਦਾਇਰਾ ਹੋਰ ਜ਼ਿਆਦਾ ਵਿਸ਼ਾਲ ਕਰੇਗਾ।

         ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਓ.ਬੀ.ਸੀ ਮੋਰਚਾ ਜ਼ਿਲ੍ਹਾ ਅੰਮ੍ਰਿਤਸਰ ਦੇ ਪ੍ਰਧਾਨ ਅਰਵਿੰਦਰ ਵੜੈਚ,ਯੁਵਾ ਮੋਰਚਾ ਦੇ ਪ੍ਰਧਾਨ ਗੌਰਵ ਗਿੱਲ,ਮਹਿਲਾ ਮੋਰਚਾ ਦੀ ਪ੍ਰਧਾਨ ਸ਼ਰੂਤੀ ਵਿੱਜ,ਐਸ.ਸੀ ਮੋਰਚਾ ਦੇ ਪ੍ਰਧਾਨ ਸ਼ਿਵ ਕੁਮਾਰ,ਮਨਿਓਰਟੀ ਸੈੱਲ ਦੇ ਪ੍ਰਧਾਨ ਗੌਤਮ ਰਾਜ ਵੱਲੋਂ ਸਾਂਝੇ ਤੌਰ ਤੇ ਵਿਸ਼ੇਸ਼ ਬੈਠਕ ਦੇ ਦੌਰਾਨ ਕੀਤਾ ਗਿਆ। ਵਾਰਡ ਨੰਬਰ 15 ਦੇ ਇਲਾਕੇ ਇੰਦਰਾ ਕਲੋਨੀ ਵਿਖੇ ਆਯੋਜਿਤ ਬੈਠਕ ਦੇ ਦੌਰਾਨ ਉਕਤ ਮੋਰਚਿਆਂ ਦੇ ਪ੍ਰਧਾਨਾਂ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਭਾਜਪਾ ਪੰਜਾਬ ਦੇ ਪ੍ਰਧਾਨ ਅਸ਼ਵਨੀ ਸ਼ਰਮਾ, ਭਾਜਪਾ ਪੰਜਾਬ ਮੋਰਚਿਆਂ ਦੇ ਸਾਰੇ ਪ੍ਰਧਾਨਾਂ, ਜ਼ਿਲ੍ਹਾ ਪ੍ਰਧਾਨ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਿਕ ਚੱਲਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 9 ਸਾਲਾਂ ਦੇ ਕਾਰਜਕਾਲ ਦੇ ਦੌਰਾਨ ਕੇਂਦਰ ਸਰਕਾਰ ਦੀਆਂ ਪ੍ਰਾਪਤੀਆਂ,ਯੋਜਨਾਵਾਂ,ਸਕੀਮਾਂ ਅਤੇ ਭਾਜਪਾ ਦੇ ਹੋਰ ਲੋਕ ਹਿਤੈਸ਼ੀ ਕੰਮਾਂ ਨੂੰ ਵਾਰਡਾਂ ਅਤੇ ਪੰਚਾਇਤ ਪੱਧਰ ਦੀਆਂ ਟੀਮਾਂ ਨੂੰ ਤੈਨਾਤ ਕਰਦੇ ਹੋਏ ਘਰ-ਘਰ ਪਹੁੰਚਾਇਆ ਜਾਵੇਗਾ। ਪਿਛਲੇ ਦਿਨੀਂ ਬਟਾਲਾ ਵਿਖੇ ਮੋਰਚਿਆਂ ਦੀ ਬੈਠਕ ਦੇ ਦੌਰਾਨ ਜੋ ਵੀ ਡਿਊਟੀ ਲਗਾਈਆਂ ਗਈਆਂ ਹਨ ਉਹਨਾਂ ਨੂੰ ਤਨਦੇਹੀ ਅਤੇ ਮਿਹਨਤ ਨਾਲ ਪੂਰਾ ਕੀਤਾ ਜਾਵੇਗਾ। ਓ.ਬੀ.ਸੀ ਮੋਰਚਾ ਪੰਜਾਬ ਦੇ ਪ੍ਰਧਾਨ ਰਜਿੰਦਰ ਬਿੱਟਾ ਅਤੇ ਯੁਵਾ ਮੋਰਚਾ ਪੰਜਾਬ ਦੇ ਪ੍ਰਧਾਨ ਕੰਵਰਬੀਰ ਸਿੰਘ ਟੋਹਰਾ ਵੱਲੋਂ ਅੰਮ੍ਰਿਤਸਰ ਦੀਆਂ ਟੀਮਾਂ ਨਾਲ ਕੀਤੀ ਗਈ ਬੈਠਕ ਦੇ ਦੌਰਾਨ ਜ਼ਿਲ੍ਹਾ ਅੰਮ੍ਰਿਤਸਰ ਦੇ ਮੋਰਚਿਆਂ ਦੇ ਪ੍ਰਧਾਨਾਂ ਨੂੰ ਜੋ ਵੀ ਨਿਰਦੇਸ਼ ਦਿੱਤੇ ਗਏ ਸਨ ਉਨ੍ਹਾਂ ਦੀ ਪਾਲਣਾ ਕਰਦੇ ਹੋਏ ਕੇਂਦਰ ਸਰਕਾਰ ਦੇ ਨੌਂ ਸਾਲਾਂ ਦੇ ਕੰਮਾਂ ਸਮੇਤ ਪੰਜਾਬ,ਪੰਜਾਬੀ ਅਤੇ ਪੰਜਾਬੀਅਤ ਦੇ ਹੱਕ ਵਿੱਚ ਕੀਤੇ ਗਏ ਕੰਮਾਂ ਦੀ ਵੱਖ ਵੱਖ ਚਰਚਾ ਬੈਠਕਾਂ ਦੇ ਦੋਰਾਂਨ ਪੰਜਾਬ ਦੀ ਜਨਤਾ ਨੂੰ ਭਾਜਪਾ ਦੇ ਨਾਲ ਜੋੜਿਆ ਜਾਵੇਗਾ। ਆਉਣ ਵਾਲੀਆਂ ਨਗਰ ਨਿਗਮ ਅਤੇ ਲੋਕ ਸਭਾ ਚੋਣਾਂ ਵਿੱਚ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਭਾਰੀ ਵੋਟਾਂ ਨਾਲ ਹਰਾਉਣ ਲਈ ਰਣਨੀਤੀ ਤਿਆਰ ਕੀਤੀ ਗਈ ਹੈ। ਭਾਜਪਾ ਉਮੀਦਵਾਰਾਂ ਨੂੰ ਜਿਤਾਉਣ ਦੇ ਵਿੱਚ ਮੋਰਚੇ ਆਪਣੀ ਅਹਿਮ ਭੂਮਿਕਾ ਅਦਾ ਕਰਨਗੇ।

         ਭਾਜਪਾ ਦੇ ਸਾਰੇ ਮੋਰਚੇ ਆਪਣੇ-ਆਪਣੇ ਪੱਧਰ ਤੇ ਓ.ਬੀ.ਸੀ ਵਰਗ,ਐਸ.ਸੀ ਵਰਗ ਨੂੰ ਇੱਕ ਪਲੇਟਫਾਰਮ ਤੇ ਖੜਾ ਕਰੇਗਾ ਅਤੇ ਵੱਧ ਤੋਂ ਵੱਧ ਨੌਜਵਾਨਾਂ,ਮਹਿਲਾਵਾਂ,ਕਿਸਾਨ ਭਰਾਵਾਂ ਨੂੰ ਭਾਜਪਾ ਦੇ ਨਾਲ ਮੋਢੇ ਦੇ ਨਾਲ ਮੋਢਾ ਜੋੜ ਕੇ ਚੱਲਣ ਲਈ ਪ੍ਰੇਰਿਤ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੀ ਜਨਤਾ ਨੇ ਬਾਰ ਬਾਰ ਵਿਰੋਧੀ ਪਾਰਟੀਆਂ ਨੂੰ ਮੌਕੇ ਦੇ ਦੇਖ ਲਿਆ ਹੈ ਕਿ ਕਿਸੇ ਨੇ ਵੀ ਪੰਜਾਬ ਅਤੇ ਪੰਜਾਬੀਆਂ ਦੀ ਸਾਰ ਨਹੀਂ ਲਈ ਹੈ। ਪੰਜਾਬ ਦੀ ਸੂਝਵਾਨ ਜਨਤਾ ਨੇ ਹੁਣ ਨਗਰ ਨਿਗਮ ਹਾਊਸ ਵਿਚ ਭਾਜਪਾ ਦੇ ਮੇਅਰ ਬਣਾਉਣ ਲਈ ਮਨ ਬਣਾ ਲਿਆ ਹੈ। ਮੋਰਚਿਆਂ ਦੇ ਜਿਲ੍ਹਾ ਪ੍ਰਧਾਨ ਅਰਵਿੰਦਰ ਵੜੈਚ, ਗੌਰਵ ਗਿੱਲ,ਸ਼ਰੂਤੀ ਵਿੱਜ, ਸ਼ਿਵ ਕੁਮਾਰ,ਗੋਤਮ ਰਾਜ ਨੇ ਜ਼ਿਲ੍ਹੇ ਦੀ ਟੀਮ ਦੇ ਅਹੁਦੇਦਾਰਾਂ, ਮੰਡਲ ਪ੍ਰਧਾਨਾਂ,ਸ਼ਕਤੀ ਕੇਂਦਰਾਂ ਅਤੇ ਭਾਜਪਾ ਵਰਕਰਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਕੇਂਦਰ ਅਤੇ ਪੰਜਾਬ ਦੇ ਨੇਤਾਵਾਂ ਵੱਲੋਂ ਜਾਰੀ ਨਿਰਦੇਸ਼ਾਂ ਤੇ ਚੱਲਦੇ ਹੋਏ ਭਾਜਪਾ ਦੇ ਹੱਕ ਵਿੱਚ ਵੱਧ ਚੜ੍ਹ ਕੇ ਕੰਮ ਕੀਤੇ ਜਾਣ। ਬੈਠਕ ਦੇ ਦੌਰਾਨ ਜ਼ਿਲ੍ਹਾ ਪ੍ਰਧਾਨ ਹਰਿੰਦਰ ਸੰਧੂ ਦੀ ਦੇਖ ਰੇਖ ਵਿੱਚ 23 ਜੂਨ ਨੂੰ ਅੰਮ੍ਰਿਤਸਰ ਵਿਚ ਹੋਣ ਵਾਲੀ ਭਾਜਪਾ ਦੀ ਰੈਲੀ ਨੂੰ ਕਾਮਯਾਬ ਬਣਾਉਣ ਲਈ ਵੀ ਵਿਚਾਰ ਚਰਚਾ ਕੀਤੀ ਗਈ।

NO COMMENTS

LEAVE A REPLY