ਡੀ.ਏ.ਕਿਸ਼ਤ ਦੇ ਨਾਲ ਡੀ.ਏ.ਬਕਾਇਆ ਵੀ ਜਾਰੀ ਕੀਤਾ ਜਾਵੇ ਅਤੇ ਕੱਟੇ ਹੋਏ ਭੱਤੇ ਵੀ ਲਾਗੂ ਕੀਤੇ ਜਾਣ ਉੱਪਲ/ਵੇਰਕਾ

0
23

 

ਅੰਮ੍ਰਿਤਸਰ 23 ਅਕਤੂਬਰ (ਰਾਜਿੰਦਰ ਧਾਨਿਕ) : ਪੰਜਾਬ ਸਰਕਾਰ ਵੱਲੋ ਕੱਲ ਕੈਬਿਨਟ ਮੀਟਿੰਗ ਵਿੱਚ ਮੁਲਾਜਮਾਂ ਲਈ ਕਈ ਅਹਿਮ ਫੈਸਲੇ ਕੀਤੇ ਗਏ ਜਿਸ ਸੰਬੰਧੀ ਮੁਲਾਜਮ ਵਰਗ ਦੇ ਵਿੱਚ ਖੁਸ਼ੀ ਦੇ ਨਾਲ ਨਾਲ ਨਿਰਾਸ਼ਾ ਵੀ ਪਾਈ ਜਾ ਰਹੀ ਹੈ।ਇਸ ਮੌਕੇ ਮੁਲਾਜ਼ਮ ਸੂਬਾ ਆਗੂਆਂ ਬਲਕਾਰ ਸਿੰਘ ਵਲਟੋਹਾ ਗੁਰਪ੍ਰੀਤ ਸਿੰਘ ਮੰਗਵਾਲ ਸੀਨੀਅਰ ਮੀਤ ਪ੍ਰਧਾਨ ਪੰਜਾਬ ਸੁਬਾਰਡੀਨੇਟ ਸਰਵਸਿਸ ਫੈਡਰੇਸ਼ਨ 1680,22 ਬੀ ਚੰਡੀਗੜ੍ਹ, ਸੁਖਜੀਤ ਸਿੰਘ ਆਲਮਵਾਲਾ ਸੂਬਾ ਮੀਤ ਸਕੱਤਰ, ਪ੍ਰਭਜੀਤ ਸਿੰਘ ਸੂਬਾ ਪ੍ਰੈੱਸ ਸਕੱਤਰ,ਗੁਗਨਦੀਪ ਸਿੰਘ ਖਾਲਸਾ ਜਿਲ੍ਹਾ ਕਨਵੀਨਰ ਪ ਪ ਪ ਮੋਰਚਾ ਅਜੇ ਸਨਹੋਤਰਾ ਪ ਸ ਸ ਫ ਜਿਲ੍ਹਾ ਪ੍ਰਧਾਨ ਜੋਗਿੰਦਰ ਸਿੰਘ ਸੂਬਾ ਆਗੂ ਪੰਜਾਬ ਰਾਜ ਪੈਨਸ਼ਨਰਜ਼ ਮਹਾਸੰਘ ਵੱਲੋ ਡੀ.ਏ.ਦੀ ਕਿਸ਼ਤ ਜਾਰੀ ਕਰਨ ਤੇ ਸਰਕਾਰ ਦਾ ਧੰਨਵਾਦ ਕੀਤਾ ਤੇ ਨਾਲ ਹੀ ਸਰਕਾਰ ਤੋ ਮੰਗ ਕੀਤੀ ਕਿ ਡੀ.ਏ.ਦਾ ਬਕਾਇਆ ਵੀ ਜਲਦੀ ਤੋ ਜਲਦੀ ਜਾਰੀ ਕੀਤਾ ਜਾਵੇ।ਇਸ ਤੋ ਇਲਾਵਾ ਆਗੂਆਂ ਨੇ ਪੁਰਾਣੀ ਪੈਨਸ਼ਨ ਬਹਾਲ ਕਰਨ ਤੇ ਵੀ ਸਰਕਾਰ ਦਾ ਧੰਨਵਾਦ ਕੀਤਾ ਅਤੇ ਨਾਲ ਹੀ ਕਿਹਾ ਕਿ ਇਸ ਸੰਬੰਧੀ ਨੋਟੀਫਿਕੇਸ਼ਨ ਜਾਰੀ ਕਰਕੇ ਮੁਲਾਜਮ ਵਰਗ ਵਿੱਚ ਪਾਈ ਜਾਦੀ ਦੁਚਿੱਤੀ ਨੂੰ ਦੂਰ ਕੀਤਾ ਜਾਵੇ। ਇਸ ਤੋ ਇਲਾਵਾ ਆਗੂਆਂ ਨੇ ਸਰਕਾਰ ਤੋ ਇਹ ਵੀ ਮੰਗ ਕੀਤੀ ਕਿ ਜੋ ਕੱਚੇ ਮੁਲਾਜ਼ਮ ਹਨ ਉਹਨਾਂ ਨੂੰ ਪੱਕਾ ਕੀਤਾ ਜਾਵੇ,ਕੇਦਰੀ ਸਕੇਲ ਦੀ ਜਗ੍ਹਾ ਮੁਲਾਜ਼ਮਾਂ ਤੇ ਪੰਜਾਬ ਸਕੇਲ ਲਾਗੂ ਕੀਤਾ ਜਾਵੇ, ਮਾਨ ਭੱਤੇ ਵਿਚ ਵਾਧਾ ਕਰਕੇ ਮੁਲਾਜ਼ਮਾਂ ਨੂੰ ਦੀਵਾਲੀ ਦਾ ਤੋਹਫਾ ਦਿੱਤਾ ਜਾਵੇ।ਇਹਨਾਂ ਆਗੂਆਂ ਨੇ ਕਿਹਾ ਕਿ ਸਿਹਤ ਵਿਭਾਗ ਵਿੱਚ ਐਨ.ਐਚ.ਐਮ ਵਿੱਚ ਕੰਮ ਕਰਨ ਵਾਲੇ ਮੁਲਾਜ਼ਮਾਂ ਨੂੰ ਵੀ ਜਲਦੀ ਤੋ ਜਲਦੀ ਪੱਕਾ ਕੀਤਾ ਜਾਵੇ।ਇਸ ਮੋਕੇ ਸਾਥੀ ਗੁਰਵੇਲ ਸਿੰਘ ਸੋਹੀ ,ਨਿਰਮਲ ਸਿੰਘ ਤਰਸਿੱਕਾ ਸੰਦੀਪ ਸਿੰਘ ਰਮਦਾਸ,
ਜੋਰਾਵਰ ਸਿੰਘ ਬਾਸਰਕੇ, ਪਵਨ ਕੁਮਾਰ, ਵੇਰਕਾ ਸਤਨਾਮ ਸਿੰਘ ਗੁਮਾਨਪਰ,ਨਿਰਮਲ ਸਿੰਘ, ਸਤਨਾਮ ਸਿੰਘ ਟਾਗਰਾ ਜਗਦੀਸ਼ ਸਿੰਘ ਵੱਲਾ,ਸੁਖਵਿੰਦਰ ਸਿੰਘ ਮਜੀਠੀਆ, ਗੁਰਵਿੰਦਰ ਸਿੰਘ ਲੋਪੋਕੇ, ਬਿਕਰਮਜੀਤ ਸਿੰਘ ਮਾਨਾਵਾਲਾ ਆਨੰਦ ਕੁਮਾਰ ਐਟੀਲਾਰਵਾ ਸੰਦੀਪ ਸਿੰਘ ਸੂਫੀ ਤੇ ਹੋਰ ਹਾਜ਼ਰ ਸਨ

NO COMMENTS

LEAVE A REPLY