ਅੰਮ੍ਰਿਤਸਰ 3 ਅਕਤੂਬਰ (ਪਵਿੱਤਰ ਜੋਤ) : ਨਗਰ ਨਿਗਮ, ਅੰਮ੍ਰਿਤਸਰ ਦੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ/ ਕਰਮਚਾਰੀਆਂ, ਕੌਂਸਲਰ ਸਾਹਿਬਾਨਾਂ ਅਤੇ ਆਮ ਜਨਤਾ ਨੂੰ ਨਗਰ ਨਿਗਮ ਦਫ਼ਤਰਾਂ ਵਿਖੇ ਪੇਸ਼ ਆ ਰਹੀਆਂ ਮੁਸ਼ਕਿਲਾਂ ਤੇ ਵਿਚਾਰ-ਵਟਾਂਦਰਾਂ ਕਰਨ ਲਈ ਅੱਜ ਮਿਤੀ 3-10-2022 ਨੂੰ ਮੌਜੂਦਾ ਨਿਗਮ ਹਾਉਸ ਦੇ ਵੱਖ-ਵੱਖ ਪਾਰਟੀਆਂ ਦੇ ਨਾਲ ਸਬੰਧਤ ਕੌਂਸਲਰ ਸਾਹਿਬਾਨ ਦੀ ਮੀਟਿੰਗ ਹੋਈ ਅੱਜ ਦੀ ਇਸ ਮੀਟਿੰਗ ਵਿਚ ਮੇਅਰ ਕਰਮਜੀਤ ਸਿੰਘ ਰਿੰਟੂ ਤੋਂ ਇਲਾਵਾ ਸੀਨੀਅਰ ਡਿਪਟੀ ਮੇਅਰ ਰਮਨ ਬਖ਼ਸ਼ੀ, ਡਿਪਟੀ ਮੇਅਰ ਯੂਨਸ ਕੁਮਾਰ, ਕੋਂਸਲਰ ਸੁਖਦੇਵ ਸਿੰਘ ਚਾਹਲ, ਪਰਦੀਪ ਕੁਮਾਰ ਸ਼ਰਮਾ, ਜਰਨੈਲ ਸਿੰਘ ਭੂੱਲਰ, ਵਿਕਾਸ ਸੋਨੀ, ਜਸਬੀਰ ਸਿੰਘ ਨਿਜਾਮਪੁਰੀਆਂ, ਮਹੇਸ਼ ਖੰਨਾ, ਜਗਦੀਸ਼ ਕਾਲੀਆ, ਰਮਨ ਕੁਮਾਰ ਰੰਮੀ, ਰਣਜੀਤ ਸਿੰਘ ਭਗਤ, ਵਿਰਾਟ ਦੇਵਗਨ, ਹਰਮਨਬੀਰ ਸਿੰਘ, ਕਿਰਨਦੀਪ ਸਿੰਘ ਮੋਨੂੰ, ਸਰਬਜੀਤ ਸਿੰਘ ਲਾਟੀ ਆਦਿ ਮੌਜੂਦ ਸਨ। ਇਸ ਮੀਟਿੰਗ ਵਿਚ ਵੱਖ-ਵੱਖ ਮਸਲਿਆਂ ਦੇ ਗਹਿਰਾਈ ਨਾਲ ਵਿਚਾਰ-ਵਟਾਂਦਰਾਂ ਕੀਤਾ ਗਿਆ ਅਤੇ ਸਾਰੇ ਕੌਂਸਲਰਾਂ ਨੇ ਪਾਰਟੀ ਬਾਜੀ ਤੋਂ ਉੱਪਰ ਉਠਕੇ ਸ਼ਹਿਰਵਾਸੀਆਂ ਦੀ ਭਲਾਈ ਅਤੇ ਨਗਰ ਨਿਗਮ, ਅੰਮ੍ਰਿਤਸਰ ਵਿਚ ਪੇਸ਼ ਆ ਰਹੀਆਂ ਮੁਸ਼ਕਿਲਾਂ ਦੇ ਹੱਲ ਲਈ ਇਕੱਜੂਟ ਹੋਕੇ ਆਉਣ ਵਾਲੇ ਸਮੇਂ ਵਿਚ ਨਿਗਮ ਹਾਊਸ ਦੀ ਮੀਟਿੰਗ ਰੱਖਣ ਦਾ ਫੈਸਲਾ ਲਿਆ ਜਿਸ ਦੇ ਸਬੰਧੀ ਵਿਚ ਜਲਦ ਹੀ ਸੂਚਿਤ ਕੀਤੇ ਜਾਣ ਬਾਰੇ ਕਿਹਾ ਗਿਆ ਹੈ।