ਡੀ.ਏ. ਵੀ ਇੰਟਰਨੈਸ਼ਨਲ ਦੀ ਐਂਜਲ ਗੁਪਤਾ ਅਤੇ ਹਰਮੇਹਰ ਕੌਰ 97.8% ਅੰਕ ਲੈ ਕੇ ਸਕੂਲ ਵਿੱਚੋਂ ਪਹਿਲੇ ਸਥਾਨ ’ਤੇ ਰਹੀਆਂ

0
10

 

 

ਅੰਮ੍ਰਿਤਸਰ 12 ਮਈ (ਰਾਜਿੰਦਰ ਧਾਨਿਕ) : ਡੀ.ਏ. ਵੀ. ਇੰਟਰਨੈਸ਼ਨਲ ਸਕੂਲ ਦੀ ਦਸਵੀਂ ਜਮਾਤ ਦੀ ਸੀਬੀਐਸਈ ਬੋਰਡ ਪ੍ਰੀਖਿਆ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਪ੍ਰੀਖਿਆ ਦਾ ਨਤੀਜਾ ਸ਼ਾਨਦਾਰ ਅਤੇ ਸਨਮਾਨਯੋਗ ਸੀ। ਜਾਣਕਾਰੀ ਦਿੰਦੇ ਹੋਏ ਸਕੂਲ ਦੀ ਪ੍ਰਿੰਸੀਪਲ ਡਾ.ਅੰਜਨਾ ਗੁਪਤਾ ਨੇ ਖੁਸ਼ੀ ਨਾਲ ਦੱਸਿਆ ਕਿ ਸੈਸ਼ਨ 2022 – 2023 ਵਿੱਚ 37 ਵਿਦਿਆਰਥੀਆਂ ਨੇ ਦਸਵੀਂ ਦੀ ਬੋਰਡ ਪ੍ਰੀਖਿਆ ਦਿੱਤੀ ਅਤੇ ਸਾਰੇ ਵਿਦਿਆਰਥੀ ਪਾਸ ਰਹੇ । ਏਂਜਲ ਗੁਪਤਾ ਅਤੇ ਹਰਮੇਹਰ ਕੌਰ ਨੇ 97.8% ਅੰਕ ਲੈ ਕੇ ਸਕੂਲ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ। ਕ੍ਰਿਸ਼ਨਾ ਗੁਪਤਾ 97.2% ਅੰਕ ਨਾਲ ਦੂਜਾ ਅਤੇ ਸਮਰੀਨ ਕੌਰ ਨੇ 97% ਅੰਕ ਨਾਲ ਤੀਜੇ ਸਥਾਨ ਤੇ ਰਹੀ।

ਪਿ੍ੰਸੀਪਲ ਡਾ: ਅੰਜਨਾ ਗੁਪਤਾ ਨੇ ਇਸ ਸ਼ਾਨਦਾਰ ਸਫ਼ਲਤਾ ‘ਤੇ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ |

 

 

 

NO COMMENTS

LEAVE A REPLY