ਸ਼੍ਰੀਮਤੀ ਹੀਰਾਬੇਨ ਜੀ ਦਾ 100 ਸਾਲਾ ਤਿਆਗ, ਤਪਸਿਆ ਅਤੇ ਸੰਘਰਸ਼ਮਈ ਜੀਵਨ ਭਾਰਤੀ ਆਦਰਸ਼ਾਂ ਦਾ ਪ੍ਰਤੀਕ: ਹਰਵਿੰਦਰ ਸਿੰਘ ਸੰਧੂ

0
16

 

ਹਰਵਿੰਦਰ ਸਿੰਘ ਸੰਧੂ ਨੇ ਪ੍ਰਧਾਨ ਮੰਤਰੀ ਮੋਦੀ ਦੀ ਮਾਤਾ ਹੀਰਾਬੇਨ ਜੀ ਦੇ ਅਕਾਲ ਚਲਾਣੇ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ

ਅੰਮ੍ਰਿਤਸਰ: 30 ਦਸੰਬਰ (ਰਾਜਿੰਦਰ ਧਾਨਿਕ), ਭਾਰਤ ਦੇ ਯਸ਼ਸਵੀ ਅਤੇ ਔਜਸਵੀ ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਾਤਾ ਸ਼੍ਰੀਮਤੀ ਹੀਰਾਬੇਨ ਮੋਦੀ ਜੀ ਨੂੰ ਉਨ੍ਹਾਂ ਦੇ ਅਕਾਲ ਚਲਾਣੇ ‘ਤੇ ਭਾਜਪਾ ਅੰਮ੍ਰਿਤਸਰ ਦੇ ਜ਼ਿਲਾ ਪ੍ਰਧਾਨ ਹਰਵਿੰਦਰ ਸਿੰਘ ਸੰਧੂ ਨੇ ਸਾਰੀ ਭਾਜਪਾ ਵਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਉਹ ਸ੍ਰੀਮਤੀ ਹੀਰਾਬੇਨ ਮੋਦੀ ਜੀ ਨੂੰ ਆਪਨੇ ਸ਼ਰਧਾ ਦੇ ਫੁੱਲ ਭੇਂਟ ਕਰਦੇ ਹਨ। ਉਹਨਾਂ ਕਿਹਾ ਕਿ ਇਹ ਸਾਡੇ ਸਾਰੀਆਂ ਲਿ ਬਹੁਤ ਦੁਖ ਦੀ ਘੜੀ ਹੈI
ਹਰਵਿੰਦਰ ਸਿੰਘ ਸੰਧੂ ਨੇ ਜਾਰੀ ਆਪਣੀ ਪ੍ਰੇਸ ਰਿਲੀਜ ‘ਚ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਮਾਤਾ ਸ਼੍ਰੀਮਤੀ ਹੀਰਾਬੇਨ ਜੀ ਦਾ 100 ਸਾਲਾਂ ਦਾ ਸੰਘਰਸ਼ਮਈ ਜੀਵਨ ਤਿਆਗ ਅਤੇ ਤਪੱਸਿਆ ਭਾਰਤੀ ਆਦਰਸ਼ਾਂ ਦਾ ਪ੍ਰਤੀਕ ਹੈ। ਸ਼੍ਰੀ ਮੋਦੀ ਨੇ ਆਪਣੀ ਮਾਂ ਹੀਰਾਬੇਨ ਜੀ ਦੀਆਂ ਭਾਵਨਾ ਅਤੇ ਕਦਰਾਂ-ਕੀਮਤਾਂ ਨੂੰ ਆਪਣੇ ਜੀਵਨ ਵਿੱਚ ਧਾਰਨ ਕੀਤਾ ਹੈ ਅਤੇ ਉਹ ਨਿਰੰਤਰ ਨਿਰਸਵਾਰਥ ਹੋ ਕੇ ਅਣਥੱਕ ਮਿਹਨਤ ਕਰਕੇ ਦੇਸ਼ ਦੀ ਸੇਵਾ ਵਿੱਚ ਲੱਗੇ ਹੋਏ ਹਨ। ਮੈਂ ਅਤੇ ਭਾਜਪਾ ਅੰਮ੍ਰਿਤਸਰ ਦੇ ਸਮੂਹ ਵਰਕਰ ਸ਼੍ਰੀਮਤੀ ਹੀਰਾਬੇਨ ਜੀ ਦੀ ਪਵਿੱਤਰ ਆਤਮਾ ਦੀ ਸ਼ਾਂਤੀ ਲਈ ਅਰਦਾਸ ਕਰਦੇ ਹਾਂ ਅਤੇ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਉਹ ਵਿਛੜੀ ਪਵਿੱਤਰ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ। ਪੀੜਤ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦੇ ਹੋਏ ਉਨ੍ਹਾਂ ਕਿਹਾ ਕਿ ਪ੍ਰਮਾਤਮਾ ਸ਼੍ਰੀ ਨਰੇਂਦਰ ਮੋਦੀ ਜੀ ਅਤੇ ਉਨ੍ਹਾਂ ਦੇ ਸਾਰੇ ਪਰਿਵਾਰਕ ਮੈਂਬਰਾਂ ਨੂੰ ਇਸ ਦੁੱਖ ਦੀ ਘੜੀ ਵਿੱਚ ਇਹ ਦਰਦ ਸਹਿਣ ਦੀ ਹਿੰਮਤ ਬਖਸ਼ਣ।

NO COMMENTS

LEAVE A REPLY