ਅੰਮ੍ਰਿਤਸਰ,1 ਜੁਲਾਈ (ਪਵਿੱਤਰ ਜੋਤ)- ਵਿਸ਼ਵ ਹਿੰਦੂ ਮਹਾਂਸੰਘ ਵੱਲੋਂ ਬਲਵਿੰਦਰ ਬੱਬਾ ਨੂੰ ਪੰਜਾਬ ਬਾਡੀ ਦਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ। ਮਹਾਂ ਸੰਘ ਦੇ ਰਾਸ਼ਟਰੀ ਪ੍ਰਧਾਨ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਅਤੇ ਪੰਜਾਬ ਪ੍ਰਧਾਨ ਸੁਨੀਲ ਅਚਲੇਸ਼ ਮਹੰਤ ਵੱਲੋਂ ਬਲਵਿੰਦਰ ਬੱਬਾ ਨੂੰ ਹਿੰਦੂ ਧਰਮ ਦੇ ਪ੍ਰਚਾਰ,ਪ੍ਰਸਾਰ ਅਤੇ ਰੱਖਿਆ ਦੇ ਉਦੇਸ਼ ਨਾਲ ਜ਼ਿੰਮੇਦਾਰੀ ਦਿੱਤੀ ਗਈ ਹੈ। ਬਲਵਿੰਦਰ ਬੱਬਾ ਨੇ ਕਿਹਾ ਕਿ ਵਿਸ਼ਵ ਹਿੰਦੂ ਮਹਾਂਸੰਘ ਵੱਲੋਂ ਪੰਜਾਬ ਪੱਧਰ ਤੇ ਜੋ ਜਿੰਮੇਦਾਰੀ ਦਿੱਤੀ ਗਈ ਹੈ। ਉਸ ਨੂੰ ਇਮਾਨਦਾਰੀ ਅਤੇ ਤਨਦੇਹੀ ਨਾਲ ਪੂਰਾ ਕਰਾਂਗਾ। ਧਰਮ ਦੀ ਰੱਖਿਆ ਅਤੇ ਹਿੰਦੂ ਧਰਮ ਨੂੰ ਇੱਕ ਪਲੇਟ ਫਾਰਮ ਤੇ ਇਕੱਠੇ ਕਰਨ ਲਈ ਕੋਈ ਵੀ ਕਸਰ ਨਹੀਂ ਛੱਡੀ ਜਾਵੇਗੀ। ਰਾਸ਼ਟਰੀ ਪ੍ਰਧਾਨ ਅਤੇ ਪੰਜਾਬ ਪ੍ਰਧਾਨ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਪੰਜਾਬ ਦੇ ਸ਼ਹਿਰਾਂ ਵਿੱਚ ਵੀ ਮਹਾਂ ਸੰਘ ਦੀਆਂ ਕਮੇਟੀਆਂ ਦਾ ਗਠਨ ਕਰਕੇ ਦਾਇਰਾ ਹੋਰ ਵਿਸ਼ਾਲ ਕੀਤਾ ਜਾਵੇਗਾ।