ਡਾ.ਮਿਗਲਾਨੀ ਨੇ ਮਲਟੀ ਸਿਸਟਿਕ ਕਿਡਨੀ ਦੀ ਸਰਜਰੀ ਕਰਕੇ ਮਾਸੂਮ ਨੂੰ ਦਿੱਤਾ ਨਵਾਂ ਜੀਵਨ

0
16

ਅੰਮ੍ਰਿਤਸਰ,1 ਜੁਲਾਈ (ਰਾਜਿੰਦਰ ਧਾਨਿਕ)- ਉੱਤਰੀ ਭਾਰਤ ਵਿਚ ਬੱਚਿਆਂ ਦੇ ਬਿਮਾਰੀਆਂ ਦੇ ਨਾਮਵਰ ਸਰਜਨ ਡਾ.ਐਚ.ਪੀ.ਐਸ ਮਿਗਲਾਨੀ ਵੱਲੋਂ ਮਾਸੂਮ ਸੱਤ ਸਾਲਾਂ ਬੱਚੀ ਆਲੀਆ ਦੀ ਕਿਡਨੀ ਦੀ ਸਫਲ ਸਰਜਰੀ ਕਰਕੇ ਨਵਾਂ ਜੀਵਨ ਦਿੱਤਾ ਹੈ।
ਡਾ.ਮਿਗਲਾਨੀ ਨੇ ਕਿਹਾ ਕਿ ਆਲੀਆਂ ਦੇ ਜਮਾਂਦਰੂ ਹੀ ਕਿਡਨੀ ਦੀ ਬਣਤਰ ਵਿੱਚ ਨੁਕਸ ਸੀ। ਜਿਸ ਤੇ ਚੱਲਦਿਆਂ ਪਿਸ਼ਾਬ ਦੀ ਨਿਕਾਸੀ ਦੀ ਨਾਲੀ ਦਾ ਕਿਡਨੀ ਨਾਲ ਪੂਰਾ ਸੰਪਰਕ ਨਹੀਂ ਸੀ। ਦੋ ਵਿੱਚੋਂ ਇੱਕ ਕਿਡਨੀ ਦੀ ਬਣਤਰ ਸਹੀ ਨਾ ਹੋਣ ਦੇ ਚੱਲਦਿਆਂ ਪਹਿਲਾਂ ਬੱਚੀ ਦਾ ਸਮਾਂ ਪਾਸ ਹੁੰਦਾ ਰਿਹਾ ਸੀ। ਪਰ ਬੱਚੀ ਦੇ ਦਰਦ ਰਹਿਣ ਦੀ ਮੁਸ਼ਕਿਲ ਦੇ ਚੱਲਦਿਆਂ ਉਸਦੀ ਸਰਜਰੀ ਕਰਨਾ ਜਰੂਰੀ ਸੀ। ਆਮ ਤੌਰ ਤੇ ਅਜਿਹੀਆਂ ਸਰਜਰੀਆਂ ਦੇ ਵਿਚ ਅੱਠ ਇੰਚ ਦਾ ਚੀਰਾ ਦਿੱਤਾ ਜਾਂਦਾ ਹੈ। ਪਰ ਅਜੋਕੀ ਨਵੀਂ ਤਕਨੀਕ ਦੇ ਚੱਲਦਿਆਂ ਤਿੰਨ ਛੋਟੇ ਛੋਟੇ ਕੱਟ ਲਗਾਕੇ ਦੂਰਬੀਨ ਸਰਜਰੀ ਰਾਹੀ ਖਰਾਬ ਕਿਡਨੀ ਨੂੰ ਅਲੱਗ ਕਰ ਦਿੱਤਾ ਗਿਆ। ਡਾ.ਮਿਗਲਾਨੀ ਨੇ ਕਿਹਾ ਕਿ ਆਰਾਮਦਾਇਕ ਸਰਜਰੀ ਦੇ ਦੂਸਰੇ ਦਿਨ ਹੀ ਬੱਚੀ ਨੂੰ ਬਿਠਾ ਦਿੱਤਾ, ਸਰਜਰੀ ਤੋਂ ਤਿੰਨ ਦਿਨਾਂ ਬਾਅਦ ਆਲਿਆਂ ਨੂੰ ਮਿਗਲਾਨੀ ਹਸਪਤਾਲ, ਨਜ਼ਦੀਕ ਸ਼ਿਵਾਲਾ ਮੰਦਿਰ ਗੇਟ,ਬਟਾਲਾ ਰੋਡ ਤੋਂ ਛੁੱਟੀ ਦੇ ਦਿੱਤੀ ਜਾਵੇਗੀ। ਜੰਡਿਆਲਾ ਗੁਰੂ ਨਿਵਾਸੀ ਬੱਚੀ ਦੇ ਪਿਤਾ ਅਰੁਣ ਨੇ ਬੇਟੀ ਦੀ ਸਫਲ ਸਰਜਰੀ ਤੋਂ ਬਾਅਦ ਖੁਸ਼ੀ ਜ਼ਾਹਿਰ ਕਰਦਿਆਂ ਡਾ. ਮਿਗਲਾਨੀ ਦਾ ਧੰਨਵਾਦ ਕੀਤਾ। ਉਹਨਾਂ ਨੇ ਦੱਸਿਆ ਕਿ ਬੇਟੀ ਦੇ ਇਹ ਜਮਾਂਦਰੂ ਨੁਕਸ ਹੈ। ਦਰਦ ਦੀ ਮੁਸ਼ਕਲ ਰਹਿਣ ਉਪਰੰਤ ਡਾ.ਮਿਗਲਾਨੀ ਵੱਲੋਂ ਆਲੀਆ ਦੀ ਸਰਜਰੀ ਕੀਤੀ ਗਈ।

NO COMMENTS

LEAVE A REPLY