ਭਾਰਤ ਨੇ ਅੱਜ ਤੱਕ 129 ਦ੍ਰੋਣਾਚਾਰੀਆ ਪੈਦਾ ਕੀਤੇ : ਮੱਟੂ

0
23

 

ਅੰਮ੍ਰਿਤਸਰ 1 ਜੁਲਾਈ (ਪਵਿੱਤਰ ਜੋਤ ): ਪੰਜਾਬ ਦੀ ਨਾਮਵਰ ਖੇਡ ਸੰਸਥਾ ਸਰਹੱਦ-ਏ-ਪੰਜਾਬ ਸਪੋਰਟਸ ਕਲੱਬ (ਰਜਿ) ਅੰਮ੍ਰਿਤਸਰ ਦੇ ਪ੍ਰਧਾਨ ਗੁਰਿੰਦਰ ਸਿੰਘ ਮੱਟੂ ਨੇ (ਗੁਰੂਆਂ/ਕੋਚਾ) ਨੂੰ ਦਿੱਤੇ ਜਾਣ ਵਾਲੇ ਦ੍ਰੋਣਾਚਾਰੀਆ ਐਵਾਰਡ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਐਵਾਰਡ ਅੰਤਰਰਾਸ਼ਟਰੀ ਪੱਧਰ ਤੇ ਪ੍ਰਾਪਤੀਆਂ ਕਰਨ ਵਾਲੇ ਖਿਡਾਰੀਆਂ ਦੇ ਕੋਚਾਂ ਤੇ ਗੁਰੂਆਂ ਨੂੰ ਦਿੱਤਾ ਜਾਂਦਾ ਹੈ l ਸੰਨ 1985 ਵਿਚ ਇਸ ਐਵਾਰਡ ਦੀ ਸ਼ੁਰੂਆਤ ਹੋਈ । ਇਹ ਇਕ ਬੁੱਤ ਦੇ ਰੂਪ ਵਿਚ ਹੁੰਦਾ ਹੈ ,ਇਸ ਐਵਾਰਡ ਨੂੰ ਰਾਜ ਸਰਕਾਰ ਦੁਆਰਾ ਨਾਮਜ਼ਦ ਕੀਤੇ ਗਏ ਕੋਚਾਂ ਵਿੱਚੋਂ ਚੁਣੇ ਗਏ ਕੋਚ ਨੂੰ ‘ਗੁਰੂ’ ਦਰੋਣ ਦੀ ਕਾਂਸੀ ਦੀ ਮੂਰਤੀ, ਇੱਕ ਸਰਟੀਫਿਕੇਟ ਅਤੇ 10 ਲੱਖ ਰੁਪਏ ਦਾ ਨਕਦ ਇਨਾਮ ਦਿੱਤਾ ਜਾਂਦਾ ਹੈ। ਇਹ ਇਨਾਮ ਹਜ਼ਾਰਾਂ ਸਾਲਾਂ ਤੋਂ ਗੁਰੂਆਂ ਰਾਜਿਆਂ ਮਹਾਰਾਜਿਆਂ ਵਲੋਂ ਦਿੱਤਾ ਜਾਂਦਾ ਹੈ । ਇਹ ਪੁਰਸਕਾਰ ਭਾਰਤ ਗਣਰਾਜ ਦਾ ਖੇਡ ਕੋਚਿੰਗ ਸਨਮਾਨ ਹੈ। ਇਹ ਐਵਾਰਡ ਦ੍ਰੋਣ ਦੇ ਨਾਂ ‘ਤੇ ਰੱਖਿਆ ਗਿਆ ਹੈ, ਜਿਸ ਨੂੰ ਅਕਸਰ”ਦ੍ਰੋਣਾਚਾਰੀਆ” ਜਾਂ “ਗੁਰੂ ਦ੍ਰੋਣ” ਕਿਹਾ ਜਾਂਦਾ ਹੈ, ਜੋ ਕਿ ਪ੍ਰਾਚੀਨ ਭਾਰਤ ਦੇ ਸੰਸਕ੍ਰਿਤ ਮਹਾਂਕਾਵਿ ਮਹਾਂਭਾਰਤ ਦਾ ਇੱਕ ਪਾਤਰ ਹੈ। ਭਾਰਤ ਸਰਕਾਰ ਦੁਆਰਾ ਅੱਜ ਤੱਕ ਕੁੱਲ 129 ਗੁਰੂਆਂ ਨੂੰ ਇਹ ਐਵਾਰਡ ਪ੍ਰਾਪਤ ਹੋ ਚੁੱਕਾ ਹੈ l

NO COMMENTS

LEAVE A REPLY