ਲਾਇਨ ਕਲੱਬ ਸੇਵਾ ਹੀ ਬੰਦਗੀ ਨੇ ਜ਼ਰੂਰਤਮੰਦਾਂ ਨੂੰ ਗਰਮ ਕੱਪੜੇ ਵੰਡੇ

0
16

ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਵੀ ਕੀਤਾ ਗਿਆ ਯਾਦ
_________

ਅੰਮ੍ਰਿਤਸਰ,30 ਦਸੰਬਰ (ਪਵਿੱਤਰ ਜੋਤ)- ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਚਾਰ ਸਾਹਿਬਜ਼ਾਦਿਆਂ ਦੀ ਦੀ ਸ਼ਹਾਦਤ ਨੂੰ ਸਮਰਪਿਤ ਪ੍ਰੋਗਰਾਮ ਕਰਵਾਇਆ ਗਿਆ। ਲਾਇਨ ਕਲੱਬ,ਸੇਵਾ ਹੀ ਬੰਦਗੀ ਦੀ ਪ੍ਰਧਾਨ ਪਵਨ ਲੂਥਰਾ ਦੀ ਦੇਖ-ਰੇਖ ਵਿੱਚ ਆਯੋਜਿਤ ਪ੍ਰੋਗਰਾਮ ਦੇ ਦੌਰਾਨ ਸਾਹਿਬਜ਼ਾਦਿਆਂ ਨੂੰ ਯਾਦ ਕਰਦਿਆਂ ਨੌਜਵਾਨਾਂ ਨੂੰ ਸਮਾਜਿਕ ਬੁਰਾਈਆਂ ਦਾ ਤਿਆਗ ਕਰਕੇ ਸਮਾਜ ਸੇਵਾ ਪ੍ਰਤੀ ਵੱਧ ਚੜ੍ਹ ਕੇ ਕੰਮ ਕਰਨ ਲਈ ਪ੍ਰੇਰਿਤ ਕੀਤਾ ਗਿਆ। ਪੁਲਿਸ ਥਾਣਾ ਸਦਰ ਵਿਖੇ ਪ੍ਰਧਾਨ ਲਾਇਨ ਪਵਨ ਲੂਥਰਾ,ਪਾਸਟ ਡਿਸਟ੍ਰਿਕਟ ਗਵਰਨਰ ਇਕਬਾਲ ਸਿੰਘ ਲੁਥਰਾ,ਅਰਵਿੰਦਰ ਪਾਲ ਸਿੰਘ,ਪਲਵਿੰਦਰ ਸਿੰਘ ਨੇ ਥਾਣਾ ਸਦਰ ਇੰਚਾਰਜ ਦੇ ਸਹਿਯੋਗ ਦੇ ਨਾਲ ਵੱਧ ਰਹੀ ਸਰਦੀ ਨੂੰ ਧਿਆਨ ਵਿੱਚ ਰੱਖਦਿਆਂ ਜ਼ਰੂਰਤ-ਮੰਦ ਲੋਕਾਂ ਨੂੰ ਗਰਮ ਕਪੜੇ ਵੀ ਵੰਡੇ। ਲੁਥਰਾ ਨੇ ਕਿਹਾ ਲਾਇਨ ਕਲੱਬ ਸੇਵਾ ਹੀ ਬੰਦਗੀ ਵੱਲੋਂ ਸਮਾਜ ਸੇਵਾ ਦੇ ਪ੍ਰਤੀ ਹਮੇਸ਼ਾ ਵੱਧ-ਚੜ੍ਹ ਕੇ ਕੰਮ ਕੀਤੇ ਜਾਂਦੇ ਹਨ। ਜਿਨ੍ਹਾਂ ਨੂੰ ਅੱਗੇ ਤੋਂ ਵੀ ਜਾਰੀ ਰੱਖਿਆ ਜਾਵੇਗਾ।

NO COMMENTS

LEAVE A REPLY