ਬੁਢਲਾਡਾ, 22 ਨਵੰਬਰ (ਦਵਿੰਦਰ ਸਿੰਘ ਕੋਹਲੀ)-ਐਂਟੀ ਕੁਰੱਪਸ਼ਨ ਦੀ ਚੈਅਰਮੈਨ ਜੀਤ ਦਹੀਆ ਵੱਲੋਂ ਹਰਦੇਵ ਸਿੰਘ ਖਿਆਲਾ ਨੂੰ ਪ੍ਰਮਾਣ ਪੱਤਰ ਸੌਂਪਿਆ ਗਿਆ।ਇਸ ਮੌਕੇ ਹਰਦੇਵ ਸਿੰਘ ਖਿਆਲਾ ਨੇ ਜ਼ਿਲ੍ਹਾ ਚੈਅਰਮੈਨ ਜੀਤ ਦਹੀਆ ਨੂੰ ਸੰਬੋਧਨ ਕਰਦੇ ਕਿਹਾ ਕਿ ਮੈਂ ਮੈਡਮ ਜੀਤ ਦਹੀਆ ਜੀ ਦਾ ਦਿਲ ਦੀਆਂ ਗਹਿਰਾਈਆਂ ਵਿਚੋਂ ਧੰਨਵਾਦ ਕਰਦਾ ਹਾਂ।ਜਿਨ੍ਹਾਂ ਦੀ ਮਿਹਨਤ ਸਦਕਾ ਮੈਨੂੰ ਟੀਮ ਐਟੀਂਕੁਰੱਪਸ਼ਨ ਅਤੇ ਹੋਰ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਨਿਭਾਉਣ ਲਈ ਪ੍ਰੇਰਿਤ ਕੀਤਾ।ਮੈਨੂੰ ਅਹਿਸਾਸ ਹੋਇਆ ਕਿ ਮੈਡਮ ਜੀ ਨੇ ਜੋ ਬੀੜਾ ਸਮਾਜ ਭਲਾਈ ਦੇ ਕੰਮਾਂ,ਦੱਬੇ ਕੁੱਚਲੇ ਲੋਕਾਂ,ਖਾਸ ਔਰਤ ਵਿੰਗ ਨੂੰ ਨਾਲ ਲੈ ਕੇ ਚੱਲਣ ਦਾ ਚੁੱਕਿਆ ਹੈ, ਇੱਕ ਅਤਿ ਸ਼ਲਾਘਾਯੋਗ ਯੋਗ ਕਦਮ ਹੈ।ਨਰਮ ਠਰੱਲੇ ਦਿਲ ਦੇ ਸੁਭਾਅ ਮੈਡਮ ਜੀਤ ਦਹੀਆ ਜੀ ਦੇ ਦੱਸੇ ਮਾਰਗ ਤੇ ਚੱਲਣ ਦੀ ਪੂਰੀ ਕੋਸ਼ਿਸ਼ ਕਰਾਂਗਾ।